

ਛੱਪੜ/ਟੋਬੇ ਸਾਡੇ ਪੇਂਡੂ ਸਭਿਆਚਾਰ ਦੀ ਨਿਸ਼ਾਨੀ ਸਨ। ਛੱਪੜਾਂ ਕਿਨਾਰੇ ਹੀ ਬਾਸੜੀਆਂ ਦੀ ਪੂਜਾ ਕੀਤੀ ਜਾਂਦੀ ਸੀ। ਪਸ਼ੂ ਦੇ ਸੂਣ ਤੋਂ ਪਿੱਛੋਂ ਬੌਲਾ ਦੁੱਧ ਟੋਬੇ/ ਛੱਪੜ ਵਿਚ ਪਾਇਆ ਜਾਂਦਾ ਸੀ।

ਜਿਵੇਂ ਮਨੁੱਖੀ ਸੂਝ ਵਧੀ, ਧਰਤੀ ਵਿਚੋਂ ਪਾਣੀ ਕੱਢਣ ਲਈ ਖੂਹੀਆਂ, ਖੂਹ ਲਾਏ ਗਏ। ਇਨ੍ਹਾਂ ਖੂਹੀਆਂ, ਖੂਹਾਂ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ। ਸਾਰੀ ਵਸੋਂ ਇਨ੍ਹਾਂ ਖੂਹੀਆਂ, ਖੂਹਾਂ ਵਿਚੋਂ ਡੋਲਾਂ/ਬੋਕਿਆਂ ਰਾਹੀਂ ਪਾਣੀ ਕੱਢ ਕੇ ਘੜਿਆਂ ਵਿਚ ਪਾ ਕੇ ਵਰਤਦੀ ਹੁੰਦੀ ਸੀ। ਆਮ ਕਰ ਕੇ ਪਿੰਡਾਂ ਦੇ ਝਿਉਰ ਇਨ੍ਹਾਂ ਖੂਹੀਆਂ, ਖੂਹਾਂ ਵਿਚੋਂ ਪਾਣੀ ਕੱਢ ਕੇ ਲੋਕਾਂ ਦੇ ਘਰੀਂ ਵਹਿੰਗੀਆਂ ਵਿਚ ਕਈ ਕਈ ਘੜੇ ਰੱਖ ਕੇ ਪਹੁੰਚਾਉਂਦੇ ਸਨ। ਝਿਉਰੀਆਂ ਸਿਰਾਂ ਉਪਰ ਕਈ ਕਈ ਘੜੇ ਰੱਖ ਕੇ ਵੀ ਪਾਣੀ ਢੋਹਦੀਆਂ ਹੁੰਦੀਆਂ ਸਨ। ਗੁਰੂ ਅਰਜਨ ਦੇਵ ਜੀ ਨੇ ਜਦ ਛੇਹਰਟਾ ਨਗਰ ਵਸਾਇਆ ਤਾਂ ਪਾਣੀ ਪੀਣ ਲਈ ਤੇ ਜ਼ਮੀਨ ਦੀ ਸਿੰਜਾਈ ਲਈ ਛੇ ਹਰਟਾਂ ਵਾਲਾ ਖੂਹ/ਛੇ ਵਿੱਡਾ ਖੂਹ ਲਗਵਾਇਆ ਸੀ।
ਖੇਤੀ ਉਨ੍ਹਾਂ ਸਮਿਆਂ ਵਿਚ ਸਾਰੀ ਦੀ ਸਾਰੀ ਬਾਰਸ਼, ਕੁਦਰਤ, ਪ੍ਰਕਿਰਤੀ 'ਤੇ ਨਿਰਭਰ ਸੀ –
ਸੂਰਜ ਖੇਤੀ ਪਾਲ ਹੈ, ਚੰਦ ਬਣਾਵੇ ਰਸ।
ਜੇ ਇਹ ਦੋਵੇਂ ਨਾ ਮਿਲਣ, ਖੇਤੀ ਹੋਵੇ ਭਸ।
ਉਨ੍ਹਾਂ ਸਮਿਆਂ ਦੀ ਖੇਤੀ ਨਾਲ ਗੁਜ਼ਾਰਾ ਮੁਸ਼ਕਲ ਨਾਲ ਹੀ ਹੁੰਦਾ ਸੀ। ਖੇਤੀ ਦੀ ਮਾੜੀ ਹਾਲਤ ਸਬੰਧੀ ਉਸ ਸਮੇਂ ਦਾ ਅਖਾਣ ਹੈ -