

X X X
ਬੱਕਰੇ ਦੀ ਮਾਂ,
ਕਿੰਨਾ ਕੁ ਚਿਰ ਸੁੱਖ ਮਨਾਊ।
ਬੱਕਰਿਆਂ ਨੂੰ ਲੋਕੀਂ ਆਪਣੀ ਕੋਈ ਮੁਰਾਦ ਪੂਰੀ ਕਰਨ ਲਈ ਕਿਸੇ ਦੇਵੀ ਦੇਵਤੇ, ਪੀਰ ਦੇ ਦਰਗਾਹ ਤੇ ਚੜਾਉਣ ਦੀ ਸੁਖ ਵੀ ਸੁੱਖਦੇ ਹਨ। ਮਾਲੇਰ ਕੋਟਲੇ ਸ਼ਹਿਰ ਵਿਚ ਹੈਦਰ ਸ਼ੇਖ ਦੀ ਇਕ ਦਰਗਾਹ ਹੈ, ਜਿੱਥੇ ਸੁੱਖ ਪੂਰੀ ਹੋਣ ਤੇ ਲੋਕ ਬੱਕਰੇ ਚੜ੍ਹਾਉਂਦੇ ਹਨ –
ਬੁੱਢੀ ਲਈ ਬੱਕਰਾ,
ਹੈਦਰ ਸ਼ੇਖ ਨੂੰ ਜਾਵੇ।
ਉਨ੍ਹਾਂ ਸਮਿਆਂ ਵਿਚ ਜਦ ਭਾਈ ਭਾਈ ਅੱਡ ਹੁੰਦੇ ਸਨ, ਜੇਕਰ ਵੰਡ ਵੰਡਾਈ ਕਿਸੇ ਭਰਾ ਦੇ ਹਿੱਸੇ ਵਿਚ ਬੱਕਰੀ ਨਹੀਂ ਆਉਂਦੀ ਸੀ ਤਾਂ ਉਸ ਦੀ ਪਤਨੀ ਆਪਣੇ ਘਰ ਵਾਲੇ ਨੂੰ ਬੱਕਰੀ ਖਰੀਦਣ ਲਈ ਕਹਿੰਦੀ ਹੁੰਦੀ ਸੀ-
ਦਰਾਣੀ ਦੁੱਧ ਰਿੜਕੇ,
ਜੇਠਾਣੀ ਦੁੱਧ ਰਿੜਕੇ,
ਅਸੀਂ ਕਿਉਂ ਬੈਠੇ ਚਿਹਕਾਂਗੇ
ਸਿੰਘਾ! ਲਿਆ ਬੱਕਰੀ
ਦੁੱਧ ਰਿੜਕਾਂਗੇ।
ਹੁਣ ਕਿਸੇ ਕਿਸੇ ਪਿੰਡ ਵਿਚ ਤੁਹਾਨੂੰ ਬੱਕਰੀ ਰੱਖੀ ਮਿਲੇਗੀ। ਭੇਡਾਂ ਬੱਕਰੀਆਂ ਰੱਖਣ ਦਾ ਯੁੱਗ ਹੁਣ ਖਤਮ ਹੋ ਗਿਆ ਹੈ।
0
ਕੀਲੇ, ਕੀਲੀਆਂ
ਕੀਲੇ, ਕੀਲੀਆਂ ਕਈ ਕਿਸਮ ਦੇ ਹੁੰਦੇ ਸਨ। ਕਈ ਕੰਮ ਆਉਂਦੇ ਸਨ। ਕੀਲੇ, ਕੀਲੀਆਂ ਲੱਕੜ ਦੇ ਵੀ ਹੁੰਦੇ ਸਨ, ਲੋਹੇ ਦੇ ਵੀ ਹੁੰਦੇ ਸਨ। ਲੱਕੜ ਦੇ ਮੋਟੇ ਕੀਲਿਆਂ ਨੂੰ ਧਰਤੀ ਵਿਚ ਗੱਡ ਕੇ ਪਸ਼ੂ ਬੰਨ੍ਹੇ ਜਾਂਦੇ ਸਨ। ਇਨ੍ਹਾਂ ਕੀਲਿਆਂ ਦਾ ਧਰਤੀ ਵਿਚ ਗੱਡਣ ਵਾਲਾ ਹਿੱਸਾ ਆਮ ਤੌਰ 'ਤੇ ਮੋਟਾ ਹੁੰਦਾ ਸੀ ਤੇ ਉਪਰਲਾ ਹਿੱਸਾ ਕੁਝ ਪਤਲਾ ਹੁੰਦਾ ਸੀ। ਏਸ ਪਤਲੇ ਹਿੱਸੇ ਵਿਚ ਵਾਢਾ ਪਾਇਆ ਹੁੰਦਾ ਸੀ, ਜਿਸ ਦੇ ਹੇਠਾਂ ਪਸ਼ੂ ਦਾ ਰੱਸਾ ਬੰਨ੍ਹਿਆ ਜਾਂਦਾ ਸੀ। ਲੱਕੜ ਦੇ ਚਾਰ ਕੀਲਿਆਂ ਨੂੰ ਧਰਤੀ ਵਿਚ ਆਮੋ- ਸਾਹਮਣੇ ਗੱਡ ਕੇ ਤੇ ਉਨ੍ਹਾਂ ਨਾਲ ਲੰਮੇ ਲੋਟ ਤੇ ਚੌੜੇ ਲੋਟ ਲੱਕੜਾਂ ਬੰਨ੍ਹ ਕੇ ਦਰੀਆਂ ਬੁਣਨ ਵਾਲਾ ਅੱਡਾ ਬਣਾਇਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਕੱਚੇ ਘਰ ਹੁੰਦੇ ਸਨ। ਘਰਾਂ ਦੀਆਂ ਕੰਧਾਂ ਵਿਚ ਲੱਕੜ ਦੇ ਪਤਲੇ ਕੀਲੇ ਗੱਡ ਕੇ, ਉਸ ਉਪਰ ਖੇਤੀ