Back ArrowLogo
Info
Profile

ਸੀ। ਆਮ ਜ਼ਿਮੀਂਦਾਰਾਂ ਕੋਲ ਇਕ ਹੀ ਬਲਦਾਂ ਦੀ ਜੋੜੀ ਹੁੰਦੀ ਸੀ। ਇਸ ਲਈ ਸਾਰੀ ਜ਼ਮੀਨ ਵਿਚ ਫ਼ਸਲ ਵੀ ਨਹੀਂ ਬੀਜੀ ਜਾਂਦੀ ਸੀ। ਨਾ ਹੀ ਖੂਹਾਂ ਦਾ ਪਾਣੀ ਸਾਰੀ ਜ਼ਮੀਨ ਨੂੰ ਲੱਗਦਾ ਹੁੰਦਾ ਸੀ। ਏਸ ਕਰ ਕੇ ਫਸਲਾਂ ਦੀ ਪੈਦਾਵਾਰ ਘੱਟ ਹੀ ਹੁੰਦੀ ਸੀ। ਜਿਸ ਕਰ ਕੇ ਫਲ੍ਹਿਆਂ ਨਾਲ ਗਾਹੀ ਕਰ ਕੇ ਦਾਣੇ ਕੱਢ ਲਏ ਜਾਂਦੇ ਸਨ।

ਉਨ੍ਹਾਂ ਸਮਿਆਂ ਵਿਚ ਲੋਕਾਂ ਦਾ ਆਪਸ ਵਿਚ ਪਿਆਰ ਬਹੁਤ ਹੁੰਦਾ ਸੀ। ਇਕ ਦੂਜੇ ਦੀ ਮੱਦਦ ਕਰਦੇ ਸਨ। ਇਕ ਇਕ ਬਲਦ ਵਾਲੇ ਵੀ ਦੂਜੇ ਨਾਲ ਸਾਂਝ ਪਾ ਕੇ ਖੇਤੀ ਕਰਦੇ ਹੁੰਦੇ ਸਨ।

ਜਦ ਫ਼ਸਲਾਂ ਦੇ ਨਵੇਂ ਬੀਜ ਆਏ, ਕੈਮੀਕਲ ਖਾਦਾਂ ਆਈਆਂ, ਲੋਕਾਂ ਨੇ ਟਿਊਬੈਲ ਲਾਏ, ਟ੍ਰੈਕਟਰ ਲਏ, ਉਸ ਸਮੇਂ ਫ਼ਸਲਾਂ ਦੀ ਜ਼ਿਆਦਾ ਪੈਦਾਵਾਰ ਹੋਣ ਲੱਗੀ। ਫੇਰ ਮਸ਼ੀਨਾਂ ਨਾਲ ਦਾਣੇ ਕੱਢਣੇ ਸ਼ੁਰੂ ਹੋਏ। ਹੁਣ ਤਾਂ ਸਾਰਾ ਕੰਮ ਹੀ ਮਸ਼ੀਨਾਂ, ਕੰਬਾਈਨਾਂ ਨਾਲ ਹੋਣ ਲੱਗ ਪਿਆ ਹੈ।

ਫਲ੍ਹਿਆਂ ਦਾ ਹੁਣ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਹੈ।

ਭੇਡਾਂ ਬੱਕਰੀਆਂ

ਪਹਿਲੇ ਸਮਿਆਂ ਵਿਚ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿਚ ਜੰਗਲ ਸਨ। ਜ਼ਮੀਨਾਂ ਬੇਆਬਾਦ ਸਨ। ਪਿੰਡ ਵਸ ਰਹੇ ਸਨ। ਉਨ੍ਹਾਂ ਸਮਿਆਂ ਵਿਚ ਕਈ ਕਈ ਪਰਿਵਾਰ ਭੇਡਾਂ ਪਾਲਦੇ ਸਨ। ਭੇਡਾਂ ਤੋਂ ਹੀ ਉਨ੍ਹਾਂ ਦੀ ਰੋਜ਼ੀ ਰੋਟੀ ਚਲਦੀ ਸੀ। ਬੱਕਰੀਆਂ ਤਾਂ ਉਨ੍ਹਾਂ ਸਮਿਆਂ ਵਿਚ ਹਰ ਘਰ ਹੁੰਦੀਆਂ ਸਨ। ਆਮ ਪਰਿਵਾਰਾਂ ਦਾ ਦੁਧਾਰੂ ਪਸ਼ੂ ਬੱਕਰੀਆਂ ਹੀ ਹੁੰਦੀਆਂ ਸਨ। ਏਸੇ ਕਰਕੇ ਤਾਂ ਮਹਾਤਮਾ ਗਾਂਧੀ ਬੱਕਰੀ ਦੇ ਦੁੱਧ ਦੀ ਵਰਤੋਂ ਕਰਦੇ ਸਨ। ਗਾਈਆਂ, ਮੱਝਾਂ ਉਨ੍ਹਾਂ ਸਮਿਆਂ ਵਿਚ ਖਾਂਦੇ-ਪੀਂਦੇ ਪਰਿਵਾਰਾਂ ਕੋਲ ਹੀ ਹੁੰਦੀਆਂ ਸਨ।

ਭੇਡਾਂ, ਬੱਕਰੀਆਂ ਜੰਗਲਾਂ ਅਤੇ ਗੈਰ ਆਬਾਦ ਪਈਆਂ ਜ਼ਮੀਨਾਂ ਵਿਚ ਪੈਦਾ ਹੋਏ ਰੁੱਖਾਂ ਦੇ ਪੱਤੇ ਅਤੇ ਘਾਹ ਆਦਿ ਖਾ ਕੇ ਗੁਜ਼ਾਰਾ ਕਰ ਲੈਂਦੀਆਂ ਸਨ। ਇਨ੍ਹਾਂ ਨੂੰ ਖੁੱਲ੍ਹੇ ਆਸਮਾਨ ਥੱਲੇ ਬਣੇ ਵਾੜਿਆਂ ਵਿਚ ਰੱਖਿਆ ਜਾਂਦਾ ਸੀ। ਅੱਜ ਦੀ ਪੀੜ੍ਹੀ ਵਾੜੇ ਕਿਸ ਨੂੰ ਕਹਿੰਦੇ ਹਨ, ਇਹ ਵੀ ਨਹੀਂ ਸਮਝੇਗੀ। ਖੁੱਲ੍ਹੀ ਜਗ੍ਹਾ ਦੇ ਆਲੇ ਦੁਆਲੇ ਕਿੱਕਰਾਂ, ਬੇਰੀਆਂ ਦੀਆਂ ਝਿੰਗਾਂ ਨੂੰ ਧਰਤੀ ਵਿਚ ਗੱਡ ਕੇ ਪਸ਼ੂਆਂ ਲਈ ਬਣਾਈ ਗਈ ਥਾਂ ਨੂੰ ਵਾੜਾ ਕਿਹਾ ਜਾਂਦਾ ਸੀ। ਅੰਦਰ ਜਾਣ ਲਈ ਫਾਟਕ ਲਗਾਇਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਪੰਜਾਬ ਵਿਚ ਭੇਡਾਂ ਦੇ ਇੱਜੜ ਜ਼ਿਆਦਾ ਰੱਖਣ ਕਾਰਨ ਹੀ ਫਾਜ਼ਿਲਕਾ ਦੀ ਮੰਡੀ ਭੇਡਾਂ ਦੀ ਉੱਨ ਦੀ ਸਭ ਤੋਂ ਵੱਡੀ ਮੰਡੀ ਹੁੰਦੀ ਸੀ। ਭੇਡਾਂ ਪਾਲਣ ਨੂੰ ਉਸ ਸਮੇਂ ਦਾ ਵਧੀਆ ਕਿੱਤਾ ਮੰਨਿਆ ਜਾਂਦਾ ਸੀ। ਏਸੇ ਕਾਰਨ

253 / 361
Previous
Next