Back ArrowLogo
Info
Profile

ਤੰਬੂਆਂ ਵਿਚ ਰਹਿੰਦੀਆਂ ਸਨ। ਇਹ ਤੰਬੂ ਕੀਲੇ ਗੱਡ ਕੇ ਲਾਏ ਜਾਂਦੇ ਸਨ। ਅੱਜ ਵੀ ਜਿਹੜੇ ਪਹਾੜਾਂ ਦੀਆਂ ਚੋਟੀਆਂ 'ਤੇ ਚੜ੍ਹਦੇ ਹਨ, ਉਹ ਆਪਣੀਆਂ ਰਾਤਾਂ ਤੰਬੂਆਂ ਵਿਚ ਹੀ ਕੱਟਦੇ ਹਨ। ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਲਈ ਸਾਮਿਆਨੇ ਪਹਿਲਾਂ ਕੀਲੇ ਗੱਡ ਕੇ ਹੀ ਲਾਉਂਦੇ ਸਨ।

ਪਸ਼ੂ ਬੰਨ੍ਹਣ ਵਾਲੇ ਕੀਲਿਆਂ ਨੂੰ ਕਈ ਇਲਾਕਿਆਂ ਵਿਚ ਮੁੰਨੀਆਂ ਵੀ ਕਿਹਾ ਜਾਂਦਾ ਸੀ/ਹੈ। ਜਿਹੜੀ ਲੜਕੀ ਦਾ ਕੱਦ ਮਧਰਾ ਹੁੰਦਾ ਸੀ, ਉਸ ਨੂੰ ਮੁੰਨੀ ਨਾਲ ਤੁਲਨਾ ਦਿੱਤੀ ਜਾਂਦੀ ਸੀ –

ਸਾਡੇ ਪਿੰਡ ਦੀਆਂ ਕੁੜੀਆਂ

ਉੱਚੀਆਂ ਤੇ ਲੰਮੀਆਂ,

ਤੇਰੇ ਪਿੰਡ ਦੀਆਂ ਨੱਢੀਆਂ ਵੇ,

ਜਿਵੇਂ ਵਾੜੇ ਵਿਚ ਮੁੰਨੀਆਂ ਗੱਡੀਆਂ ਵੇ।

ਪਹਿਲੇ ਸਮਿਆਂ ਵਿਚ ਬੋਤਿਆਂ ਨੂੰ ਖੇਤੀ ਦੇ ਕੰਮਾਂ ਦੇ ਨਾਲ ਨਾਲ ਜਾਣ ਆਉਣ ਲਈ ਵੀ ਵਰਤਿਆ ਜਾਂਦਾ ਸੀ। ਜਦ ਭਰਾ ਆਪਣੀ ਭੈਣ ਨੂੰ ਉਸ ਦੇ ਸਹੁਰੇ ਘਰ ਸੰਧਾਰਾ ਦੇਣ ਜਾਂ ਮਿਲਣ ਜਾਂਦਾ ਸੀ ਤਾਂ ਭੈਣ ਨੂੰ ਚਾਅ ਚੜ੍ਹ ਜਾਂਦਾ ਸੀ। ਭਾਈ ਦੀ ਸੇਵਾ ਤਾਂ ਕੀਤੀ ਹੀ ਜਾਂਦੀ ਸੀ, ਬੋਤੇ ਨੂੰ ਵੀ ਵਧੀਆ ਪੱਠੇ (ਭੋ-ਗੁਆਰਾ) ਪਾਇਆ ਜਾਂਦਾ ਸੀ। ਰੰਗਦਾਰ ਮੁੰਨੀਆਂ (ਕੀਲੇ) ਨਾਲ ਬੰਨ੍ਹਿਆ ਜਾਂਦਾ ਸੀ –

ਬੋਤਾ ਬੰਨ੍ਹ ਦੇ ਸਰਵਣਾ ਵੀਰਾ,

ਮੁੰਨੀਆਂ ਰੰਗੀਨ ਗੱਡੀਆਂ।

ਬੱਚਿਆਂ ਦੀ ਇਕ ਖੇਡ ਦਾ ਨਾਂ ਬਾਂਦਰ ਕੀਲਾ ਹੈ। ਏਸ ਖੇਡ ਲਈ ਖੁਲ੍ਹੀ ਥਾਂ ਵਿਚ ਇਕ ਕੀਲਾ ਗੱਡਿਆ ਜਾਂਦਾ ਸੀ। ਕੀਲੇ ਨਾਲ 10/12 ਫੁੱਟ ਦੀ ਰੱਸੀ ਬੰਨ੍ਹੀ ਜਾਂਦੀ ਸੀ। ਕੀਲੇ ਦੇ ਨਾਲ ਖੇਡਣ ਵਾਲੇ ਬੱਚੇ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਸਨ। ਜਿਸ ਦੇ ਸਿਰ ਦਾਈ ਹੁੰਦੀ ਸੀ, ਉਹ ਰੱਸੀ ਦਾ ਸਿਰਾ ਫੜ ਕੇ ਕੀਲੇ ਦੁਆਲੇ ਘੁੰਮਦਾ ਸੀ। ਬਾਕੀ ਖਿਡਾਰੀ ਜੁੱਤੀਆਂ ਚੁੱਕਣ ਦੀ ਕੋਸ਼ਿਸ਼ ਕਰਦੇ ਸਨ। ਜੇਕਰ ਦਾਈ ਵਾਲਾ ਮੁੰਡਾ ਜੁੱਤੀਆਂ ਚੁੱਕਣ ਵਾਲੇ ਕਿਸੇ ਮੁੰਡੇ ਨੂੰ ਹੱਥ ਜਾਂ ਪੈਰ ਨਾਲ ਛੂਹ ਲੈਂਦਾ ਸੀ ਤਾਂ ਦਾਈ ਉਸ ਦੇ ਸਿਰ ਆ ਜਾਂਦੀ ਸੀ । ਏਸ ਤਰ੍ਹਾਂ ਫੇਰ ਉਹ ਛੂਹਿਆ ਹੋਇਆ ਮੁੰਡਾ ਦਾਈ ਦਿੰਦਾ ਸੀ ਤੇ ਖੇਡ ਚੱਲਦੀ ਰਹਿੰਦੀ ਸੀ। ਹੁਣ ਦੇ ਬੱਚੇ ਤਾਂ ਏਸ ਖੇਡ ਨੂੰ ਜਾਣਦੇ ਵੀ ਨਹੀਂ।

ਕ੍ਰਿਕਿਟ ਦੀ ਖੇਡ ਨੂੰ ਤਿੰਨ ਕੀਲੇ ਗੱਡ ਕੇ ਖੇਡਿਆ ਜਾਂਦਾ ਹੈ। ਪਰ ਇਨ੍ਹਾਂ ਕੀਲਿਆਂ ਨੂੰ ਵਿਕਟ ਕਹਿੰਦੇ ਹਨ। ਨੇਜਾ ਬਾਜ਼ੀ ਦੀ ਖੇਡ ਵੀ ਕੀਲਾ ਗੱਡ ਕੇ ਖੇਡੀ ਜਾਂਦੀ ਹੈ। ਇਸ ਖੇਡ ਲਈ ਬੜੇ ਮੈਦਾਨ ਵਿਚ ਇਕ ਕੀਲਾ ਗੱਡਿਆ ਜਾਂਦਾ ਹੈ। ਘੋੜੇ ਉਪਰ ਸਵਾਰ ਖਿਡਾਰੀ ਆਪਣੇ ਹੱਥ ਵਿਚ ਫੜੇ ਨੇਜ਼ੇ ਨਾਲ ਏਸ ਕੀਲੇ ਨੂੰ ਪੱਟ

258 / 361
Previous
Next