Back ArrowLogo
Info
Profile

ਦਾਣੇ ਪਾਉਣ ਵਾਲਾ ਹਿੱਸਾ ਹੁੰਦਾ ਹੈ, ਉਸ ਤਰ੍ਹਾਂ ਉਪਰੋਂ ਚੌੜਾ ਹੁੰਦਾ ਸੀ। ਇਸ ਨੂੰ ਘੇਰ ਕਹਿੰਦੇ ਸਨ। ਇਸ ਵਿਚ ਦੋ ਕੁ ਫੁੱਟ ਡੂੰਘੀ ਖੱਡ ਬਣਾਈ ਜਾਂਦੀ ਸੀ, ਜਿਸ ਵਿਚ ਤੇਲ ਕੱਢਣ ਲਈ ਸਰ੍ਹੋਂ ਪਾਉਂਦੇ ਸਨ। ਇਹ ਹੇਠਾਂ ਨੂੰ ਘੱਟ ਮੋਟਾ ਹੁੰਦਾ ਜਾਂਦਾ ਸੀ। ਏਸ ਘੱਟ ਮੋਟੇ ਹਿੱਸੇ ਵਿਚ ਇਕ ਗਲੀ ਰੱਖੀ ਹੁੰਦੀ ਸੀ, ਜਿਸ ਵਿਚ ਛੋਟੀ ਜਿਹੀ ਪਰਨਾਲੀ ਲਾਈ ਹੁੰਦੀ ਸੀ। ਇਸ ਪਰਨਾਲੀ ਵਿਚੋਂ ਦੀ ਤੇਲ ਨਿਕਲ ਕੇ ਹੇਠਾਂ ਰੱਖੋ ਪੀਪੇ ਵਿਚ ਪੈਂਦਾ ਰਹਿੰਦਾ ਸੀ। ਕੋਹਲੂ ਵਿਚ ਤੇਲ ਕੱਢਣ ਲਈ ਪਾਈ ਸਰ੍ਹੋਂ ਨੂੰ ਕੱਚੀ ਘਾਣੀ ਕਹਿੰਦੇ ਸਨ। ਏਸ ਘੱਟ ਮੁਟਾਈ/ਗੁਲਾਈ ਵਾਲੇ ਹਿੱਸੇ ਵਿਚ ਇਕ ਝਿਰੀ ਪਾਈ ਹੁੰਦੀ ਸੀ। ਏਸ ਝਿਰੀ ਦੁਆਲੇ ਲੱਕੜ ਦਾ ਇਕ ਡੱਕਰਾ ਪਾਇਆ ਹੁੰਦਾ ਸੀ। ਜਿਹੜਾ ਗਰਦਲ ਨਾਲ ਜੋੜਿਆ ਹੁੰਦਾ ਸੀ। ਇਹ ਡੱਕਰਾ ਗਰਦਲ ਨੂੰ ਕੋਹਲੂ ਨਾਲ ਕਸੀ ਰੱਖਦਾ ਸੀ। ਏਸ ਡੱਕਰੇ ਨੂੰ ਠੇਲ੍ਹਣ ਕਹਿੰਦੇ ਸਨ।

ਕੋਹਲੂ ਦੇ ਏਸ ਹਿੱਸੇ ਤੋਂ ਹੇਠਾਂ ਕੋਹਲੂ ਫੇਰ ਮੋਟਾ ਹੁੰਦਾ ਜਾਂਦਾ ਸੀ । ਏਸ ਮੋਟੇ ਹਿੱਸੇ ਨੂੰ ਧਰਤੀ ਵਿਚ ਗੱਡਿਆ ਹੁੰਦਾ ਸੀ। ਕੋਹਲੂ ਦੇ ਉਪਰਲੇ ਖੱਡ ਵਾਲੇ ਹਿੱਸੇ ਵਿਚ ਮੂੰਗਲੀ ਪਾਈ ਹੁੰਦੀ ਸੀ। ਏਸ ਮੂੰਗਲੀ ਦੇ ਸਿਰ ਵਿਚ ਗਰਦਲ/ਲੱਠ ਪਾਈ ਹੁੰਦੀ ਸੀ। ਜਿਥੇ ਮੂੰਗਲੀ ਪਾਈ ਜਾਂਦੀ ਸੀ, ਉਥੇ ਲੱਠ ਵਿਚ ਖੇਡ ਹੁੰਦੀ ਸੀ। ਇਹ ਖੇਡ ਮੂੰਗਲੀ ਨੂੰ ਘੁੱਟੀ ਵੀ ਰੱਖਦੀ ਸੀ ਤੇ ਲੱਠ ਘੁੰਮਦੀ ਵੀ ਰਹਿੰਦੀ ਸੀ। ਗਰਦਲ ਦੇ ਅਖੀਰ ਤੇ ਭਾਰ ਨੂੰ ਡਿਗਣ ਤੋਂ ਰੋਕਣ ਲਈ ਖੜੇ ਰੁਖ ਚਾਰ ਨਿੱਕੇ ਡੰਡੇ ਲਾਏ ਹੁੰਦੇ ਸਨ, ਜਿਨ੍ਹਾਂ ਨੂੰ ਪਾਵੇ ਕਹਿੰਦੇ ਸਨ। ਗਰਦਲ ਨਾਲ ਬਲਦ ਜੋੜਿਆ ਜਾਂਦਾ ਸੀ । ਗਰਦਲ ਮੂੰਗਲੀ ਨੂੰ ਚਲਾਉਂਦੀ ਸੀ। ਕੋਹਲੂ ਦੇ ਉਪਰਲੇ ਖੱਡ ਵਾਲੇ ਹਿੱਸੇ ਵਿਚ ਸਰ੍ਹੋਂ ਪਾਈ ਜਾਂਦੀ ਸੀ। ਸਰ੍ਹੋਂ ਤੋਂ ਬਣ ਰਹੀ ਖਲ ਤੇ ਤੇਲ ਨੂੰ ਹਿਲਾਉਣ ਤੇ ਥੱਲਣ ਲਈ ਡੰਡੇ ਦੀ ਵਰਤੋਂ ਕੀਤੀ ਜਾਂਦੀ ਸੀ। ਏਸ ਡੰਡੇ ਨੂੰ ਖੰਜਨ ਕਹਿੰਦੇ ਸਨ। ਕੋਹਲੂ ਦੇ ਚੱਲਣ ਨਾਲ ਮੂੰਗਲੀ ਕੋਹਲੂ ਵਿਚ ਘੁੰਮਦੀ ਸੀ। ਇਹ ਮੁਗਲੀ ਘੁੰਮ ਘੁੰਮ ਕੇ ਹੀ ਸਰ੍ਹੋਂ ਨੂੰ ਪੀੜਦੀ ਹੁੰਦੀ ਸੀ, ਜਿਸ ਵਿਚੋਂ ਤੇਲ ਨਿਕਲਦਾ ਹੁੰਦਾ ਸੀ।

ਇਹ ਸੀ ਕੋਹਲੂ ਦੀ ਬਣਤਰ ਤੇ ਉਸ ਦਾ ਕੰਮ।

0

ਭੱਠੀਆਂ

ਕੋਈ ਸਮਾਂ ਸੀ ਜਦ ਪਿੰਡਾਂ ਵਿਚ ਕਈ ਕਈ ਭੱਠੀਆਂ ਹੁੰਦੀਆਂ ਸਨ। ਭੱਠੀਆਂ ਸ਼ਾਮ ਨੂੰ ਤਪਾਈਆਂ ਜਾਂਦੀਆਂ ਸਨ। ਦਾਣੇ ਭੁੰਨਾਉਣ ਵਾਲੇ ਮੁੰਡੇ, ਕੁੜੀਆਂ ਦਾ ਝੁਰਮਟ ਇਨ੍ਹਾਂ ਭੱਠੀਆਂ ਦੁਆਲੇ ਲੱਗਿਆ ਰਹਿੰਦਾ ਸੀ। ਸਿਆਲ ਦੀਆ ਲੰਮੀਆਂ ਠੰਡੀਆਂ ਰਾਤਾਂ ਨੂੰ ਇਨ੍ਹਾਂ ਭੱਠੀਆਂ ਦੀ ਠੰਡੀ ਹੋ ਰਹੀ ਅੱਗ ਦੁਆਲੇ ਮੁੰਡਿਆਂ ਦੀਆਂ ਅੱਧੀ ਅੱਧੀ ਰਾਤ ਤੱਕ ਪਿੰਡ ਦੇ ਭਖਦੇ ਮਸਲਿਆਂ ਤੇ ਚੁੰਜ ਚਰਚਾ

266 / 361
Previous
Next