Back ArrowLogo
Info
Profile

ਕਰਦੀਆਂ ਰਹਿੰਦੀਆਂ ਸਨ। ਇਨ੍ਹਾਂ ਢਾਣੀਆਂ ਵਿਚ ਗਭਰੂ ਤੇ ਵਿਸ਼ੇਸ਼ ਤੌਰ ਤੇ ਵਿਆਹੋਂ ਖੁੰਝੇ ਛੜੇ ਰਹੇ ਮੁੰਡੇ ਜ਼ਿਆਦਾ ਹੁੰਦੇ ਸਨ। ਛੜੇ ਆਪਣੇ ਵਿਆਹ ਕਰਾਉਣ ਦੀਆਂ ਜੁਗਤਾਂ, ਦਲੀਲਾਂ ਵੀ ਇਨ੍ਹਾਂ ਭੱਠੀਆਂ 'ਤੇ ਕਰਦੇ ਰਹਿੰਦੇ ਸਨ –

ਛੜੇ ਬੈਠ ਕੇ ਦਲੀਲਾਂ ਕਰਦੇ,

ਵਿਆਹ ਕਰਵਾਉਣ ਦੀਆਂ।

Page Image

ਇਹ ਭੱਠੀਆਂ ਆਸ਼ਕਾਂ ਦੇ ਮਿਲਣ ਸਥਾਨ ਵੀ ਹੁੰਦੀਆਂ ਸਨ-

ਤਿੰਨ ਥਾਂ ਆਸ਼ਕਾਂ ਦੇ,

ਹੱਟੀ, ਭੱਠੀ ਤੇ ਦਰਵਾਜ਼ਾ।

ਉਨ੍ਹਾਂ ਸਮਿਆਂ ਵਿਚ ਹਰ ਘਰ ਸ਼ਾਮ ਨੂੰ ਦਾਣੇ ਭੁੰਨਾਉਂਦਾ ਸੀ। ਆਮ ਤੌਰ ਤੇ ਰੋਟੀ ਸਵੇਰੇ ਅਤੇ ਰਾਤ ਨੂੰ ਬਣਾਈ ਜਾਂਦੀ ਸੀ। ਚਾਹ ਅਜੇ ਪਿੰਡਾਂ ਵਿਚ ਪਹੁੰਚੀ ਨਹੀਂ ਸੀ। ਸ਼ਾਮ ਨੂੰ ਕਾੜ੍ਹਨੀ ਦਾ ਕੜਿਆ ਹੋਇਆ ਦੁੱਧ ਪੀਣ ਦਾ ਰਿਵਾਜ ਸੀ। ਸ਼ਾਮ ਨੂੰ ਦਾਣੇ ਚੱਬਣਾ ਖ਼ੁਰਾਕ ਦਾ ਇਕ ਹਿੱਸਾ ਹੁੰਦਾ ਸੀ। ਦਾਣੇ ਜ਼ਿਆਦਾ ਤੋਂ ਜ਼ਿਆਦਾ ਭੁੰਨਾਏ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਜ਼ਮੀਨਾਂ ਜ਼ਿਆਦਾ ਮਾਰੂ ਹੁੰਦੀਆਂ ਸਨ। ਏਸ ਕਰ ਕੇ ਛਲਿਆਂ ਦੇ ਦਾਣੇ ਮੱਕੀ ਜੌਂ ਨਾਲੋਂ ਜ਼ਿਆਦਾ ਭੁੰਨਾਏ ਜਾਂਦੇ ਸਨ। ਕਣਕ, ਜੌਂ ਤੇ ਜੁਆਰ ਦੇ ਦਾਣਿਆਂ ਨੂੰ ਭੁਨਾ ਕੇ ਵਿਚ ਗੁੜ ਪਾ ਕੇ ਪਿੰਨੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਨੂੰ ਕਈ ਕਈ ਦਿਨ ਖਾਂਦੇ ਰਹਿੰਦੇ ਸਨ। ਇਨ੍ਹਾਂ ਪਿੰਨੀਆਂ ਨੂੰ ਭੂਤ ਪਿੰਨੇ ਕਹਿੰਦੇ ਸਨ।

ਝਿਉਰਾਂ ਦਾ ਮੁਖ ਕਿੱਤਾ ਦਾਣੇ ਭੁੰਨਣੇ, ਘਰਾਂ ਵਿਚ ਘੜਿਆਂ ਰਾਹੀਂ, ਮਸ਼ਕਾਂ ਰਾਹੀਂ ਪਾਣੀ ਭਰਨਾ ਤੇ ਵਿਆਹ ਸ਼ਾਦੀਆਂ ਵਿਚ ਕੰਮ ਕਰਨਾ ਹੁੰਦਾ ਸੀ। ਦਾਣੇ ਭੁੰਨਣ ਨਾਲ ਉਨ੍ਹਾਂ ਦੀ ਨਿੱਤ ਜਿਨਸ ਰੂਪ ਵਿਚ ਕਮਾਈ ਵੀ ਹੁੰਦੀ ਸੀ। ਜਿਸ ਦੇ

267 / 361
Previous
Next