Back ArrowLogo
Info
Profile

ਪਿੰਡ ਸੁਣੀਂਦਾ ਲੱਲੀਆਂ।

ਉੱਥੋਂ ਦੇ ਦੋ ਬਲਦ ਸੁਣੀਂਦੇ,

ਗਲ ਉਨ੍ਹਾਂ ਦੇ ਟੱਲੀਆਂ।

ਨੱਚ ਨੱਚ ਕੇ ਉਹ ਮੱਕੀ ਬੀਜਦੇ,

ਹੱਥ ਹੱਥ ਲੱਗੀਆਂ ਛੱਲੀਆਂ।

ਬੰਤੇ ਦੇ ਬੈਲਾਂ ਨੂੰ,

ਪਾ ਦੇ ਗੁਆਰੇ ਦੀਆਂ ਫਲੀਆਂ।

ਬਲਦਾਂ ਨੂੰ ਖ਼ੁਰਾਕਾਂ ਵੀ ਚੰਗੀਆਂ ਦਿੱਤੀਆਂ ਜਾਂਦੀਆਂ ਹਨ –

ਖੱਟਣ ਗਿਆ ਸੀ ਕੀ ਖੱਟ ਲਿਆਇਆ?

ਖੱਟ ਕੇ ਲਿਆਂਦੇ ਆਰੇ।

ਬੰਤੋ ਨੂੰ ਕਹਿ ਦੀ ਨੀ,

ਮੇਰੇ ਬਲਦ ਭੁੱਖੇ ਨਾ ਮਾਰੇ।

ਪਹਿਲਾਂ ਆਟਾ ਦਾਣਾ ਜਨਾਨੀਆਂ ਘਰਾਂ ਵਿਚ ਹੀ ਚੱਕੀ ਰਾਹੀਂ ਪੀਂਹਦੀਆਂ ਸਨ। ਫੇਰ ਖਰਾਸ ਲੱਗੇ। ਖਰਾਸਾਂ ਨੂੰ ਬਲਦਾਂ ਅਤੇ ਊਠਾਂ ਨਾਲ ਚਲਾਇਆ ਜਾਂਦਾ ਸੀ। ਬਲਦਾਂ ਨੂੰ ਖਰਾਸਾਂ ਤੇ ਜੋੜਨ ਸਮੇਂ ਘੁੰਗਰੂਆਂ ਦੀਆਂ ਬਣੀਆਂ ਘੁੰਗਰਾਲਾਂ ਪਾਈਆਂ ਜਾਂਦੀਆਂ ਸਨ –

ਬੱਲੇ ਬਲਦ ਖਰਾਸੇ ਜਾਣਾ,

ਜੈ ਕੁਰੇ ਕੱਢ ਘੁੰਗਰੂ।

X        X        X

ਜੋੜੀ ਨਾਰ੍ਹੇ ਤੇ ਬੱਗੇ ਦੀ ਜੋੜਨੀ

ਕੋਠੀ 'ਚੋਂ ਫੜਾ ਦੇ ਘੁੰਗਰੂ।

ਉਨ੍ਹਾਂ ਸਮਿਆਂ ਵਿਚ ਬਰਾਤਾਂ ਗੱਡਿਆਂ, ਰਥਾਂ, ਘੋੜੀਆਂ ਤੇ ਊਂਠਾਂ 'ਤੇ ਜਾਂਦੀਆਂ ਸਨ। ਗੱਡੇ ਅਤੇ ਰਥਾਂ ਨੂੰ ਜੋੜੇ ਬਲਦਾਂ ਨੂੰ ਪੂਰਾ ਸ਼ਿੰਗਾਰਿਆ ਜਾਂਦਾ ਸੀ। ਸਰਦੀਆਂ ਦੇ ਮੌਸਮ ਵਿਚ ਬਲਦਾਂ ਉੱਪਰ ਰੰਗ-ਬਰੰਗੇ ਝੁੱਲ ਦਿੱਤੇ ਜਾਂਦੇ ਸਨ। ਸਿਰਾਂ ਉਪਰ ਫੁੱਲ ਲਟਕਾਏ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਦੇਸੀ ਘਿਉ ਆਮ ਹੁੰਦਾ ਸੀ। ਵਿਆਹਾਂ ਵਿਚ ਵੀ ਦੇਸੀ ਘਿਉ ਵਰਤਿਆ ਜਾਂਦਾ ਸੀ। ਰਾਹ ਕੱਚੇ ਹੁੰਦੇ ਸਨ। ਵਾਟਾਂ ਦੂਰ ਦੀਆਂ ਹੁੰਦੀਆਂ ਸਨ। ਪਸ਼ੂ ਥੱਕ ਜਾਂਦੇ ਸਨ। ਏਸ ਲਈ ਬਲਦਾਂ, ਘੋੜੀਆਂ ਨੂੰ ਚੰਗੇ ਦਾਣੇ ਪੱਠਿਆਂ ਦੇ ਨਾਲ ਦੇਸੀ ਘਿਉ ਦੀ ਰਸਦ ਵੀ ਦਿੱਤੀ ਜਾਂਦੀ ਸੀ। ਰਥ ਮਿਸਤਰੀ ਰਖਦੇ ਹੁੰਦੇ ਸਨ। ਮਿਸਤਰੀ ਹੀ ਚਲਾਉਂਦੇ ਸਨ। ਉਨ੍ਹਾਂ ਸਮਿਆਂ ਵਿਚ ਵਿਆਹੁਲੀ ਕੁੜੀ ਨਾਲ ਨੈਣ ਭੇਜਣ ਦਾ ਰਿਵਾਜ ਹੁੰਦਾ ਸੀ। ਏਸ ਲਈ ਕਈ ਵੇਰ

243 / 361
Previous
Next