Back ArrowLogo
Info
Profile

ਖਰਾਸਾਂ ਤੋਂ ਪਿਛੋਂ ਇੰਜਣਾਂ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਲੱਗੀਆਂ। ਬਿਜਲੀ ਆਉਣ ਤੇ ਇਹ ਚੱਕੀਆਂ ਬਿਜਲੀ ਨਾਲ ਚੱਲਣ ਲੱਗ ਪਈਆਂ। ਖਰਾਸ ਦੀ ਬਣਤਰ ਕਿਸ ਤਰ੍ਹਾਂ ਦੀ ਹੁੰਦੀ ਸੀ, ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ।

ਸਭ ਤੋਂ ਹੇਠਾਂ ਬੜਾ ਚੱਕਲਾ ਹੁੰਦਾ ਸੀ। ਵੱਡੇ ਚੱਕਲੇ ਦੇ ਬਾਹਰਲੇ ਪਾਸੇ ਆਮੋ ਸਾਹਮਣੇ ਇਕ ਛੋਟੀ ਜਿਹੀ ਅਰਧ ਗੋਲ ਆਕਾਰ ਦੀ ਥੋੜ੍ਹੀ ਜਿਹੀ ਕੰਧ ਕੀਤੀ ਹੁੰਦੀ ਸੀ। ਏਸ ਕੰਧ ਦੇ ਉਪਰ ਇਕ ਲੱਕੜ ਰੱਖੀ ਹੁੰਦੀ ਸੀ, ਜਿਸ ਨੂੰ ਧੱਕੜ ਕਹਿੰਦੇ ਸਨ। ਜਿਸ ਦੇ ਵਿਚਾਲੇ ਬੜੀ ਇਕ ਗੋਲ ਮੇਰੀ ਹੁੰਦੀ ਸੀ। ਏਸ ਮੇਰੀ ਵਿਚੋਂ ਦੀ ਲੋਹੇ ਦੀ ਲੱਠ ਵੱਡੇ ਚੱਕਲੇ ਵਿਚ ਹੇਠਾਂ ਤੱਕ ਪਾਈ ਹੁੰਦੀ ਸੀ। ਲੱਠ ਦੇ ਹੇਠਲੇ ਹਿੱਸੇ ਦੇ ਹੇਠਾਂ ਇਕ ਲੱਕੜ ਦਾ ਮੁੰਨਾ ਗੱਡਿਆ ਹੁੰਦਾ ਸੀ, ਜਿਸ ਤੇ ਏਸ ਲੱਠ ਦਾ ਹੇਠਲਾ ਹਿੱਸਾ ਟਿਕਿਆ ਹੁੰਦਾ ਸੀ। ਵੱਡੇ ਚੱਕਲੇ ਦੇ ਨਾਲ ਇਕ ਸਾਈਡ ਤੇ ਛੋਟੀ ਚੱਕਲੀ ਫਿੱਟ ਹੁੰਦੀ ਸੀ। ਏਸ ਛੋਟੀ ਚੱਕਲੀ ਦੇ ਵਿਚਾਲੇ ਵੀ ਇਕ ਲੋਹੇ ਦੀ ਲੱਠ ਹੁੰਦੀ ਸੀ। ਏਸ ਲੱਠ ਦੇ ਹੇਠਲੇ ਹਿੱਸੇ ਨੂੰ ਵੀ ਧਰਤੀ ਵਿਚ ਗੱਡ ਲੱਕੜ ਦੇ ਮੁੰਨੇ 'ਤੇ ਟਿਕਾਇਆ ਹੁੰਦਾ ਸੀ। ਛੋਟੀ ਚੱਕਲੀ ਦੇ ਥੋੜ੍ਹਾ ਉਪਰ ਇਕ ਲੱਕੜ ਦਾ ਫਰੇਮ ਬਣਿਆ ਹੁਦਾ ਸੀ, ਜਿਸ ਉਪਰ ਪੱਕੇ ਤੌਰ ਤੇ ਇਕ ਗੋਲ ਪੱਥਰ ਫਿੱਟ ਹੁੰਦਾ ਸੀ। ਏਥ ਪੱਥਰ ਦੇ ਉਪਰ ਲੋਹੇ ਦੀ ਲੱਠ ਵਿਚ ਲੋਹੇ ਦੀ ਮੰਨਮੀ ਪਾਈ ਹੁੰਦੀ ਸੀ। ਇਕ ਲੱਕੜ ਦਾ ਗੁੱਟਕਾ ਵੀ ਰੱਖਿਆ ਹੁੰਦਾ ਸੀ। ਪੱਕੇ ਤੌਰ 'ਤੇ ਫਿੱਟ ਪੱਥਰ ਉਪਰ ਇਕ ਹੋਰ ਪੱਥਰ ਰੱਖਿਆ ਹੁੰਦਾ ਸੀ। ਮੰਨਮੀ ਤੇ ਗੁੱਟਕਾ ਹੀ ਏਸ ਉਪਰਲੇ ਪੱਥਰ ਨੂੰ ਘੁੰਮਾਉਂਦਾ ਸੀ। ਹੇਠਲੇ ਪੱਥਰ ਅਤੇ ਉਪਰਲੇ ਪੱਥਰ ਨੂੰ ਹੇਠਲਾ ਪੁੜ ਤੇ ਉਪਰਲਾ ਪੁੜ ਕਿਹਾ ਜਾਂਦਾ ਸੀ। ਇਨ੍ਹਾਂ ਪੱਥਰਾਂ ਦੇ ਹੇਠਲੇ ਅਤੇ ਉਪਰਲੇ ਸਿਰਿਆਂ ਤੇ ਲੋਹੇ ਦੇ ਕੜੇ ਚਾੜ੍ਹੇ ਹੁੰਦੇ ਸਨ। ਇਹ ਕੜੇ ਪੱਥਰਾਂ ਨੂੰ ਟੁੱਟਣ ਤੋਂ ਬਚਾਉਂਦੇ ਸਨ।

ਇਨ੍ਹਾਂ ਪੁੜਾਂ ਨੂੰ ਢਕਣ ਲਈ ਲੋਹੇ ਦੀ ਚੱਦਰ ਦਾ ਇਕ ਗੋਲ ਟਾਪਾ ਬਣਿਆ ਹੁੰਦਾ ਸੀ। ਏਸ ਟਾਪੇ ਵਿਚ ਇਕ ਮੇਰੀ ਰੱਖੀ ਹੁੰਦੀ ਸੀ, ਜਿਸ ਰਾਹੀਂ ਆਟਾ ਹੇਠਾਂ ਬਰੀ ਜਾਂ ਪੀਪੇ ਵਿਚ ਪਾਉਣ ਲਈ ਪਰਨਾਲਾ ਰੱਖਿਆ ਹੁੰਦਾ ਸੀ। ਉਪਰਲੇ ਪੁੜ ਦੇ ਵਿਚਕਾਰ ਇਕ ਗੋਲ ਹਿੱਸਾ ਖਾਲੀ ਹੁੰਦਾ ਸੀ। ਲੋਹੇ ਦੇ ਟਾਪੇ ਉਪਰ ਇਕ ਫਰੇਮ ਬਣਿਆ ਹੁੰਦਾ ਸੀ, ਜਿਸ ਤੇ ਕੀਫ ਦੀ ਤਰ੍ਹਾਂ ਦਾਣੇ ਪਾਉਣ ਲਈ ਬੜੀ ਕੀਫ ਲਾਈ ਹੁੰਦੀ ਸੀ। ਏਸ ਕੀਫ ਵਿਚੋਂ ਦੀ ਹੀ ਉਪਰਲੇ ਪੁੜ ਵਿਚਕਾਰ ਖ਼ਾਲੀ ਹਿੱਸੇ ਵਿਚ ਦਾਣੇ ਡਿੱਗਦੇ ਹੁੰਦੇ ਸਨ। ਕੀਫ਼ ਤਾਂ ਤੁਸੀਂ ਵੇਖੀ ਹੋਵੇਗੀ? ਢੋਲ ਵਿਚੋਂ, ਪੀਪੇ ਵਿਚੋਂ ਘਰਲੇ ਰਾਹੀਂ ਤੇਲ ਕੱਢਣ ਸਮੇਂ ਬੋਤਲ ਦੇ ਮੂੰਹ ਤੇ ਕੀਫ਼ ਰੱਖ ਕੇ ਹੀ ਤੇਲ ਬੋਤਲ ਵਿਚ ਪਾਇਆ ਜਾਂਦਾ ਹੈ। ਕੀਫ਼ ਵਿਚੋਂ ਕਿੰਨੇ ਦਾਣੇ ਪੁੜਾਂ ਦੇ ਵਿਚਾਲੇ ਡਿਗਣੇ ਚਾਹੀਦੇ ਹਨ, ਇਸ ਨੂੰ ਕੰਟਰੋਲ ਕਰਨ ਲਈ ਇਕ ਛੋਟੀ ਜਿਹੀ ਲੋਹੇ ਦੇ ਸਰੀਏ ਨਾਲ ਗੋਲ ਚੱਕਰੀ ਲੱਗੀ ਹੁੰਦੀ ਸੀ। ਇਸ ਨੂੰ ਗਲਾ ਘੱਟ ਤੇ ਗਲਾ ਵੱਧ ਕਰਨ ਲਈ ਵਰਤਿਆ

262 / 361
Previous
Next