Back ArrowLogo
Info
Profile

ਦਾਣੇ ਭੁੰਨੇ ਜਾਂਦੇ ਸਨ, ਉਨ੍ਹਾਂ ਦੇ ਦਾਣਿਆਂ ਵਿਚੋਂ ਕੜਾਹੀ ਵਿਚ ਪਾਉਣ ਸਮੇਂ ਹੱਥ ਅੱਗੇ ਕਰ ਕੇ ਦਾਣੇ ਭੁੰਨਣ ਵਾਲੀ ਕੁਝ ਦਾਣੇ ਕੱਢਦੀ ਹੁੰਦੀ ਸੀ, ਇਸ ਨੂੰ ਚੁੰਗ ਕੱਢਣੀ ਕਹਿੰਦੇ ਸਨ। ਦਾਣੇ ਭੁੰਨਣ ਸਮੇਂ ਕੜਾਹੀ ਵਿਚ ਦਾਤੀ ਫੇਰਨ ਵੇਲੇ ਜਿੰਨੇ ਦਾਣੇ ਕੜਾਹੀ ਤੋਂ ਬਾਹਰ ਡਿੱਗਦੇ ਸਨ, ਉਹ ਵੀ ਭੱਠੀ ਵਾਲੀ ਦੇ ਹੁੰਦੇ ਸਨ। ਸੁੱਕੀ ਮੱਕੀ ਦੇ ਦਾਣੇ ਭੁੰਨਾਉਣ ਸਮੇਂ ਮੱਕੀ ਦੀਆਂ ਖਿਲਾਂ ਹੋ ਕੇ ਬਾਹਰ ਬਹੁਤ ਡਿੱਗਦੀਆਂ ਸਨ। ਕਈ ਵੇਰ ਰੋਟੀ ਦਾ ਮਸਲਾ ਵੀ ਦਾਣੇ ਚੱਬ ਕੇ ਹੱਲ ਕਰਨ ਲਈ ਕਿਹਾ ਜਾਂਦਾ ਸੀ-

ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ,

ਰੋਟੀ ਮੇਰਾ ਯਾਰ ਖਾ ਗਿਆ।

ਪੰਜਾਬੀ ਦੇ ਬਿਰਹੋਂ ਦੇ ਕਵੀ ਸ਼ਿਵ ਕੁਮਾਰ ਬਟਾਲਵੀ ਆਪਣੇ ਇਕ ਗੀਤ ਵਿਚ ਭੱਠੀ ਵਾਲੀ ਨੂੰ ਮੁਖ਼ਾਤਬ ਹੋ ਕੇ ਲਿਖਦਾ ਹੈ –

ਭੱਠੀ ਵਾਲੀਏ, ਚੰਬੇ ਦੀਏ ਡਾਲੀਏ,

ਪੀੜਾਂ ਦਾ ਪਰਾਗਾ ਭੁੰਨ ਦੇ।

ਪਹਿਲੇ ਸਮਿਆਂ ਵਿਚ ਲੋਕੀਂ ਪੈਦਲ ਸਫ਼ਰ ਕਰਦੇ ਸਨ। ਕੱਚੇ ਰਾਹ ਹੁੰਦੇ ਸਨ। ਖੂਹ ਵੀ ਘੱਟ ਹੁੰਦੇ ਸਨ। ਗਰਮੀ ਦੇ ਮੌਸਮ ਵਿਚ ਰਾਹੀ ਪਾਂਧੀਆਂ ਲਈ ਲੋਕ ਪਿਆਊ ਲਾਉਂਦੇ ਸਨ, ਜਿਥੇ ਰਾਹੀ ਪਾਂਧੀਆਂ ਨੂੰ ਪਾਣੀ ਪਿਲਾਉਣ ਦੇ ਨਾਲ ਛੱਲਿਆਂ ਦੇ ਭੁੱਜੇ ਹੋਏ ਦਾਣੇ ਵੀ ਖਾਣ ਨੂੰ ਦਿੱਤੇ ਜਾਂਦੇ ਸਨ।

ਜਿਹੜਾ ਭੱਠੀ ਤੇ ਪਹਿਲਾ ਪਹੁੰਚਦਾ ਸੀ, ਉਹ ਦੇ ਦਾਣੇ ਪਹਿਲਾਂ ਭੁੰਨੇ ਜਾਂਦੇ ਸਨ। ਕਈ ਵੇਰ ਲੇਟ ਆ ਕੇ ਤੇਜੀ ਕਰਨ ਵਾਲਿਆਂ ਨਾਲ ਤਲਖ਼ ਕਲਾਮੀ ਵੀ ਹੋ ਜਾਂਦੀ ਸੀ-

ਰਾਹ ਵਿਚ ਤੇਰੀ ਭੱਠੀ ਮਹਿਰੀਏ,

ਠੱਗੀ ਦੇ ਤੰਬੂ ਤਾਣੇ।

ਮਗਰੋਂ ਆਇਆਂ ਦੇ ਪਹਿਲਾਂ ਭੁੰਨਦੀ,

ਕਰਦੀ ਦਿਲ ਦੇ ਭਾਣੇ।

ਕਿਸੇ ਦੀ ਮੱਕੀ, ਕਿਸੇ ਦੇ ਛੋਲੇ,

ਸਾਡੇ ਤਾਂ ਮੋਠ ਪੁਰਾਣੇ।

ਲੱਤ ਮਾਰ ਤੇਰੀ ਭੱਠੀ ਢਾਹ ਦਿਆਂ,

ਰੇਤ ਰਲਾ ਦਿਆਂ ਦਾਣੇ।

ਕੈਦਾਂ ਉਮਰ ਦੀਆਂ,

ਕੰਤ ਜਿਨ੍ਹਾਂ ਦੇ ਨਿਆਣੇ।

268 / 361
Previous
Next