Back ArrowLogo
Info
Profile

ਕਰਨ ਵਾਲੇ ਬਹੁਤ ਸਾਰੇ ਸੰਦ ਰੱਖੇ ਜਾਂਦੇ ਸਨ। ਇਨ੍ਹਾਂ ਕੀਲਿਆਂ ਦਾ ਕੰਧ ਵਿਚ ਗੱਡਣ ਵਾਲਾ ਹਿੱਸਾ ਪਤਲਾ ਹੁੰਦਾ ਸੀ। ਗੱਡੇ ਦੇ ਬੜੇ ਵਿੱਡ ਨੂੰ ਜਦੋਂ ਬਹੁਤੀ ਦੇਰ ਵਰਤੋਂ ਵਿਚ ਨਹੀਂ ਲਿਆਉਣਾ ਹੁੰਦਾ ਸੀ ਤਾਂ ਉਸ ਨੂੰ ਲਾਹ ਕੇ ਇਨ੍ਹਾਂ ਕੀਲਿਆਂ ਉਪਰ ਟੰਗੇ ਦਿੰਦੇ ਸਨ। ਕੰਧ ਵਿਚ ਨੇੜੇ ਨੇੜੇ ਦੋ ਕੀਲੇ ਗੱਡ ਕੇ ਉਨ੍ਹਾਂ ਉਪਰ ਫੱਟਾ ਰੱਖ ਕੇ ਉਸ ਦੇ ਉਤੇ ਦਾਤੀਆਂ, ਖੁਰਪੇ ਰੱਖ ਦਿੰਦੇ ਸਨ।

Page Image

ਜੁਲਾਹੇ ਧਰਤੀ ਵਿਚ ਪਤਲੀਆਂ ਪਤਲੀਆਂ ਸੋਟੀਆਂ ਗੱਡ ਕੇ ਉਸ ਦੇ ਆਲੇ ਦੁਆਲੇ ਖੱਦਰ ਬੁਣਨ ਲਈ ਤਾਣਾ ਤਾਣਦੇ ਸਨ। ਤਣੇ ਹੋਏ ਤਾਣੇ ਨੂੰ ਕੈਂਚੀ ਨਾਲ ਕੱਟ ਕੇ ਇਕ ਡੰਡੇ ਤੇ ਵਲ੍ਹੇਟ ਲੈਂਦੇ ਸਨ। ਫੇਰ ਏਸ ਤਾਣੇ ਨੂੰ ਪਾਣ ਦੇਣ ਲਈ 18/ 20 ਫੁੱਟ ਦੇ ਫ਼ਾਸਲੇ ਤੇ ਦੋਵੇਂ ਪਾਸੇ ਪਤਲੀਆਂ ਸੋਟੀਆਂ ਦਾ ਕਰਾਸ ਬਣਾ ਕੇ ਧਰਤੀ ਤੇ ਘੜਾਉਂਦੇ ਸਨ। ਇਨ੍ਹਾਂ ਕਰਾਸ ਕੀਤੀਆਂ ਸੋਟੀਆਂ ਦੇ ਸਿਰਿਆਂ ਵਿਚ ਰੱਸਾ ਪਾ ਕੇ ਪਿੱਛੇ ਗੱਡੇ ਕੀਲਿਆਂ ਵਿਚ ਬੰਨ੍ਹਿਆ ਜਾਂਦਾ ਸੀ।

ਜਦ ਖੇਤੀ ਵਿਚ ਟਿਊਬੈਲਾਂ ਨੂੰ ਇਜਣਾਂ ਨਾਲ ਚਲਾਇਆ ਜਾਂਦਾ ਸੀ ਤਾਂ ਜਿਹੜੇ ਇੰਜਣ ਥੱਲੇ ਸੀਮਿੰਟ ਦਾ ਪੱਕਾ ਥੜਾ ਨਹੀਂ ਬਣਿਆ ਹੁੰਦਾ ਸੀ, ਉਸ ਇੰਜਣ ਨੂੰ ਲੱਕੜ ਦੇ ਮੋਟੇ ਫੱਟੇ ਤੇ ਫਿੱਟ ਕਰਕੇ ਉਸ ਫੱਟੇ ਦੇ ਅੱਗੇ ਪਿੱਛੇ ਕੀਲੇ ਗੱਡ ਕੇ ਸੈੱਟ ਕੀਤਾ ਜਾਂਦਾ ਸੀ। ਜਦ ਇੰਜਣਾਂ ਤੇ ਮੋਟਰਾਂ ਨੂੰ ਖੇਤ ਵਿਚ ਬਾਹਰ ਕੱਢ ਕੇ ਦਾਣੇ ਕੱਢਦੇ ਸਨ ਤਾਂ ਵੀ ਇੰਜਣਾਂ ਤੇ ਮੋਟਰਾਂ ਨੂੰ ਮੋਟੇ ਫੱਟਿਆਂ ਤੇ ਫਿਟ ਕਰਦੇ ਸਨ। ਉਸ ਦੇ ਅੱਗੇ ਪਿੱਛੇ ਵੀ ਕੀਲੇ ਗੱਡਦੇ ਸਨ ਤਾਂ ਜੋ ਦਾਣੇ ਕੱਢਣ ਦੀਆਂ ਮਸ਼ੀਨਾਂ ਠੀਕ ਚੱਲੀ ਜਾਣ। ਜਦ ਫੌਜੀਆਂ ਲਈ ਪੱਕੀਆਂ ਬੈਰਕਾਂ ਨਹੀਂ ਹੁੰਦੀਆਂ ਸਨ, ਉਸ ਸਮੇਂ ਫੌਜਾਂ

257 / 361
Previous
Next