Back ArrowLogo
Info
Profile

ਤੇਲ, ਤਮਾ ਜਿਸ ਨੂੰ ਮਿਲੇ,

ਤੁਰਤ ਨਰਮ ਹੋ ਜਾਏ।

ਤਮਾਂ ਲਾਲਚ ਨੂੰ ਕਹਿੰਦੇ ਹਨ। ਇਹ ਤਮਾਂ ਹੀ ਅੱਜ ਦੀ ਰਿਸ਼ਵਤਖੋਰੀ ਦੀ ਜਨਮਦਾਤੀ ਹੈ। ਜਿਹੜਾ ਅਫ਼ਸਰ, ਬਾਬੂ ਕੰਮ ਨਾ ਕਰੇ ਜਾਂ ਕੰਮ ਵਿਚ ਰੋੜਾ ਅਟਕਾਵੇ, ਉਸ ਨੂੰ ਤੇਲ (ਲਾਲਚ) ਦੇਵੋ, ਉਹ ਤੁਰਤ ਮਲਾਈ ਵਰਗਾ ਨਰਮ ਹੋ ਜਾਂਦਾ ਹੈ। ਫੇਰ ਉਹ ਕੰਮ ਕਰ ਕੇ ਤੁਹਾਡੇ ਹੱਥ ਫੜਾਉਂਦਾ ਹੈ। ਹੈ ਨਾ ਤੇਲ ਦਾ ਕ੍ਰਿਸ਼ਮਾ!

Page Image

ਪਹਿਲੇ ਸਮਿਆਂ ਵਿਚ ਪਿੰਡ ਸਵੈ-ਨਿਰਭਰ ਹੁੰਦੇ ਸਨ। ਜੀਵਨ ਦੀਆਂ ਤਿੰਨੇ ਲੋੜਾਂ ਗੁੱਲੀ, ਜੁੱਲੀ ਤੇ ਕੁੱਲੀ ਆਮ ਤੌਰ ਤੇ ਪਿੰਡਾਂ ਵਿਚ ਪੂਰੀਆਂ ਹੋ ਜਾਂਦੀਆਂ ਸਨ। ਕੋਹਲੂ ਇਕ ਬਲਦ ਨਾਲ ਚਲਾਇਆ ਜਾਂਦਾ ਸੀ। ਏਸ ਤਰ੍ਹਾਂ ਕੋਹਲੂ ਦਾ ਬਲਦ ਕਈ ਕੋਹਾਂ ਦਾ ਪੈਂਡਾ ਕਰ ਲੈਂਦਾ ਸੀ। ਕੋਹਲੂ ਦੇ ਬਲਦ ਸਬੰਧੀ ਅਖਾਣ ਹੈ –

'ਕੋਹਲੂ ਦੇ ਬਲਦ ਨੂੰ ਘਰੇ ਹੀ ਪੰਜਾਹ ਕੋਹ।

ਹਰ ਬੰਦਾ ਮਤਲਬ ਦਾ ਯਾਰ ਹੈ। ਪੁਰਾਣਿਆਂ ਸਿਆਣਿਆਂ ਦੇ ਹਰ ਜਾਤ ਸਬੰਧੀ ਤਜਰਬੇ ਕੱਢੇ ਵੀ ਸਾਨੂੰ ਮਿਲਦੇ ਹਨ-

ਤੇਲੀ, ਜੁਲਾਹਾ, ਬੌਰੀਆ,

ਜਰਕਸ ਤੇ ਸੁਣਿਆਰ।

ਇਹ ਪੰਜੇ ਮਿਤ ਕਦੇ ਨਹੀਂ,

ਮਤਲਬ ਦੇ ਯਾਰ।

X        X        X

264 / 361
Previous
Next