Back ArrowLogo
Info
Profile

ਜਾਂਦਾ ਸੀ। ਜੇਕਰ ਗਲਾ ਘੱਟ ਕੀਤਾ ਜਾਂਦਾ ਸੀ ਤਾਂ ਆਟਾ ਬਰੀਕ ਪੀਸਿਆ ਜਾਂਦਾ ਸੀ। ਜੇਕਰ ਗਲਾ ਜ਼ਿਆਦਾ ਕੀਤਾ ਜਾਂਦਾ ਸੀ ਤਾਂ ਦਾਣਾ ਪੀਸਿਆ ਜਾਂਦਾ ਸੀ।

ਵੱਡੇ ਚੱਕਲੇ ਵਿਚ ਜਿਹੜੀ ਲੋਹੇ ਦੀ ਲੱਠ ਪਾਈ ਹੁੰਦੀ ਸੀ, ਉਸ ਦੇ ਉਪਰਲੇ ਸਿਰੇ ਤੇ ਦੇਗ ਦਾ ਸਿਰ ਬਣਿਆ ਹੁੰਦਾ ਸੀ। ਏਸ ਸਿਰ ਵਿਚ ਹੀ ਲੱਕੜ ਦੀ ਗਰਦਲ ਫਿੱਟ ਕੀਤੀ ਜਾਂਦੀ ਸੀ। ਜੇਕਰ ਇਹ ਸਿਰ ਨਹੀਂ ਲਾਇਆ ਜਾਂਦਾ ਸੀ ਤਾਂ ਲੱਕੜ ਦੀ ਗਰਦਲ/ਗਰਧਨ ਦਾ ਜਿਹੜਾ ਹਿੱਸਾ ਲੋਹੇ ਦੀ ਲੱਠ ਦੇ ਉਪਰ ਹੁੰਦਾ ਸੀ, ਉਸ ਦੇ ਉਪਰਲੇ ਤੇ ਹੇਠਲੇ ਹਿੱਸੇ ਵਿਚ ਮੋਟੀ ਚੱਦਰ ਦੇ ਦੋ ਟੁਕੜੇ ਲਾਏ ਹੁੰਦੇ ਸਨ, ਜਿਨ੍ਹਾਂ ਨੂੰ ਤਾਲੂਏ ਕਹਿੰਦੇ ਸਨ। ਇਹ ਤਾਲੂਏ ਗਰਧਨ ਨੂੰ ਮਜ਼ਬੂਤੀ ਦਿੰਦੇ ਹੁੰਦੇ ਸਨ।

ਖਰਾਸ ਚਲਾਉਣ ਲਈ ਬਲਦਾਂ ਦੀ ਜੋੜੀ ਜਾਂ ਊਠ ਨੂੰ ਗਰਦਲ ਨਾਲ ਜੋੜਿਆ ਜਾਂਦਾ ਸੀ। ਗਰਦਲ ਚੱਲਣ ਨਾਲ ਬੜਾ ਚੱਕਲਾ ਚਲਦਾ ਸੀ। ਬੜਾ ਚੱਕਲਾ ਛੋਟੀ ਚੱਕਲੀ ਨੂੰ ਚਲਾਉਂਦਾ ਸੀ। ਛੋਟੀ ਚੱਕਲੀ ਦੇ ਉਪਰ ਕਰ ਕੇ ਜਿਹੜਾ ਪੱਥਰ ਫਿੱਟ ਹੁੰਦਾ ਸੀ, ਜਿਸ ਪੱਥਰ ਉਪਰ ਲੋਹੇ ਦੀ ਲੱਠ ਵਿਚ ਮੰਨਮੀ ਤੇ ਗੁੱਟਕਾ ਲੱਗਿਆ ਹੁੰਦਾ ਸੀ, ਬਲਦਾਂ ਦੀ ਜੋੜੀ ਚੱਲਣ ਨਾਲ ਇਹ ਉਪਰਲਾ ਪੱਥਰ ਘੁੰਮਣ ਲੱਗਦਾ ਸੀ। ਕੀਫ ਵਿਚੋਂ ਦਾਣੇ ਡਿਗਣੇ ਸ਼ੁਰੂ ਹੋ ਜਾਂਦੇ ਸਨ। ਇਹ ਦਾਣੇ ਦੋਵਾਂ ਪੁੜਾਂ ਦੋ ਵਿਚਾਲੇ ਆ ਕੇ ਪੀਸੇ ਜਾਂਦੇ ਸਨ, ਜਿਸ ਨਾਲ ਆਟਾ ਅਤੇ ਦਾਣਾ ਤਿਆਰ ਹੋ ਜਾਂਦਾ ਸੀ। ਇਹ ਆਟਾ ਜਾਂ ਦਾਣਾ ਦੋਵਾਂ ਪੁੜਾਂ ਤੇ ਜਿਹੜਾ ਟਾਪਾ ਲੱਗਿਆ ਹੁੰਦਾ ਸੀ, ਉਸ ਦੀਆਂ ਸਾਈਡਾਂ ਵਿਚ ਦੀ ਹੁੰਦਾ ਹੋਇਆ ਟਾਪੇ ਵਿਚ ਲਗੇ ਪਰਨਾਲੇ ਰਾਹੀਂ ਬੋਰੀ ਜਾਂ ਪੀਪੇ ਵਿਚ ਪੈਂਦਾ ਰਹਿੰਦਾ ਸੀ।

ਇਸ ਸੀ ਖਰਾਸ ਦੀ ਬਣਤਰ । ਹੁਣ ਤੁਹਾਨੂੰ ਪੰਜਾਬ ਵਿਚ ਭਾਲਿਆਂ ਵੀ ਕਿਤੇ ਖਰਾਸ ਨਹੀਂ ਮਿਲੇਗਾ।

0

ਕੋਹਲੂ

ਕੋਹਲੂ ਪਹਿਲੇ ਸਮਿਆਂ ਦੀ ਲੱਕੜ ਦੀ ਉਹ ਮਸ਼ੀਨਰੀ ਸੀ, ਜਿਸ ਰਾਹੀਂ ਸਰ੍ਹੋਂ ਅਤੇ ਹੋਰ ਤੇਲ ਵਾਲੀਆਂ ਫ਼ਸਲਾਂ ਵਿਚੋਂ ਤੇਲ ਕੱਢਿਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਰਸੋਈ ਵਿਚ ਜਾਂ ਦੇਸੀ ਘਿਉ ਵਰਤਿਆ ਜਾਂਦਾ ਸੀ ਜਾਂ ਸਰ੍ਹੋਂ ਦਾ ਤੇਲ ਵਰਤਦੇ ਸਨ। ਤੇਲ ਕੱਢਣ ਲਈ ਤੇਲੀ ਪਿੰਡਾਂ ਵਿਚ ਹੁੰਦੇ ਸਨ। ਤੇਲ ਦੀ ਵਰਤੋਂ ਨਾਲ ਸਰੀਰ ਵਿਚ ਲਚਕ, ਨਰਮੀ ਤੇ ਤਾਕਤ ਪੈਦਾ ਹੁੰਦੀ ਸੀ। ਪਹਿਲਵਾਨ ਤੇਲ ਦੀ ਮਾਲਸ਼ ਕਰਦੇ ਹੁੰਦੇ ਸਨ । ਘੁਲਣ ਸਮੇਂ ਸਰੀਰ ਨੂੰ ਤੇਲ ਲਾ ਕੇ ਘੁਲਦੇ ਸਨ। ਤੇਲ ਦੇਣਾ (ਲਾਲਚ ਦੇਣਾ) ਆਕੜੇ ਬੰਦੇ ਨੂੰ ਵੀ ਨਰਮ ਕਰ ਦਿੰਦਾ ਸੀ, ਤਾਂ ਹੀ ਤਾਂ ਸਿਆਣੇ ਕਹਿੰਦੇ ਸਨ-

263 / 361
Previous
Next