

ਦਾ ਕਾਰਨ ਬਣਦੀ ਸੀ। ਉਸ ਸਮੇਂ ਦੇ ਸਿਆਣੇ ਕਹਿੰਦੇ ਹੁੰਦੇ ਸਨ –
ਰਾਹ ਉੱਤੇ ਖੇਤੀ, ਖੂਹ ਦੀ ਵਿੰਗੀ ਲੱਠ,
ਰੰਨ ਤੰਬਾਖੂ ਛਿਕਣੀ, ਤਿੰਨੇ ਚੌੜ ਚਪੱਟ।
X X X
ਹਲ ਧੜਕਣੀ, ਰੰਨ ਖੜ੍ਹਕਣੀ
ਖੂਹ ਦੀ ਵਿੰਗੀ ਲੱਠ
ਵਿਚ ਚੌਰਸਤੇ ਖੇਤੀ,
ਚਾਰੇ ਚੌੜ ਚੁਪੱਟ।
ਏਸ ਲੱਠ ਦਾ ਦੂਸਰਾ ਸਿਰਾ ਖੂਹ ਵਿਚ ਜੋ ਬੈੜ ਪਾਇਆ ਹੁੰਦਾ ਸੀ, ਉਸ ਵਿਚੋਂ ਦੀ ਲੰਘ ਕੇ ਖੂਹ ਵਿਚ ਲੱਗੇ ਗਾਡਰ ਤੇ ਫਿੱਟ ਕੀਤਾ ਹੁੰਦਾ ਸੀ। ਖੂਹ ਦੀ ਮੌਣ ਉੱਤੇ ਆਰ ਪਾਰ ਰੱਖੇ ਏਸ ਗਾਡਰ ਨੂੰ ਝੱਲਣ ਕਹਿੰਦੇ ਸਨ। ਬੈੜ ਛੇ ਕੁ ਫੁੱਟ ਗੋਲ ਆਕਾਰ ਦਾ ਲੋਹੇ ਦੀ ਇੰਗਲੈਰਨ ਦਾ ਬਣਿਆ ਹੁੰਦਾ ਸੀ, ਜਿਸ ਵਿੱਚ ਲੋਹੇ ਦੇ ਡੰਡੇ ਲੱਗੇ ਹੁੰਦੇ ਸਨ, ਜਿਨ੍ਹਾਂ ਨੂੰ ਗਜ਼ ਕਹਿੰਦੇ ਸਨ। ਬੈੜ ਵਿਚ ਥੋੜ੍ਹੇ ਥੋੜ੍ਹੇ ਫ਼ਾਸਲੇ ਤੇ ਕਿੱਲੀਆਂ ਲੱਗੀਆਂ ਹੁੰਦੀਆਂ ਸਨ ਤੇ ਇਨ੍ਹਾਂ ਕਿੱਲੀਆਂ ਵਿਚ ਕੰਘੀਆਂ ਲੱਗੀਆਂ ਹੁੰਦੀਆਂ ਸਨ। ਇਨ੍ਹਾਂ ਕੰਘੀਆਂ ਵਿਚ ਹੀ ਖੂਹ ਵਿਚੋਂ ਪਾਣੀ ਨਾਲ ਭਰੀਆਂ ਟਿੰਡਾਂ ਆ ਕੇ ਚੜ੍ਹਦੀਆਂ ਹੁੰਦੀਆਂ ਸਨ। ਬੜੇ ਚੱਕਲੇ ਅਤੇ ਛੋਟੇ ਚੱਕਲੇ ਵਿਚ ਲੱਗੇ ਲੋਹੇ ਦੇ ਗੁੱਲਿਆਂ ਨੂੰ ਬੂੜੀਏ ਕਹਿੰਦੇ ਸਨ। ਛੋਟੇ ਚੱਕ ਦੇ ਨੇੜੇ ਲੋਹੇ ਦਾ ਕੁੱਤਾ ਲੱਗਿਆ ਹੁੰਦਾ ਸੀ। ਕੁੱਤਾ ਇਕ ਕਿਸਮ ਦਾ ਬਰੇਕ ਹੁੰਦਾ ਸੀ। ਜਦ ਚਲਦਾ ਹਲਟ ਘੜਾਇਆ ਜਾਂਦਾ ਸੀ ਤਾਂ ਇਹ ਕੁੱਤਾ ਬਰੇਕ ਦੀ ਤਰ੍ਹਾਂ ਲੱਗ ਜਾਂਦਾ ਸੀ । ਕੁੱਤੇ ਦੇ ਲੱਗਣ ਨਾਲ ਪਾਣੀ ਦੀਆਂ ਭਰੀਆਂ ਹੋਈਆਂ ਟਿੰਡਾਂ ਪਿਛੇ ਖੂਹ ਵਿਚ ਨਹੀਂ ਮੁੜਦੀਆਂ ਸਨ। ਕੁੱਤੇ ਦੀ ਟੱਕ ਟੱਕ ਦੀ ਆਵਾਜ਼ ਹੁੰਦੀ ਸੀ। ਏਸ ਆਵਾਜ਼ ਤੋਂ ਹੀ ਖੂਹ ਚਲਦੇ ਹੋਣ ਬਾਰੇ ਪਤਾ ਲੱਗਦਾ ਹੁੰਦਾ ਸੀ।
ਹਲਟ ਨੂੰ ਚਲਾਉਣ ਲਈ ਗਰਦਲ/ਗਰਧਨ ਨਾਲ ਬਲਦਾਂ ਦੀ ਜੋੜੀ ਜਾਂ ਊਠ ਜੋੜਿਆ ਜਾਂਦਾ ਸੀ। ਗਰਦਲ ਨੂੰ ਗਾਧੀ ਵੀ ਕਹਿੰਦੇ ਸਨ। ਕਈ ਗਰਦਲਾਂ ਦੇ ਅਖ਼ੀਰ ਤੇ ਦੁਸਾਂਗ ਹੁੰਦਾ ਸੀ, ਜਿਸ ਨੂੰ ਸਣ ਦੀ ਰੱਸੀ ਨਾਲ ਬੁਣਿਆ ਹੁੰਦਾ ਸੀ। ਇਸ ਨੂੰ ਹੰਬੜ ਕਹਿੰਦੇ ਸਨ। ਹੰਬੜ ਉਪਰ ਬੈਠ ਕੇ ਵੀ ਬਲਦਾਂ ਦੀ ਜੋੜੀ ਨੂੰ ਹੱਕਿਆ ਜਾਂਦਾ ਸੀ। ਬਲਦਾਂ ਦੀ ਜੋੜੀ ਤੇ ਪੰਜਾਲੀ ਪਾਈ ਹੁੰਦੀ ਸੀ। ਅੰਦਰਲੇ ਬਲਦ ਦਾ ਰੱਸਾ ਗਰਦਲ ਨਾਲ ਏਸ ਹਿਸਾਬ ਨਾਲ ਬੰਨ੍ਹਿਆ ਜਾਂਦਾ ਸੀ ਕਿ ਬਲਦਾਂ ਦੀ ਜੋੜੀ ਖੂਹ ਦੀ ਪੈੜ ਦੇ ਵਿਚ ਵਿਚ ਰਹਿ ਕੇ ਚੱਲੇ। ਗਰਦਲ ਦਾ ਬਾਹਰਲਾ ਹਿੱਸਾ ਜਿਸ ਧਰਤੀ ਤੋਂ ਦੀ ਹੋ ਕੇ ਘੁੰਮਣਾ ਹੁੰਦਾ ਸੀ, ਉਸ ਨੂੰ ਪੈੜ ਕਹਿੰਦੇ ਸਨ। ਏਸ ਤਰ੍ਹਾਂ ਹੀ