Back ArrowLogo
Info
Profile

ਜਿਹੜਾ ਬਲਦ ਚੰਗੇ ਖੇਤੀ ਕਰਨ ਵਾਲੇ ਪਰਿਵਾਰ ਵਿਚੋਂ ਖਰੀਦਿਆ ਜਾਂਦਾ ਸੀ, ਉਹ ਬਲਦ ਹੀ ਖੇਤੀ ਲਈ ਸਭ ਤੋਂ ਵਧੀਆ ਗਿਣਿਆ ਜਾਂਦਾ ਸੀ। ਇਹੋ ਜਿਹੇ ਲਾਣੇ ਵਿਚੋਂ ਖਰੀਦੇ ਗਏ ਬਲਦ ਸਬੰਧੀ ਇਕ ਹੋਰ ਅਖਾਣ ਸੁਣ ਲਵੋ –

ਬਦਲ ਦੇ ਹੱਡ ਵਗਣ ਤੇ ਸੰਢੇ ਦਾ ਮਾਸ

ਲਾਣੇ ਵਾਲੇ ਪਰਿਵਾਰ ਵਿਚੋਂ ਖਰੀਦਿਆ ਬਲਦ ਬੜੀ ਉਮਰ ਤੱਕ ਵੀ ਕੰਮ ਦਿੰਦਾ ਰਹਿੰਦਾ ਸੀ, ਜਦ ਕਿ ਸੋਢਾ (ਝੋਟਾ) ਤਾਕਤਵਰ ਹੁੰਦਾ ਹੋਇਆ ਵੀ ਕੰਮ ਨਹੀਂ ਦਿੰਦਾ ਸੀ। ਮਾੜੇ ਬਲਦਾਂ ਨਾਲ ਖੇਤੀ ਵੀ ਮਾੜੀ ਹੁੰਦੀ ਸੀ –

ਬਲਦ ਮੌਲਾ, ਜੱਟ ਦਾ ਹੱਥ ਹੌਲਾ।

ਜਿਸ ਦੇ ਢੱਗੇ ਮਾੜੇ, ਉਸ ਦੇ ਕਰਮ ਵੀ ਮਾੜੇ।

ਬਲਦਾਂ ਨੂੰ ਢੱਗੇ ਵੀ ਕਿਹਾ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਜ਼ਿਆਦਾ ਖੇਤੀ ਬਾਰਸ਼ਾਂ ਤੇ ਨਿਰਭਰ ਹੁੰਦੀ ਸੀ। ਪਹਿਰ ਦੇ ਤੜਕੇ ਉੱਠ ਕੇ ਹਾਲੀ ਬਲਦਾਂ ਨਾਲ ਹਲ ਜੋੜਦੇ ਸਨ। ਬਲਦਾਂ ਦੇ ਗਲ ਟੱਲੀਆਂ ਪਾਈਆਂ ਹੁੰਦੀਆਂ ਸਨ, ਜਿਨ੍ਹਾਂ ਦੀ ਟੁਣਕਾਰ ਸਵੇਰ ਦੇ ਸ਼ਾਂਤ ਵਾਤਾਵਰਣ ਵਿਚ ਇਕ ਅਲੌਕਿਕ ਨਜ਼ਾਰਾ ਪ੍ਰਦਾਨ ਕਰਦੀ ਸੀ। ਬਲਦਾਂ ਦੀਆਂ ਜੋੜੀਆਂ ਨੂੰ ਪੁੱਤਾਂ ਵਾਂਗ ਪਾਲਿਆ ਜਾਂਦਾ ਸੀ। ਖਾਂਦੇ ਪੀਂਦੇ ਪਰਿਵਾਰ ਬਲਦਾਂ ਨੂੰ ਦੇਸੀ ਘੀ ਵੀ ਚਾਰਦੇ ਹੁੰਦੇ ਸਨ। ਬਲਦਾਂ ਨਾਲ ਹੀ ਵਾਹੀ ਜ਼ਮੀਨ ਤੇ ਸੁਹਾਗਾ ਦਿੱਤਾ ਜਾਂਦਾ ਸੀ। ਬਲਦਾਂ ਨਾਲ ਹੀ ਫ਼ਸਲਾਂ ਦੀ ਬਿਜਾਈ ਕੀਤੀ ਜਾਂਦੀ ਸੀ। ਬਲਦਾਂ ਨਾਲ ਹੀ ਗੱਡਿਆਂ ਨਾਲ ਫ਼ਸਲਾਂ ਨੂੰ ਪਿੜਾਂ ਵਿਚ ਢੋਇਆ ਜਾਂਦਾ ਸੀ। ਬਲਦਾਂ ਨਾਲ ਫਲ੍ਹੇ ਚਲਾਏ ਜਾਂਦੇ ਸਨ। ਦਾਣੇ, ਤੂੜੀ ਨੂੰ ਬਲਦਾਂ ਦੇ ਗੱਡਿਆਂ ਨਾਲ ਹੀ ਘਰੀਂ ਢੋਇਆ ਜਾਂਦਾ ਸੀ। ਬਲਦਾਂ ਨਾਲ ਹੀ ਖੂਹ ਚਲਾਏ ਜਾਂਦੇ ਸਨ। ਹਾਲੀ ਦਾ ਗੀਤ ਵਿਚ ਪ੍ਰੋ. ਮੋਹਨ ਸਿੰਘ ਬੱਗੇ ਬਲਦ ਬਾਰੇ ਲਿਖਦੇ ਹਨ-

ਬੱਲੇ ਬੱਲੇ ਬੱਗਿਆ ਸ਼ੇਰਾ,

ਅਸ਼ਕੇ ਅਸ਼ਕੇ ਵਗਣਾ ਤੇਰਾ।

ਤੂੰ ਚਲਦਾ ਤੇ ਦੁਨੀਆ ਚਲਦੀ,

ਤੂੰ ਖੱਲਦਾ ਤੇ ਦੁਨੀਆ ਖਲਦੀ।

ਤੇਰੇ ਵਰਗਾ ਕਿਹੜਾ ਬਲੀ

ਜਿਸ ਦੇ ਸਿੰਙ 'ਤੇ ਦੁਨੀਆ ਖਲੀ।

ਤਤਾ ਤਤਾ ਤਤਾ ਤਤਾ...।

ਕਈ ਪਿੰਡਾਂ ਦੇ ਬਲਦਾਂ ਦੀਆਂ ਦੂਰ ਦੂਰ ਤੱਕ ਮਸ਼ਹੂਰੀਆਂ ਹੁੰਦੀਆਂ ਸਨ –

ਪਿੰਡਾਂ ਵਿਚੋਂ ਪਿੰਡ ਸੁਣੀਂਦਾ,

242 / 361
Previous
Next