Back ArrowLogo
Info
Profile

ਬਾਂਸ ਦੀ ਲੱਕੜ ਦੀਆਂ ਜਾਂ ਦੂਸਰੀ ਲੱਕੜ ਦੀਆਂ ਛੋਟੀਆਂ ਛੋਟੀਆਂ ਕੀਲੀਆਂ ਮੱਕੀ ਦੀਆਂ ਛੱਲੀਆਂ ਨੂੰ ਪੜਦੇ ਪਾੜ ਕੇ ਕੱਢਣ ਲਈ ਵਰਤੀਆ ਜਾਂਦੀਆਂ ਸਨ।

ਸ਼ਮਸ਼ਾਨ ਘਾਟ ਵਿਚੋਂ ਫੁੱਲ ਚੁੱਗਣ ਸਮੇਂ ਰਾਖ ਦੀ ਢੇਰੀ ਤੇ ਚਾਰੇ ਪਾਸਿਆਂ ਤੇ ਛੋਟੀਆਂ ਛੋਟੀਆਂ ਕੀਲੀਆਂ ਗੱਡ ਕੇ ਤੇ ਉਨ੍ਹਾਂ ਦੁਆਲੇ ਧਾਗਾ ਵਲ੍ਹੇਟਣ ਦੀ ਇਕ ਰਸਮ ਵੀ ਕੀਤੀ ਜਾਂਦੀ ਹੈ।

ਹੁਣ ਪਸ਼ੂਆਂ ਲਈ ਪੱਕੀਆਂ ਖੁਰਲੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਖੁਰਲੀਆਂ ਵਿਚ ਹੀ ਲੋਹੇ ਦੇ ਕੁੰਡੇ ਫਿੱਟ ਕੀਤੇ ਹੁੰਦੇ ਹਨ, ਜਿਨ੍ਹਾਂ ਨਾਲ ਪਸ਼ੂਆਂ ਨੂੰ ਬੰਨ੍ਹਿਆ ਜਾਂਦਾ ਹੈ। ਪਸ਼ੂ ਬੰਨ੍ਹਣ ਲਈ ਧਰਤੀ ਵਿਚ ਕੀਲੇ ਗੱਡਣ ਦਾ ਰਿਵਾਜ ਖ਼ਤਮ ਹੋਣ ਦੇ ਕਿਨਾਰੇ ਹੈ। ਪਸ਼ੂਆਂ ਲਈ ਹੁਣ ਘਰ ਵੀ ਪੱਕੇ ਹਨ। ਗੱਡਿਆਂ ਦੀ ਥਾਂ ਹੁਣ ਟੈਕਟਰ ਟਰਾਲੀਆਂ ਨੇ ਲੈ ਲਈ ਹੈ। ਦਰੀਆਂ ਬੁਣਨ ਲਈ ਹੁਣ ਲੋਹੇ ਦੇ ਅੱਡੇ ਬਣ ਗਏ ਹਨ। ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਪੰਜਾਲੀਆਂ ਹੁਣ ਖ਼ਤਮ ਵਰਗੀਆਂ ਹੋ ਗਈਆਂ ਹਨ। ਪੱਟੀਆਂ/ਪੱਖਲੀਆਂ ਦੀ ਥਾਂ ਹੁਣ ਖਾਦ ਦੀਆਂ ਖ਼ਾਲੀ ਬੋਰੀਆਂ ਨੂੰ ਸਿਉਂ ਕੇ ਕੰਮ ਲਿਆ ਜਾਂਦਾ ਹੈ ਜਾਂ ਬਾਜ਼ਾਰ ਵਿਚੋਂ ਪਲਾਸਟਿਕ ਦੇ ਬਣੇ ਬਣਾਏ ਕੱਪੜੇ ਮਿਲ ਜਾਂਦੇ ਹਨ।

ਹੁਣ ਲੋਕ ਨਾ ਦੇਸੀ ਖੱਦਰ ਪਹਿਨਦੇ ਹਨ ਅਤੇ ਨਾ ਹੀ ਜੁਲਾਹੇ ਰਹੇ ਹਨ। ਇਸ ਲਈ ਖੱਦਰ ਬਣਾਉਣ ਲਈ ਤਾਣੀਆਂ ਤਣਨ ਤੇ ਤਾਣੀਆਂ ਨੂੰ ਪਾਣ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੰਜਣਾਂ ਦੀ ਥਾਂ ਮੋਟਰਾਂ ਨੇ ਲੈ ਲਈ ਹੈ, ਜਿਹੜੀਆਂ ਪੱਕੇ ਤੌਰ 'ਤੇ ਸੀਮਿੰਟ ਦੇ ਬਣੇ ਅੱਡਿਆਂ 'ਤੇ ਫਿੱਟ ਹੁੰਦੀਆਂ ਹਨ। ਬਿਜਲੀ ਗਈ ਤੋਂ ਟਿਊਬੈਲਾਂ ਨੂੰ ਚਲਾਉਣ ਲਈ ਲੋਕਾਂ ਨੇ ਜਰਨੇਟਰ ਰੱਖੇ ਹੋਏ ਹਨ। ਦਾਣੇ ਹੁਣ ਥਰੈਸਰ ਤੇ ਕੰਬਾਈਨਾਂ ਨਾਲ ਕੱਢੇ ਜਾਂਦੇ ਹਨ। ਬਾਂਦਰ ਕੀਲਾ ਖੇਡ ਬਾਰੇ ਅੱਜ ਦੀ ਪੀੜ੍ਹੀ ਜਾਣਦੀ ਹੀ ਨਹੀਂ।

ਕੱਚੇ ਘਰਾਂ ਦੀ ਥਾਂ ਹੁਣ ਪੱਕੇ ਘਰ ਹਨ, ਜਿਨ੍ਹਾਂ ਵਿਚ ਕੀਲਿਆਂ ਦੀ ਥਾਂ ਕੱਪੜੇ ਟੰਗਣ ਲਈ ਖੂੰਟੀਆਂ ਲਾਈਆਂ ਜਾਂਦੀਆਂ ਹਨ। ਕੱਪੜੇ ਟੰਗਣ ਲਈ ਹਰ ਘਰ ਵਿਚ ਅਲਮਾਰੀਆਂ ਬਣੀਆਂ ਹੋਈਆਂ ਹਨ। ਲੋਹੇ ਦੀਆਂ ਅਲਮਾਰੀਆਂ ਵੀ ਬਹੁਤੇ ਘਰਾਂ ਵਿਚ ਹਨ। ਘੱਗਰੇ ਹੁਣ ਅਲੋਪ ਹੀ ਹੋ ਗਏ ਹਨ। ਰਸੋਈਆਂ ਪੱਕੀਆਂ ਹਨ, ਜਿਨ੍ਹਾਂ ਵਿਚ ਬਰਤਨ ਤੇ ਰਸੋਈ ਦਾ ਸਾਮਾਨ ਰੱਖਣ ਲਈ ਅਲਮਾਰੀਆਂ ਬਣਾਈਆਂ ਜਾਂਦੀਆਂ ਹਨ। ਮੱਕੀ ਹੁਣ ਪੰਜਾਬ ਦੀ ਮੁੱਖ ਫ਼ਸਲ ਨਹੀਂ ਰਹੀ। ਇਹ ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿਚ ਬੀਜੀ ਜਾਂਦੀ ਹੈ।

ਕੀਲੇ ਕੀਲੀਆਂ ਦਾ ਯੁੱਗ ਹੁਣ ਖ਼ਤਮ ਹੋਣ ਦੇ ਨੇੜੇ ਹੀ ਹੈ।

0

260 / 361
Previous
Next