Back ArrowLogo
Info
Profile

ਪੀੜ੍ਹੀ ਨੇ ਨਾ ਫਲ੍ਹੇ ਵੇਖੇ ਹਨ, ਨਾ ਹੀ ਫਲ੍ਹੇ ਦੀ ਮੂਰਤ ਵੇਖੀ ਹੋਵੇਗੀ। ਕਿਸੇ ਸਮੇਂ ਫਲ੍ਹਿਆਂ ਤੋਂ ਬਗ਼ੈਰ ਦਾਣੇ ਕੱਢਣ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਉਸ ਸਮੇਂ ਦਾ ਅਖਾਣ ਹੈ-

"ਭੋਂ ਵਾਹਿਆਂ, ਫ਼ਸਲ ਗਾਹਿਆਂ, ਜਾਨ ਨੁਹਾਇਆਂ।"

ਇਹ ਅਖਾਣ ਸਪਸ਼ਟ ਕਰਦਾ ਹੈ ਕਿ ਜ਼ਮੀਨ ਨੂੰ ਵਾਹੁਣ ਨਾਲ ਜ਼ਮੀਨ ਪੈਦਾ ਦਿੰਦੀ ਹੈ। ਫ਼ਸਲ ਗਾਹੁਣ ਨਾਲ ਹੀ ਦਾਣੇ ਕੱਢੇ ਜਾ ਸਕਦੇ ਹਨ। ਬਰੀਕ, ਨਿੱਕੀ ਗਾਹੀ ਚੰਗੀ ਮੰਨੀ ਜਾਂਦੀ ਸੀ-

ਮੁੱਢੋਂ ਵੱਢ ਕੇ ਨਿੱਕੀ ਗਾਹ,

ਘਾਟਾ ਪਵੇ ਤਾਂ ਮੈਨੂੰ ਪਾ।

Page Image

ਨਹਾਉਣ ਨਾਲ ਹੀ ਸਰੀਰ ਵਿਚ ਜਾਨ ਪੈਂਦੀ ਹੈ, ਫੁਰਤੀ ਆਉਂਦੀ ਹੈ, ਬੰਦਾ ਫੇਰ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ। ਉਨ੍ਹਾਂ ਸਮਿਆਂ ਵਿਚ ਹਾੜ੍ਹੀ ਦੀ ਫ਼ਸਲ ਕੱਢਣ ਲਈ ਡੇਢ ਡੇਢ ਮਹੀਨੇ ਵੀ ਫਲ੍ਹੇ ਚਲਦੇ ਰਹਿੰਦੇ ਹੁੰਦੇ ਸਨ। ਫਲ੍ਹਾ ਕੀ ਹੁੰਦਾ ਸੀ? ਫਲ੍ਹੇ ਦੀ ਵਰਤੋਂ ਕਿਵੇਂ ਹੁੰਦੀ ਸੀ? ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ।

ਫਲ੍ਹੇ ਦੋ ਸਾਈਜ਼ ਵਿਚ ਹੁੰਦੇ ਸਨ। ਇਕ ਛੋਟਾ ਫਲ਼ਾ ਹੁੰਦਾ ਸੀ, ਜਿਸ ਨੂੰ ਬਲਦਾਂ ਦੀ ਇਕ ਜੋੜੀ ਜਾਂ ਊਠ ਖਿੱਚਦਾ ਹੁੰਦਾ ਸੀ । ਇਕ ਬੜਾ ਫਲ੍ਹਾ ਹੁੰਦਾ ਸੀ, ਜਿਸ ਨੂੰ ਬਲਦਾਂ ਦੀਆਂ ਦੋ ਜੋੜੀਆਂ ਖਿੱਚਦੀਆਂ ਹੁੰਦੀਆਂ ਸਨ। ਇਸ ਫਲ੍ਹੇ ਨੂੰ ਚੌਖੜਾ ਵੀ ਕਹਿੰਦੇ ਸਨ। ਬੜੇ ਫਲ੍ਹੇ ਨੂੰ ਇਕ ਬਲਦਾਂ ਦੀ ਜੋੜੀ ਤੇ ਇਕ ਊਠ ਵੀ ਖਿੱਚਦਾ ਹੁੰਦਾ ਸੀ ਜਾਂ ਦੋਵੇਂ ਊਠ ਖਿੱਚਦੇ ਹੁੰਦੇ ਸਨ। ਫਲ੍ਹੇ ਬਣਾਉਣ ਲਈ ਹੇਠਾਂ

251 / 361
Previous
Next