Back ArrowLogo
Info
Profile

ਗੋਲੀ ਹੀ ਘੁੰਗਰੂ ਦੇ ਖੋਲ ਵਿਚ ਲੱਗ ਲੱਗ ਕੇ ਛਣਕਦੀ ਹੁੰਦੀ ਸੀ, ਸੰਗੀਤ ਪੈਦਾ ਕਰਦੀ ਸੀ। ਜਲਸੇ ਵਾਲੇ ਨਚਾਰ ਤੇ ਪੇਸ਼ਾਵਰ ਨਾਚੀਆਂ ਝਾਂਜਰਾਂ ਪਾ ਕੇ ਨੱਚਦੀਆਂ ਸਨ/ਹਨ। ਸੱਜ ਵਿਆਹੀਆਂ ਮੁਟਿਆਰਾਂ ਵੀ ਝਾਂਜਰਾਂ ਪਾਉਂਦੀਆਂ ਸਨ। ਝਾਂਜਰਾਂ ਦੀ ਛਣਕਾਰ ਦੂਰ ਦੂਰ ਤੱਕ ਸੁਣਾਈ ਦਿੰਦੀ ਸੀ । ਝਾਂਜਰਾਂ ਇਕ ਕਿਸਮ ਦਾ ਅਗਾਊਂ ਸੂਚਨਾ ਦੇਣ ਦਾ ਕੰਮ ਵੀ ਕਰਦੀਆਂ ਸਨ- ਪੈਰੀਂ ਝਾਂਜਰਾਂ ਤਾਰ ਅੰਗਰੇਜ਼ੀ,

ਮਿੰਟਾਂ 'ਚ ਦੇਣ ਖ਼ਬਰਾਂ।

ਭੰਗੜਾ ਪਾਉਣ ਸਮੇਂ ਵੀ ਝਾਂਜਰਾਂ ਪੈਰਾਂ ਵਿਚ ਬੰਨ੍ਹੀਆਂ ਜਾਂਦੀਆਂ ਹਨ। ਅਗਾਊਂ ਸੂਚਨਾ ਦੇਣ ਸਬੰਧੀ ਮੈਨੂੰ ਇਕ ਲੋਕ ਗੀਤ ਯਾਦ ਆ ਗਿਆ। ਪਹਿਲੇ ਸਮਿਆਂ ਵਿਚ ਨੂੰਹਾਂ ਆਪਣੇ ਸਹੁਰਿਆਂ, ਜੇਠਾਂ ਜਾਂ ਜਿਹੜੇ ਵਿਅਕਤੀ/ਰਿਸ਼ਤੇਦਾਰ ਰਿਸ਼ਤੇ ਵਿਚ ਬੜੀ ਥਾਂ ਲੱਗਦੇ ਹੁੰਦੇ ਸਨ, ਉਨ੍ਹਾਂ ਤੋਂ ਘੁੰਡ ਕੱਢਦੀਆਂ ਸਨ। ਏਸ ਲਈ ਜਿਹੜਾ ਸਹੁਰਾ ਘਰ ਅੰਦਰ ਆਉਣ ਸਮੇਂ ਖੰਗੂਰਾ ਜਾਂ ਕੋਈ ਹੋਰ ਅਗਾਉਂ ਬਿੜਕ ਨਹੀਂ ਕਰਦਾ ਸੀ, ਉਸ ਤੇ ਨੂੰਹਾਂ ਬੜੀਆਂ ਔਖੀਆਂ ਰਹਿੰਦੀਆਂ ਸਨ-

ਸਹੁਰੇ ਗਲ ਟੱਲ ਪਾ ਦਿਓ,

ਵਿਹੜੇ ਵੜਦਾ ਬਿੜਕ ਨੀ ਕਰਦਾ।

ਟੱਲ ਇਕ ਕਿਸਮ ਦਾ ਘੁੰਗਰੂ ਦਾ ਬੜਾ ਰੂਪ ਹੁੰਦਾ ਸੀ, ਪਰ ਉਸ ਦੀ ਬਣਤਰ ਵੱਖਰੀ ਹੁੰਦੀ ਸੀ।

ਘੋੜੀਆਂ ਨੂੰ ਜਦ ਮੇਲੇ, ਰਿਸ਼ਤੇਦਾਰੀਆਂ ਅਤੇ ਸਹੁਰਿਆਂ ਨੂੰ ਜਾਣ ਲਈ ਵਰਤਿਆ ਜਾਂਦਾ ਸੀ, ਉਸ ਸਮੇਂ ਉਨ੍ਹਾਂ ਦੇ ਗੋਡਿਆਂ 'ਤੇ ਵੀ ਝਾਂਜਰਾਂ ਬੰਨ੍ਹੀਆਂ ਜਾਂਦੀਆਂ ਸਨ। ਝਾਂਜਰਾਂ ਤਾਂ ਜਦ ਘੁਮਿਆਰ ਗਧਿਆਂ ਨੂੰ ਮੇਲੇ ਅਤੇ ਵਿਆਹਾਂ ਤੇ ਲੈ ਕੇ ਜਾਂਦੇ ਸਨ, ਉਨ੍ਹਾਂ ਦੇ ਵੀ ਪਾਈਆਂ ਜਾਂਦੀਆਂ ਸਨ। ਛੋਟੇ ਕਟਰੂਆਂ, ਬਛਰੂਆਂ ਦੇ ਗਲ ਵੀ ਇਕ ਘੁੰਗਰੂ ਬੰਨ੍ਹਣ ਦਾ ਰਿਵਾਜ ਹੁੰਦਾ ਸੀ। ਜਦ ਨਾਨਕੀਆਂ ਜਾਗੋ ਕੱਢਦੀਆਂ ਸਨ, ਉਹ ਵੀ ਸੋਟੇ ਨਾਲ ਘੁੰਗਰੂ ਬੰਨ੍ਹ ਕੇ ਜਾਗੋ ਦੇ ਅੱਗੇ ਅੱਗੇ ਖੜਕਾਉਂਦੀਆਂ ਜਾਂਦੀਆਂ ਸਨ। ਨਹਿੰਗ ਸਿੰਘ ਜਦ ਕੂੰਡੇ ਵਿਚ ਸੁੱਖਾ ਰਗੜਦੇ ਹਨ, ਉਨ੍ਹਾਂ ਦੇ ਸੋਟਿਆਂ ਨਾਲ ਵੀ ਘੁੰਗਰੂ ਬੰਨ੍ਹੇ ਹੁੰਦੇ ਸਨ/ਹਨ।

ਹੁਣ ਖੇਤੀ ਵਿਚ ਬਲਦਾਂ ਦੀ ਦਿਨੋ ਦਿਨ ਵਰਤੋਂ ਘਟੀ ਜਾ ਰਹੀ ਹੈ। ਏਸ ਲਈ ਬਲਦਾਂ ਦੀਆਂ ਘੁੰਗਰਾਲਾਂ ਵੀ ਅਲੋਪ ਹੋ ਗਈਆਂ ਹਨ। ਊਠ ਤਾਂ ਬਹੁਤ ਚਿਰ ਪਹਿਲਾਂ ਹੀ ਖੇਤੀ ਵਿਚੋਂ ਲੋਪ ਹੋ ਗਏ ਹਨ। ਰਥਾਂ ਦੀ ਥਾਂ ਹੁਣ ਕਾਰਾਂ ਨੇ ਲੈ ਲਈ ਹੈ। ਜਾਗੋ ਕੱਢਣਾ ਹੁਣ ਇਕ ਸਗਨ ਜਿਹਾ ਹੀ ਰਹਿ ਗਿਆ ਹੈ। ਘੁੰਗਰਾਲਾਂ ਦੀ ਵਰਤੋਂ ਹੁਣ ਖ਼ਤਮ ਹੋ ਗਈ ਹੈ।

247 / 361
Previous
Next