

ਹੀ ਭੇਡਾਂ ਸਬੰਧੀ ਉਸ ਸਮੇਂ ਦਾ ਅਖਾਣ ਹੈ –
ਊਠਾਂ ਵਾਲੇ ਸਦਾ ਕਰਜਾਈ
ਮੱਝਾਂ ਵਾਲੇ ਅੱਧੇ।
ਭੇਡਾਂ ਵਾਲੇ ਸਦਾ ਸੁਖਾਲੇ,
ਭਾਵੇਂ ਮਰ ਜਾਣ ਸੱਭੇ।

ਭੇਡਾਂ ਤੇ ਮੱਝਾਂ ਦੀ ਖਰੀਦ ਸਬੰਧੀ ਸਿਆਣਿਆਂ ਨੇ ਤੱਤ ਕੱਢੇ ਹੋਏ ਸਨ-
ਭੇਡ ਭੂਰੀ, ਮਹਿੰ ਡੱਬੀ,
ਦਾੜੀ ਵਾਲੀ ਰੰਨ।
ਤਿੰਨੇ ਚੀਜ਼ਾਂ ਛੱਡ ਕੇ,
ਸੌਦਾ ਕਰੀ ਨਿਸ਼ੰਗ।
ਭੇਡਾਂ ਸਬੰਧੀ ਇਕ ਮੁਹਾਵਰਾ 'ਭੇਡ ਚਾਲ' ਬਹੁਤ ਜ਼ਿਆਦਾ ਮਸ਼ਹੂਰ ਹੈ। ਭੇਡਾਂ ਦੇ ਇੱਜੜ ਵਿਚੋਂ ਇਕ ਭੇਡ ਜਿਸ ਪਾਸੇ ਨੂੰ ਤੁਰ ਪੈਂਦੀ ਸੀ, ਦੂਜੀਆਂ ਭੇਡਾਂ ਉਸ ਦੀ ਰੀਸੋ-ਰੀਸ ਉਸ ਦੇ ਮਗਰ ਲਗ ਤੁਰ ਪੈਂਦੀਆਂ ਸਨ। ਭੇਡ ਨੂੰ ਇਕ ਸਾਧਾਰਨ ਸਮਝ ਵਾਲਾ ਪਸ਼ੂ ਮੰਨਿਆ ਜਾਂਦਾ ਸੀ। ਏਸੇ ਕਰਕੇ ਹੀ ਇਕ ਸਿੱਧੀ ਸਾਦੀ ਸਾਧਾਰਨ ਸਮਝ ਵਾਲੀ ਮੁਟਿਆਰ ਨੂੰ ਭੇਡ ਨਾਲ ਤੁਲਨਾ ਦੇ ਕੇ ਟਕੋਰ ਲਾਈ ਜਾਂਦੀ ਸੀ-
ਤੂੰ ਕੀ ਜਾਣੇ ਭੇਡੇ?
ਤੋਰ ਸ਼ੁਕੀਨਾਂ ਦੀ।
ਭੇਡਾਂ ਦੀਆਂ ਮੀਂਗਣਾਂ ਤੇ ਪਿਸ਼ਾਬ ਵਿਚ ਨਾਈਟਰੋਜਨ ਦੀ ਬਹੁਤ ਮਾਤਰਾ