Back ArrowLogo
Info
Profile

ਰਥਵਾਨ ਆਪਣੇ ਬਲਦਾਂ ਨੂੰ ਤੇਜ ਭਜਾਉਣ ਲਈ ਨੈਣਾਂ ਨੂੰ ਟਕੋਰਾਂ ਲਾਉਣੋਂ ਵੀ ਨਹੀਂ ਟਲਦੇ ਹੁੰਦੇ ਸਨ –

ਬੱਗਿਆ ਚੱਕ ਚੌਕੜੀ,

ਨੈਣ ਨਫ਼ੇ ਵਿਚ ਆਈ।

ਆਮ ਤੌਰ ਤੇ ਬੱਗੇ ਬਲਦ ਤੇਜ਼ ਤੇ ਫੁਰਤੀਲੇ ਮੰਨੇ ਜਾਂਦੇ ਸਨ। ਹਲ ਚਲਾਉਣ ਲਈ ਬਲਦਾਂ ਤੇ ਪੰਜਾਲੀ ਪਾਈ ਜਾਂਦੀ ਸੀ। ਪੰਜਾਲੀ ਵਿਚ ਖੱਬੇ ਪਾਸੇ ਜਿਹੜਾ ਬਲਦ ਜੋੜਿਆ ਜਾਂਦਾ ਸੀ, ਉਸ ਬਲਦ ਨੂੰ ਸਿੱਧਾ ਤੋਰਨ ਲਈ 'ਤੱਤਾ ਤੱਤਾ' ਕਿਹਾ ਜਾਂਦਾ ਸੀ। ਜਦ ਬਲਦਾਂ ਦੀ ਜੋੜੀ ਨੂੰ ਖੱਬੇ ਹੱਥ ਮੋੜਨਾ ਹੁੰਦਾ ਸੀ ਤਾਂ ਪੰਜਾਲੀ ਵਿਚ ਸੱਜੇ ਹੱਥ ਜੁੜੇ ਬਲਦ ਨੂੰ 'ਹੱਠ ਹੱਠ' ਕਰ ਕੇ ਮੋੜਿਆ ਜਾਂਦਾ ਸੀ। ਨਾਲ ਦੀ ਨਾਲ ਹੀ ਬਲਦ ਦੇ ਗ਼ਲ ਵਿਚ ਪਾਏ ਰੱਸੇ ਨੂੰ ਖਿੱਚਿਆ ਜਾਂਦਾ ਸੀ । ਏਸ ਤਰ੍ਹਾਂ ਬਲਦਾਂ ਦੀ ਜੋੜੀ ਤੋਂ ਕੰਮ ਲਿਆ ਜਾਂਦਾ ਸੀ । ਗੱਡਿਆਂ ਉਪਰ ਹੀ ਸੰਦੂਖ ਲੱਦ ਕੇ ਲਿਜਾਏ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਬਹੁਤੇ ਪਰਿਵਾਰਾਂ ਦੀ ਆਰਥਿਕ ਹਾਲਤ ਮਾੜੀ ਹੁੰਦੀ ਸੀ। ਏਸ ਲਈ ਕਈ ਪਰਿਵਾਰ ਸੰਦੂਖ ਦੇ ਵੀ ਨਹੀਂ ਸਕਦੇ ਹੁੰਦੇ ਸਨ। ਜੇ ਕਰ ਬਰਾਤੋਂ ਮੁੜਦੇ ਗੱਡੇ ਵਿਚ ਸੰਦੂਖ ਨਹੀਂ ਹੁੰਦਾ ਸੀ ਤਾਂ ਲੜਕੀ ਤੇ ਲੜਕੀ ਦੇ ਭਰਾਵਾਂ ਨੂੰ ਟਕੋਰਾਂ ਵੀ ਲਾਈਆਂ ਜਾਂਦੀਆਂ ਸਨ –

ਗੱਡਾ ਜਾਂਦਾ ਏ ਸੰਦੂਖੋਂ ਖ਼ਾਲੀ,

ਬਹੁਤੇ ਭਰਾਵਾਂ ਵਾਲੀਏ।

ਕਈ ਗਹਿਣਿਆਂ ਦੀਆਂ ਬਹੁਤੀਆਂ ਸ਼ੁਕੀਨ ਜਨਾਨੀਆਂ ਆਪਣੇ ਪਤੀ ਨੂੰ ਬਲਦ ਵੇਚ ਕੇ ਗਹਿਣੇ ਬਣਾਉਣ ਲਈ ਵੀ ਕਹਿੰਦੀਆਂ ਹੁੰਦੀਆਂ ਸਨ। ਪਰ ਪਤੀ ਲਈ ਗਹਿਣਿਆਂ ਨਾਲੋਂ ਪੇਟ ਭਰਨ ਲਈ ਮੁੱਢਲੀ ਲੋੜ ਅਨਾਜ ਪੈਦਾ ਕਰਨ ਦੀ ਹੁੰਦੀ ਸੀ। ਇਸ ਲਈ ਉਹ ਆਪਣੀ ਪਤਨੀ ਨੂੰ ਦਬਕਾ ਮਾਰਦਾ ਹੁੰਦਾ ਸੀ –

ਬਲਦਾਂ ਦੀ ਜੋੜੀ ਵੇਚ ਦੂੰ,

ਤੈਨੂੰ ਗੁੱਤੋਂ ਫੜ ਕੇ ਸੁਹਾਗੇ ਜੋੜੂ?

ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਚੁੱਕਿਆ ਹੈ। ਜਿਥੇ ਪਹਿਲਾਂ ਹਰ ਘਰ ਬਲਦਾਂ ਦੀਆਂ ਘੱਟੋ ਘੱਟ ਦੋ ਜੋੜੀਆਂ ਹੁੰਦੀਆਂ ਸਨ, ਹੁਣ ਕਿਸੇ ਕਿਸੇ ਘਰ ਬਲਦਾਂ ਦੀ ਇਕ ਜੋੜੀ ਹੈ। ਬਹੁਤੇ ਘਰਾਂ ਵਿਚ ਤਾਂ ਇਕ ਹੀ ਬਲਦ ਰੱਖਿਆ ਹੁੰਦਾ ਹੈ, ਜਿਹੜਾ ਪੱਠੇ ਲਿਆਉਣ ਵਾਲੀ ਰੇਹੜੀ ਲਈ ਵਰਤਿਆ ਜਾਂਦਾ ਹੈ। ਕਈਆਂ ਜ਼ਿਮੀਂਦਾਰਾਂ ਨੇ ਇਕ ਵੀ ਬਲਦ ਨਹੀਂ ਰੱਖਿਆ ਹੁੰਦਾ। ਖਰਾਸਾਂ ਦੀ ਥਾਂ ਆਟੇ ਵਾਲੀਆਂ ਮਸ਼ੀਨਾਂ ਲੱਗ ਗਈਆਂ ਹਨ। ਬਰਾਤਾਂ ਹੁਣ ਕਾਰਾਂ 'ਤੇ ਜਾਂਦੀਆਂ ਹਨ। ਹੁਣ ਪੰਜਾਬ ਵਿਚ ਖੇਡਾਂ ਦਾ ਰੁਝਾਨ ਬਹੁਤ ਵੱਧ ਰਿਹਾ ਹੈ। ਸਰਦੀਆਂ ਦੇ ਮੌਸਮ ਵਿਚ

244 / 361
Previous
Next