Back ArrowLogo
Info
Profile

Page Image

ਜਦ ਭਾਈ ਭਾਈ ਅੱਡ ਹੋ ਕੇ ਖੇਤੀ ਅੱਡ ਕਰ ਲੈਂਦੇ ਸਨ ਤਾਂ ਜਿਸ ਭਾਈ ਦੇ ਹਿੱਸੇ ਬੋਤੇ/ਬੋਤੀ ਨਹੀਂ ਆਉਂਦੇ ਸਨ ਤਾਂ ਕਈ ਵੇਰ ਉਸ ਦੀ ਵਹੁਟੀ ਆਪਣੇ ਬਾਬਲ ਤੋਂ ਬੋਤੀ/ਮਹਿੰ/ਗਾਂ ਆਦਿ ਦੀ ਮੰਗ ਵੀ ਕਰ ਲੈਂਦੀ ਸੀ-

ਬਾਪੂ ਵੇ! ਅੱਡ ਹੁੰਦੀਆਂ,

ਇਕ ਮਹਿੰ ਲੈ ਦੇ,

ਇਕ ਗਾਂ ਲੈ ਦੇ,

ਇਕ ਬੋਤੀ ਘੁੰਗਰੂਆਂ ਵਾਲੀ,

ਬਾਪੂ ਵੇ! ਅੱਡ ਹੁੰਦੀਆਂ।

ਘੁੰਗਰੂ ਤਾਂ ਕਈ ਮਾਣ-ਮੱਤੀਆਂ ਮੁਟਿਆਰਾਂ, ਜਿਨ੍ਹਾਂ ਨੂੰ ਆਪਣੀ ਚਾਲ/ ਤੋਰ ਤੇ ਮਾਣ ਤੇ ਗੁਮਾਨ ਹੁੰਦਾ ਸੀ, ਆਪਣੀ ਜੁੱਤੀ ਨੂੰ ਲਵਾਉਣ ਦੀ ਫਰਮਾਇਸ਼ ਵੀ ਕਰਦੀਆਂ ਹੁੰਦੀਆਂ ਸਨ-

ਮੇਰੀ ਜੁੱਤੀ ਨੂੰ ਲਵਾ ਦੇ ਘੁੰਗਰੂ,

ਜੇ ਤੂੰ ਮੇਰੀ ਚਾਲ ਵੇਖਣੀ।

X        X        X

ਤੇਰੇ ਮਗਰ ਛਣਕਦੀ ਆਵਾਂ,

ਜੁੱਤੀ ਨੂੰ ਲਵਾ ਦੇ ਘੁੰਗਰੂ।

ਇਹ ਘੁੰਗਰੂ ਘੁੰਗਰਾਲਾਂ ਦੇ ਘੁੰਗਰੂਆਂ ਨਾਲੋਂ ਛੋਟੇ ਆਕਾਰ ਦੇ ਹੁੰਦੇ ਸਨ। ਪਿੱਤਲ ਦੇ ਬਣੇ ਹੁੰਦੇ ਸਨ । ਇਹ ਇਕ ਮੂੰਹ ਵਾਲੇ ਵੀ ਹੁੰਦੇ ਸਨ ਤੇ ਚਾਰ ਮੂੰਹਾਂ ਵਾਲੇ ਵੀ ਹੁੰਦੇ ਸਨ। ਹਰ ਘੁੰਗਰੂ ਵਿਚ ਛੋਟੀ ਜਿਹੀ ਕਾਲੇ ਰੰਗ ਦੀ ਗੋਲੀ ਹੁੰਦੀ ਸੀ। ਇਹ

246 / 361
Previous
Next