

ਬਾਗੜੀ ਬੋਤੇ
ਬੋਤਾ ਸ਼ਬਦ ਸੁਣਦੇ ਸਾਰ ਹੀ ਇਕ ਲੰਮੀ ਧੌਣ ਵਾਲੇ, ਲੰਮੀਆਂ ਟੰਗਾਂ ਵਾਲੇ, ਲੰਮੀ ਡੀਲ ਡੌਲ ਵਾਲੇ ਪਸ਼ੂ ਦਾ ਦ੍ਰਿਸ਼ ਸਾਡੇ ਸਾਹਮਣੇ ਆ ਜਾਂਦਾ ਹੈ। ਬੋਤਾ ਰਾਜਸਥਾਨ ਦੇ ਰੇਤਲੇ ਇਲਾਕਿਆਂ ਦੀ ਪੈਦਾਇਸ਼ ਹੈ। ਏਸ ਇਲਾਕੇ ਦੇ ਬੋਤਿਆਂ ਨੂੰ ਬਾਗੜੀ ਬੋਤਾ ਕਿਹਾ ਜਾਂਦਾ ਸੀ। ਬੋਤੇ ਵਿਚ ਅੰਨ੍ਹੀ ਤਾਕਤ ਹੁੰਦੀ ਸੀ। ਇਹ ਕਈ ਕਈ ਦਿਨ ਭੁੱਖ ਤੇਹ ਸਹਾਰ ਸਕਦਾ ਸੀ। ਰੇਤਲੇ ਟਿੱਬਿਆਂ ਦੀ ਤੱਤੀ ਰੇਤ ਉਪਰ ਆਸਾਨੀ ਨਾਲ ਤੁਰ ਸਕਦਾ ਸੀ। ਬੋਤਿਆਂ ਦੀ ਉਮਰ ਵੀ ਕਾਫ਼ੀ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਕਈ ਭੈਣਾਂ ਆਪਣੇ ਵੀਰ ਦੇ ਬਾਗੜੀ ਬੋਤੇ ਦੀ ਤਾਰੀਫ਼ ਵੀ ਬਹੁਤ ਕਰਦੀਆਂ ਹੁੰਦੀਆਂ ਸਨ –
ਮੇਰੇ ਵੀਰ ਦਾ ਬਾਗੜੀ ਬੋਤਾ,
ਡੰਡੀ ਡੰਡੀ ਆਵੇ ਬੁੱਕਦਾ।
X X X
ਜਿਉਂ ਕਾਲੀਆਂ ਘਟਾਂ ਵਿਚ ਬਗਲਾ,
ਬੋਤਾ ਮੇਰੇ ਵੀਰ ਦਾ।
ਬੋਤੇ ਨੂੰ ਕਈ ਇਲਾਕਿਆਂ ਵਿਚ ਊਠ ਵੀ ਕਹਿੰਦੇ ਸਨ।

ਉਨ੍ਹਾਂ ਸਮਿਆਂ ਵਿਚ ਖੇਤੀ ਵਿਚ ਬੋਤਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਰੇਤਲੇ ਇਲਾਕਿਆਂ ਦੀ ਖੇਤੀ ਵਿਚ ਤਾਂ ਬੋਤਿਆਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਸੀ। ਰੇਤਲੇ ਇਲਾਕਿਆਂ ਵਿਚ ਬੋਤੇ ਨੂੰ ਮਾਰੂਥਲ ਦਾ ਜਹਾਜ਼ ਮੰਨਿਆ ਜਾਂਦਾ ਸੀ। ਇਸ ਦੇ ਪਿਛੇ ਠੋਸ ਸਚਾਈ ਸੀ। ਉਨ੍ਹਾਂ ਸਮਿਆਂ ਵਿਚ ਨਾ ਸੜਕਾਂ ਸਨ, ਨਾ ਮੋਟਰਾਂ ਸਨ, ਨਾ ਰੇਲਾਂ ਸਨ, ਇਸ ਲਈ ਆਉਣ ਜਾਣ ਲਈ ਬੋਤਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਢੋਆ ਢੁਆਈ ਵੀ ਬੋਤਿਆਂ 'ਤੇ ਕੀਤੀ ਜਾਂਦੀ ਸੀ। ਵਪਾਰ ਕਰਨ ਵਿਚ ਬੋਤਿਆਂ ਦੀ ਅਹਿਮ ਥਾਂ ਸੀ। ਮਾਲ ਗੱਡੀ ਦੀ ਤਰ੍ਹਾਂ ਭਾਰ ਢੋਣ ਵਾਲੇ ਬੋਤਿਆਂ ਦੀਆਂ 30/40 ਤੱਕ ਦੀਆਂ ਟੋਲੀਆਂ ਬਣੀਆਂ ਹੁੰਦੀਆਂ ਸਨ। ਮੂਹਰਲੇ/ਅਗਲੇ ਬੋਤੇ ਦੀ ਪੂਛ ਨਾਲ ਪਿਛਲੇ ਬੋਤੇ ਦੀ ਮੁਹਾਰ (ਰੱਸਾ) ਬੰਨ੍ਹ ਕੇ ਇਹ ਟੋਲੀਆਂ ਬਣਾਈਆਂ