Back ArrowLogo
Info
Profile

ਬਾਂਸ ਦਾ ਜਾਂ ਪਤਲੀਆਂ ਲੱਕੜਾਂ ਦਾ ਫਰੇਮ ਬਣਾਇਆ ਜਾਂਦਾ ਸੀ। ਇਸ ਦੀ ਲੰਬਾਈ ਜ਼ਿਆਦਾ ਹੁੰਦੀ ਸੀ ਤੇ ਚੌੜਾਈ ਘੱਟ ਹੁੰਦੀ ਸੀ। ਏਸ ਫਰੇਮ ਵਿਚ ਬੇਰੀ ਦੀਆਂ ਝਿੰਗਾਂ, ਕਿਸੇ ਇਲਾਕੇ ਵਿਚ ਜੰਡੀ ਦੀਆਂ ਝਿੰਗਾਂ ਪਾਈਆਂ ਜਾਂਦੀਆਂ ਸਨ। ਇਨ੍ਹਾਂ ਝਿੰਗਾਂ ਉੱਪਰ ਕਪਾਹ ਦੀਆਂ ਜਾਂ ਨਰਮੇ ਦੀਆਂ ਛਿਟੀਆਂ ਪਾਈਆਂ ਜਾਂਦੀਆਂ ਸਨ। ਫੇਰ ਇਨ੍ਹਾਂ ਝਿੰਗਾਂ 'ਤੇ ਛਿਟੀਆਂ ਦੇ ਉਪਰ ਪਤਲੀਆਂ ਸੋਟੀਆਂ ਰੱਖ ਕੇ ਹੇਠਲੇ ਫਰੇਮ ਨਾਲ ਚੰਗੀ ਤਰ੍ਹਾਂ ਬੰਨ੍ਹਿਆ ਜਾਂਦਾ ਸੀ। ਏਸ ਤਰ੍ਹਾਂ ਫਲ੍ਹਾ ਬਣਦਾ ਸੀ। ਫਲ੍ਹੇ ਦੇ ਫਰੇਮ ਨਾਲ ਇਕ ਲੰਮੀ ਸੋਟੀ ਰੱਸੇ ਨਾਲ ਬੰਨ੍ਹੀ ਜਾਂਦੀ ਸੀ । ਏਸ ਸੋਟੀ ਦਾ ਦੂਸਰਾ ਸਿਰਾ ਬਲਦਾਂ ਦੇ ਗਲ ਪਾਈ ਪੰਜਾਲੀ ਨਾਲ ਬੰਨ੍ਹਿਆ ਜਾਂਦਾ ਸੀ। ਏਸ ਸੋਟੀ ਨੂੰ ਧੂਹ ਕਹਿੰਦੇ ਸਨ। ਕਈ ਇਲਾਕਿਆਂ ਵਿਚ ਏਸ ਲੱਕੜ ਨੂੰ ਖੇਜ਼ ਕਹਿੰਦੇ ਸਨ। ਫਲ੍ਹੇ ਨੂੰ ਪੈਲੀ ਵਿਚ ਪਾ ਦਿੰਦੇ ਸਨ ਤੇ ਬਲਦ ਖਿੱਚਣ ਲੱਗ ਜਾਂਦੇ ਸਨ।

ਏਸ ਤਰ੍ਹਾਂ ਹੀ ਜੇਕਰ ਬਲਦਾਂ ਦੀ ਜੋੜੀ ਨਾਲ ਊਠ ਜੋੜਿਆ ਜਾਂਦਾ ਸੀ ਤਾ ਊਠ ਤੇ ਪਾਈ ਵੇਂਡੀ ਨਾਲ ਦੋ ਲੰਮੇ ਰੱਸੇ ਬੰਨ੍ਹੇ ਜਾਂਦੇ ਸਨ। ਇਨ੍ਹਾਂ ਲੰਮੇ ਰੱਸਿਆਂ ਨੂੰ ਅਖ਼ੀਰ ਤੇ ਇਕ ਡੰਡੇ ਨਾਲ ਬੰਨ੍ਹਿਆ ਜਾਂਦਾ ਸੀ। ਏਸ ਡੰਡੇ ਨੂੰ ਵਿਚਕਾਰ ਤੋਂ ਫਲ੍ਹੇ ਦੇ ਫਰੇਮ ਨਾਲ ਬੰਨ੍ਹਿਆ ਜਾਂਦਾ ਸੀ। ਏਸ ਤਰ੍ਹਾਂ ਊਠ ਫਲ੍ਹਾ ਖਿੱਚਦਾ ਹੁੰਦਾ ਸੀ।

ਜੇਕਰ ਬਲਦਾਂ ਦੀਆਂ ਜੋੜੀਆਂ ਕਾਫ਼ੀ ਉਮਰ ਦੀਆਂ ਹੁੰਦੀਆਂ ਸਨ, ਤਾਂ ਬਲਦਾਂ ਦੇ ਵਿਚਾਲੇ ਵੜ ਕੇ ਬਲਦਾਂ ਨੂੰ ਚਲਾਇਆ ਜਾਂਦਾ ਸੀ। ਜੇਕਰ ਵੈੜਕੇ ਹੁੰਦੇ ਸਨ, ਉਨ੍ਹਾਂ ਨੂੰ ਫਲ੍ਹੇ ਦੇ ਪਿੱਛੇ ਤੁਰ ਕੇ ਹੱਕਿਆ ਜਾਂਦਾ ਸੀ। ਊਠ ਦੀ ਮੁਹਾਰ ਨੂੰ ਬਲਦਾਂ ਦੀ ਜੋੜੀ ਦੀ ਪੰਜਾਲੀ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਚਲਦੇ ਚਲਦੇ ਬਲਦ ਜਦ ਗੋਹਾ ਕਰਦੇ ਹੁੰਦੇ ਸਨ ਤਾਂ ਲਾਂਗੇ ਨੂੰ ਹੱਥ ਉਪਰ ਰੱਖ ਕੇ ਗੋਹਾ ਉਸ ਤੇ ਕਰਾਇਆ ਜਾਂਦਾ ਸੀ। ਏਸ ਕੀਤੇ ਗੋਹੇ ਨੂੰ ਸੈ ਕਹਿੰਦੇ ਸਨ। ਏਸ ਗੋਹੇ ਨੂੰ ਫਲ੍ਹੇ ਉਤੇ ਰੱਖੀ ਟੋਕਰੀ ਵਿਚ ਸੁੱਟ ਦਿੱਤਾ ਜਾਂਦਾ ਸੀ ਜਾਂ ਪੈਲੀ ਵਿਚੋਂ ਬਾਹਰ ਨਿਕਲ ਕੇ ਪਿੜ ਤੋਂ ਬਾਹਰ ਵਗਾਹ ਕੇ ਮਾਰਿਆ ਜਾਂਦਾ ਸੀ। ਏਸ ਤਰ੍ਹਾਂ ਜਦ ਊਠ ਲੇਡੇ ਕਰਦਾ ਹੁੰਦਾ ਸੀ ਤਾਂ ਫਲ੍ਹੇ ਉਪਰ ਰੱਖੋ ਬਰਤਨ ਨੂੰ ਊਠ ਦੀ ਪਿਠ ਪਿੱਛੇ ਲਾ ਦਿੰਦੇ ਸਨ। ਏਸ ਤਰ੍ਹਾਂ ਲੇਡੇ ਗਾਹੀ ਫ਼ਸਲ ਵਿਚ ਡਿਗਣ ਤੋਂ ਬਚੇ ਰਹਿੰਦੇ ਸਨ।

ਜਦ ਚੰਗੀ ਧੁੱਪ ਚੜ੍ਹ ਜਾਂਦੀ ਸੀ, ਪੈਲੀ ਗਰਮ ਹੋ ਜਾਂਦੀ ਸੀ, ਉਸ ਸਮੇਂ ਫਲ੍ਹੇ ਚਲਾਉਂਦੇ ਹੁੰਦੇ ਸਨ। ਗਾਹੀ ਜਾਂਦੀ ਪੈਲੀ ਨੂੰ ਦੁਪਹਿਰੇ ਫੋਲਿਆ ਜਾਂਦਾ ਸੀ। ਫਲ੍ਹੇ ਹੱਕਣੇ ਵੀ ਕਾਫ਼ੀ ਔਖੇ ਹੁੰਦੇ ਸਨ। ਲੱਤਾਂ ਨੂੰ ਲਾਂਗਾ ਲੱਗ ਲੱਗ ਕੇ ਲੱਤਾਂ ਛਿੱਲੀਆਂ ਜਾਂਦੀਆਂ ਸਨ।

ਉਨ੍ਹਾਂ ਸਮਿਆਂ ਵਿਚ ਖੇਤੀ ਜ਼ਿਆਦਾ ਬਾਰਸ਼ਾਂ ਤੇ ਖੂਹਾਂ ਦੇ ਪਾਣੀਆਂ 'ਤੇ ਨਿਰਭਰ ਹੁੰਦੀ ਸੀ। ਜ਼ਿਮੀਂਦਾਰਾਂ ਦੀ ਆਰਥਿਕ ਹਾਲਤ ਵੀ ਬਹੁਤੀ ਚੰਗੀ ਨਹੀਂ ਹੁੰਦੀ

252 / 361
Previous
Next