Back ArrowLogo
Info
Profile

ਤੇਲੀ ਕਿਸੇ ਦਾ ਨਾ ਬੇਲੀ।

ਤੇਲੀਆਂ ਨਾਲ ਸਬੰਧਤ ਸਾਨੂੰ ਹੋਰ ਵੀ ਅਖਾਣ ਮਿਲਦੇ ਹਨ –

ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ।

ਕੋਹਲੂ ਨੂੰ ਚਲਾਉਣ ਲਈ ਇਕ ਬਲਦ ਦੀ ਵਰਤੋਂ ਕੀਤੀ ਜਾਂਦੀ ਸੀ। ਬਲਦ ਦੇ ਗਲ ਵਿਚ ਆਮ ਤੌਰ ਤੇ ਘੁੰਗਰੂਆਂ ਦੀ ਘੰਗਰਾਲ ਪਾਈ ਹੁੰਦੀ ਸੀ। ਇਸ ਲਈ ਇਕ ਤਾਂ ਕੋਹਲੂ ਦੇ ਲੱਠ ਦੇ ਖੜਕੇ ਕਰ ਕੇ ਤੇ ਦੂਸਰੇ ਬਲਦ ਦੀ ਘੁੰਗਰਾਲ ਦੇ ਖੜਕੇ ਕਰ ਕੇ ਦੂਰੋਂ ਹੀ ਤੇਲੀਆਂ ਦੇ ਘਰ ਦਾ ਪਤਾ ਲੱਗ ਜਾਂਦਾ ਸੀ-

ਉਹ ਘਰ ਤੇਲੀ ਦਾ,

ਜਿੱਥੇ ਲੱਠ ਕੋਹਲੂ ਦੀ ਖੜਕੇ।

ਮੇਰੇ ਦਾਦਾ ਜੀ ਚੌਧਰੀ ਹਰਦਿਤ ਸਿੰਘ, ਤੇਲੀ ਬਾਰੇ ਇਕ ਕਹਾਣੀ ਸੁਣਾਉਂਦੇ ਹੁੰਦੇ ਸਨ। ਉਸ ਸਮੇਂ ਹਰਿਆਣਾ ਪੰਜਾਬ ਦਾ ਹਿੱਸਾ ਸੀ। ਹਰਿਆਣੇ ਦਾ ਇਕ ਤੇਲੀ ਪੰਜਾਬੀ ਬੋਲਦੇ ਏਰੀਏ ਵਿਚ ਰਹਿੰਦਾ ਸੀ। ਉਸ ਸਮੇਂ ਦੇ ਜੱਟ ਤੇ ਤੇਲੀ ਦੀ ਲੜਾਈ ਦਾ ਇਹ ਕਿੱਸਾ ਹੈ। ਜੱਟ ਤਕੜਾ ਸੀ, ਤੇਲੀ ਮਾੜਾ ਸੀ। ਜੱਟ ਨੇ ਤੇਲੀ ਨੂੰ ਜੱਫਾ ਮਾਰ ਕੇ ਹੇਠਾਂ ਸਿੱਟ ਲਿਆ। ਤੇਲੀ ਹੇਠਾਂ ਪਿਆ ਜੱਟ ਨੂੰ ਕਹੀ ਜਾਵੇ, 'ਜਾਟ ਰੇ ਜਾਟ, ਤੇਰੇ ਸਿਰ ਪੇ ਖਾਟ'। ਖਾਟ ਮੰਜੇ ਨੂੰ ਕਹਿੰਦੇ ਹਨ। ਜੱਟ ਕਿਹੜਾ ਅੱਗੇ ਭਲਾਮਾਣਸ ਸੀ, ਉਸ ਨੇ ਜਵਾਬ ਦਿੱਤਾ, 'ਤੇਰੀ ਰੇ ਤੇਲੀ, ਤੇਰੇ ਸਿਰ 'ਤੇ ਕੋਹਲੂ। ਤੇਲੀ ਕਹਿਣ ਲੱਗਿਆ, 'ਯਹ ਤੋਂ ਤਾਲ ਤੁਕਾਂਤ ਮੇਂ ਜੁੜਤੀ ਨਹੀਂ। ਜੱਟ ਨੇ ਫੇਰ ਜਟਕੇ ਅੰਦਾਜ ਵਿਚ ਕਿਹਾ, 'ਜੁੜਦੀ ਆ, ਚਾਹੇ ਨਹੀਂ ਜੁੜਦੀ, ਸਾਲਿਆ, ਤੇਲੀਆ ਭਾਰ ਨਾਲ ਤਾਂ ਮਰੇਂਗਾ।

ਇਹ ਹੈ ਕੋਹਲੂ ਦੇ ਭਾਰੇ ਹੋਣ ਦਾ ਸਬੂਤ।

ਜਿਹੜੀ ਮੋਟੀ ਜਨਾਨੀ ਗਿੱਧੇ ਵਿਚ ਨੱਚਣ ਤੋਂ ਟਲਦੀ ਹੁੰਦੀ ਸੀ, ਉਸ ਨੂੰ ਟਕੋਰ ਲਾਈ ਜਾਂਦੀ ਸੀ-

ਖੱਟਣ ਗਿਆ ਸੀ, ਕੀ ਖੱਟ ਲਿਆਇਆ?

ਖੱਟ ਕੇ ਲਿਆਇਆ ਰੂੰ।

ਗੇੜਾ ਦੇ ਦੇ ਨੀ ਰਕਾਨੇ,

ਕੋਹਲੂ ਵਰਗੀ ਤੂੰ।

ਗੱਲ ਕੋਹਲੂ ਦੀ ਕਰਨੀ ਸੀ । ਮੈਂ ਥੋੜ੍ਹਾ ਪਾਸੇ ਚਲਿਆ ਗਿਆ ਹਾਂ। ਹੁਣ ਕੋਹਲੂ ਵੱਲ ਆਉਂਦੇ ਹਾਂ। ਕੋਹਲੂ ਦੀ ਬਣਤਰ ਏਸ ਤਰ੍ਹਾਂ ਹੁੰਦੀ ਸੀ।

ਕੋਹਲੂ ਇਕ ਪੀਸ ਹੀ ਹੁੰਦਾ ਸੀ। ਇਹ ਮੋਟੀ ਲੱਕੜ ਵਿਚੋਂ ਬਣਾਇਆ ਜਾਂਦਾ ਸੀ। ਕੋਹਲੂ ਦਾ ਉਪਰਲਾ ਹਿੱਸਾ ਜਿਸ ਤਰ੍ਹਾਂ ਆਟਾ ਪੀਹਣ ਵਾਲੀ ਮਸ਼ੀਨ ਵਿਚ

265 / 361
Previous
Next