Back ArrowLogo
Info
Profile

ਨਾਲੇ ਸਾਡੀ ਗੱਲ ਸੁਣ ਜਾ,

ਨਾਲੇ ਘੜਾ ਦੇ ਚੁਕਾ ਮਾਹੀਆ।

Page Image

ਅੱਜ ਦੀ ਪੀੜ੍ਹੀ ਨੂੰ ਹਲਟ ਕਿਹੋ ਜਿਹੇ ਹੁੰਦੇ ਸਨ, ਕੋਈ ਪਤਾ ਨਹੀਂ? ਆਓ, ਹੁਣ ਮੈਂ ਤੁਹਾਨੂੰ ਹਲਟ ਦੀ ਬਣਤਰ ਬਾਰੇ ਦੱਸਦਾ ਹਾਂ।

ਇੱਕ ਬੜਾ ਚੱਕਲਾ ਹੁੰਦਾ ਸੀ। ਏਸ ਚੱਕਲੇ ਦੇ ਦੋ ਪਾਸੇ ਸੀਮਿੰਟ ਦੀ ਉਸਾਰੀ ਨਾਲ ਦੇ ਛੋਟੇ ਜਿਹੇ ਥੰਮ੍ਹ ਬਣੇ ਹੁੰਦੇ ਸਨ, ਜਿਨ੍ਹਾਂ ਨੂੰ ਗੁੱਡੇ/ਮੁੰਨੇ ਕਹਿੰਦੇ ਸਨ। ਏਸ ਥੰਮ੍ਹਾਂ ਉਪਰ ਗਾਡਰ ਪਾਇਆ ਹੁੰਦਾ ਸੀ, ਜਿਸ ਨੂੰ ਧੱਕੜ ਕਹਿੰਦੇ ਸਨ। ਪਹਿਲਾਂ ਮੁੰਨੇ ਵੀ ਲੱਕੜ ਦੇ ਹੁੰਦੇ ਸਨ ਤੇ ਧੱਕੜ ਵੀ ਲੱਕੜ ਦੀ ਹੁੰਦੀ ਸੀ। ਏਸ ਧੱਕੜ ਦੇ ਵਿਚਾਲੇ ਬੜੀ ਸਾਰੀ ਮੋਰੀ ਹੁੰਦੀ ਸੀ, ਜਿਸ ਮੇਰੀ ਵਿਚੋਂ ਦੀ ਲੋਹੇ ਦੀ ਲੱਠ ਪਾ ਕੇ ਚੱਕਲੇ ਵਿਚ ਦੀ ਹੁੰਦੀ ਹੋਈ ਹੇਠਾਂ ਧਰਤੀ ਵਿਚ ਗੱਡੀ ਲੱਕੜ ਤੇ ਫਿੱਟ ਹੁੰਦੀ ਸੀ। ਏਸ ਲੱਠ ਦੇ ਉਪਰਲੇ ਹਿੱਸੇ ਵਿਚ ਲੱਕੜ ਦੀ ਗਰਦਲ/ਗਰਧਨ ਪਾਈ ਹੁੰਦੀ ਸੀ। ਜਿੱਥੇ ਗਰਦਲ ਪਾਈ ਹੁੰਦੀ ਸੀ, ਉਸ ਦੇ ਹੇਠਲੇ ਤੇ ਉਪਰਲੇ ਹਿੱਸੇ ਤੇ ਮੋਟੀ ਚੱਦਰ ਲਾਈ ਹੁੰਦੀ ਸੀ, ਜਿਸ ਨੂੰ ਤਾਲੂਏ ਕਹਿੰਦੇ ਸਨ। ਏਸ ਨਾਲ ਗਰਦਲ ਦੀ ਮਜ਼ਬੂਤੀ ਬਣਦੀ ਸੀ।

ਵੱਡੇ ਚੱਕਲੇ ਨਾਲ ਇਕ ਛੋਟੀ ਚੱਕਲੀ ਹੁੰਦੀ ਸੀ। ਇਹ ਚੱਕਲੀ ਧਰਤੀ ਦੀ ਪੱਧਰ ਤੋਂ ਅੱਧੀ ਹੇਠਾਂ ਅੱਧੀ ਉਭਰ ਫਿੱਟ ਹੁੰਦੀ ਸੀ। ਛੋਟੀ ਚੱਕਲੀ ਵਿਚ ਇਕ ਬੜੀ ਲੋਹੇ ਦੀ ਲੱਠ ਪਾਈ ਹੁੰਦੀ ਸੀ। ਇਹ ਲੱਠ ਧਰਤੀ ਦੀ ਪੱਧਰ ਤੇ ਪਾਈ ਹੁੰਦੀ ਸੀ। ਜੇਕਰ ਇਹ ਲੱਠ ਵਿੰਗੀ ਹੋ ਜਾਂਦੀ ਸੀ ਤਾਂ ਖੂਹ ਵਿਚੋਂ ਪਾਣੀ ਕੱਢਣ ਲਈ ਕੁਝ ਮੁਸ਼ਕਲ ਆਉਂਦੀ ਸੀ। ਏਸ ਤਰ੍ਹਾਂ ਹੀ ਰਾਹ ਦੇ ਖੇਤ ਵਿਚ ਬੀਜੀ ਫ਼ਸਲ ਵੀ ਉਜਾੜੇ

237 / 361
Previous
Next