Back ArrowLogo
Info
Profile

ਉਨ੍ਹਾਂ ਸਮਿਆਂ ਵਿਚ ਬੋਤੇ ਦੀ ਸਵਾਰੀ ਸ਼ਾਹੀ ਸਵਾਰੀ ਮੰਨੀ ਜਾਂਦੀ ਸੀ। ਕਈ ਵੇਰ ਭਜਾਏ ਬੋਤੇ ਤੋਂ ਸੱਜ ਵਿਆਹੀ ਦੀ ਸਤਾਰਿਆਂ ਵਾਲੀ ਜੁੱਤੀ ਵੀ ਡਿਗ ਪੈਂਦੀ ਸੀ –

ਜੁੱਤੀ ਡਿੱਗ ਪਈ ਸਤਾਰਿਆਂ ਵਾਲੀ,

ਨਿਜ ਤੇਰੇ ਬੋਤੇ 'ਤੇ ਚੜ੍ਹੀ।

ਉਨ੍ਹਾਂ ਸਮਿਆਂ ਵਿਚ ਵਿਆਹ ਦੇ ਨੇੜੇ ਕੁੜੀਆਂ ਦੇ ਕੰਨ ਵਿੰਨਣ ਦਾ ਰਿਵਾਜ ਸੀ। ਏਸ ਲਈ ਕਈਆਂ ਦੇ ਸੱਜਰੇ ਵਿੰਨੇ ਕੰਨ ਦੁਖਦੇ ਸਨ-

ਆਹ ਲੈ ਡੰਡੀਆਂ ਜੇਬ ਵਿਚ ਪਾ ਲੈ,

ਬੋਤੇ ਉੱਤੇ ਕੰਨ ਦੁਖਦੇ।

ਬੋਤਿਆਂ ਦੀ ਡੀਲ ਡੌਲ ਵੱਡੀ ਹੋਣ ਕਰ ਕੇ ਬੋਤੇ ਭੱਜਦੇ ਵੀ ਬਹੁਤੇ ਹੁੰਦੇ ਸਨ –

ਟਾਡਾ ਟਾਡਾ ਟਾਡਾ,

ਬੰਤੋ ਦੇ ਮਿੱਤਰਾਂ ਨੇ,

ਬੋਤਾ ਬੀਕਾਨੇਰ ਤੋਂ ਲਿਆਂਦਾ।

ਬੰਤੋ ਉੱਤੇ ਚੜ੍ਹ ਗਈ,

ਬੋਤਾ ਰੇਲ ਦੇ ਬਰਾਬਰ ਜਾਂਦਾ।

ਕਈ ਤਾਂ ਆਪਣੀਆਂ ਵਹੁਟੀਆਂ ਨੂੰ ਸ਼ਿਮਲੇ ਦੀ ਸੈਰ ਵੀ ਬੋਤਿਆਂ ਤੇ ਕਰਾਉਣ ਲਈ ਤਿਆਰ ਹੋ ਜਾਂਦੇ ਸਨ-

ਬੋਤੇ ਉੱਤੇ ਚੜ੍ਹ ਬੰਤੋ,

ਤੈਨੂੰ ਸ਼ਿਮਲੇ ਦੀ ਸੈਰ ਕਰਾਵਾਂ।

ਫੌਜ ਵਿਚ ਬੋਤਿਆਂ ਵਾਲੀਆਂ ਰੈਜ਼ੀਮੈਂਟਾਂ ਵੀ ਬਣੀਆਂ ਹੋਈਆਂ ਹਨ, ਜਿਹੜੀਆਂ ਜ਼ਿਆਦਾ ਰਾਜਸਥਾਨ ਏਰੀਏ ਵਿਚ ਹਨ। 26 ਜਨਵਰੀ ਦੀ ਪਰੇਡ ਵਿਚ ਬੋਤਿਆਂ ਵਾਲੀ ਫੌਜੀ ਰੈਜ਼ੀਮੈਂਟ ਵੀ ਸ਼ਾਮਲ ਹੁੰਦੀ ਹੈ।

ਅੱਜ ਪੰਜਾਬ ਵਿਚ ਕਿਤੇ ਵੀ ਤੁਹਾਨੂੰ ਬੋਤਾ ਨਹੀਂ ਮਿਲੇਗਾ। ਏਸ ਲਈ ਬੋਤੇ ਦੀ ਖੇਤੀ ਵਿਚ ਅਤੇ ਆਵਾਜਾਈ ਵਿਚ ਵਰਤੋਂ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅੱਜ ਸਾਰੀ ਦੀ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਚੁਕਿਆ ਹੈ। ਆਵਾਜਾਈ ਲਈ ਸਕੂਟਰ, ਮੋਟਰ ਸਾਈਕਲ, ਕਾਰਾਂ, ਮੋਟਰਾਂ, ਬੱਸਾਂ, ਰੇਲਾਂ ਹਨ।

ਫਲ੍ਹੇ

ਜੇਕਰ ਸਿਖਰ ਦੁਪਹਿਰੇ ਦੀਵਾ ਲੈ ਕੇ ਵੀ ਤੁਸੀਂ ਪੰਜਾਬ ਦੀ ਖੇਤੀ ਵਿਚੋਂ ਫਲ੍ਹੇ ਭਾਲਣ ਦੀ ਹੁਣ ਕੋਸ਼ਿਸ਼ ਕਰੋਗੇ ਤਾਂ ਵੀ ਫਲ੍ਹੇ ਤੁਹਾਨੂੰ ਨਹੀਂ ਲੱਭਣਗੇ। ਅੱਜ ਦੀ

250 / 361
Previous
Next