

ਪਹਿਲੇ ਸਮਿਆਂ ਦੇ ਵਿਆਹਾਂ ਵਿਚ ਲਾੜੇ ਨੂੰ ਇਕ ਸਿੱਠਣੀ ਦਿੱਤੀ ਜਾਂਦੀ ਸੀ ਜਿਹੜੀ ਭੱਠੀ ਦੇ ਭੁੰਨਾਏ ਦਾਣਿਆਂ ਨਾਲ ਸਬੰਧਿਤ ਸੀ –
ਸਾਡੇ ਤਾਂ ਵਿਹੜੇ ਮੁੱਢ ਮਕਈ ਦਾ,
ਦਾਣੇ ਤਾਂ ਮੰਗਦਾ ਉਧਲ ਗਈ ਦਾ,
ਭੱਠੀ ਤਪਾਉਣੀ ਪਈ,
ਨਿਜੱਲਿਓ, ਲੱਜ ਤੁਹਾਨੂੰ ਨਹੀਂ।
ਦਿਉਰ ਤੇ ਭਰਜਾਈ ਦਾ ਰਿਸ਼ਤਾ ਬੜੇ ਲਾਡ ਪਿਆਰ ਦਾ ਰਿਸ਼ਤਾ ਹੁੰਦਾ ਸੀ। ਕਈ ਵੇਰ ਭਰਜਾਈ ਆਪਣੇ ਦਿਉਰ ਨੂੰ ਖੋਟੀਆਂ ਖਰੀਆਂ ਸੁਣਾ ਕੇ ਦਾਣੇ ਚੱਬਣ ਦੀ ਸੁਲ੍ਹਾ ਵੀ ਮਾਰਦੀ ਹੁੰਦੀ ਸੀ-
ਆ ਜਾ ਬਹਿ ਕੇ ਦਾਣੇ ਚੱਬੀਏ,
ਭੁੱਖੇ ਨੰਗਿਆਂ ਬੇਸ਼ਰਮਾ ਦਿਉਰਾ।
ਹੁਣ ਮੈਂ ਤੁਹਾਨੂੰ ਭੱਠੀ ਦੀ ਬਣਤਰ ਬਾਰੇ ਦੱਸਣ ਜਾ ਰਿਹਾ ਹਾਂ।
ਆਮ ਤੌਰ 'ਤੇ ਭੱਠੀ ਝਿਉਰਾਂ ਦੇ ਘਰ ਦੇ ਮੂਹਰੇ ਹੀ ਪਾਈ ਹੁੰਦੀ ਸੀ। ਧਰਤੀ ਵਿਚ ਟੋਆ ਪੱਟ ਕੇ ਭੱਠੀ ਪੱਟੀ ਜਾਂਦੀ ਸੀ। ਭੱਠੀ ਦੇ ਪਿਛਲੇ ਹਿੱਸੇ ਵਿਚ ਧੂੰਆਂ ਨਿਕਲਣ ਖ਼ਾਤਰ ਥੋੜਾ ਜਿਹਾ ਮੇਰਾ ਰੱਖਿਆ ਹੁੰਦਾ ਸੀ। ਪੱਟੀ ਭੱਠੀ ਨੂੰ ਤੂੜੀ ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਏਸੇ ਤਰ੍ਹਾਂ ਝਿਊਰੀ ਜਿਥੇ ਬੈਠ ਕੇ ਦਾਣੇ ਭੁੰਨਦੀ ਸੀ, ਜਿਥੇ ਦਾਣੇ ਭੁੰਨਾਉਣ ਵਾਲੇ ਆ ਕੇ ਬੈਠਦੇ ਸਨ, ਉਸ ਜਗ੍ਹਾ ਨੂੰ ਵੀ ਚੰਗੀ ਤਰ੍ਹਾਂ ਤੂੜੀ ਮਿੱਟੀ ਨਾਲ ਲਿੱਪਿਆ ਜਾਂਦਾ ਸੀ। ਤੁੜੀ ਮਿੱਟੀ ਦੇ ਉਪਰ ਫੇਰ ਪੀਲੀ ਮਿੱਟੀ ਵਿਚ ਗੋਹਾ ਮਿਲਾ ਕੇ ਫੇਰਿਆ ਜਾਂਦਾ ਸੀ ਤਾਂ ਜੋ ਬੈਠਣ ਵਾਲੀ ਥਾਂ ਸਾਫ਼ ਸੁਥਰੀ ਲੱਗੇ। ਭੱਠੀ ਉਪਰ ਦਾਣੇ ਭੁੰਨਣ ਲਈ ਕੜਾਹੀ ਰੱਖੀ ਜਾਂਦੀ ਸੀ। ਭੱਠੀ ਵਿਚ ਸੁੱਕੀ ਘਾਹ, ਫੂਸ, ਕਾਹੀ, ਸਲਵਾੜ ਦਾ ਝੋਕਾ ਝਿਉਰੀ ਦੇ ਪਰਿਵਾਰ ਦਾ ਕੋਈ ਮੈਂਬਰ ਲਾਉਂਦਾ ਸੀ। ਆਮ ਤੌਰ 'ਤੇ ਇਹ ਝੋਕਾ ਪਰਿਵਾਰ ਦੇ ਬੁੜਾ ਬੁੜੀ ਹੀ ਲਾਉਂਦੇ ਸਨ। ਕੜਾਹੀ ਵਿਚ ਕੱਕਾ ਰੇਤਾ ਪਾਇਆ ਜਾਂਦਾ ਸੀ। ਬਾਲਣ ਦੇ ਝੋਕੇ ਨਾਲ ਰੇਤਾ ਗਰਮ ਹੋ ਜਾਂਦਾ ਸੀ। ਫੇਰ ਝਿਉਰੀ ਆਪਣੇ ਛਾਲਣੇ ਵਿਚ ਦਾਣੇ ਪਵਾਉਂਦੀ ਸੀ। ਛਾਲਣੀ ਵਿਚੋਂ ਦਾਣੇ ਕੜਾਹੀ ਵਿਚ ਸਿੱਟੇ ਜਾਂਦੇ ਸਨ। ਕੜਾਹੀ ਵਿਚ ਦਾਣੇ ਸਿੱਟਣ ਸਮੇਂ ਝਿਉਰੀ ਇਕ ਹੱਥ ਅੱਗੇ ਕਰ ਕੇ ਦਾਣਿਆਂ ਦੀ ਚੁੰਗ ਕੱਢਦੀ ਸੀ। ਕੜਾਹੀ ਵਿਚ ਪਾਏ ਦਾਣਿਆਂ ਨੂੰ ਫ਼ਸਲ ਵੱਢਣ ਵਾਲੀ ਦੰਦਲ ਦਾਤੀ ਦੇ ਪੁੱਠੇ ਪਾਸੇ ਨਾਲ ਹਿਲਾਇਆ ਜਾਂਦਾ ਸੀ। ਜਦ ਦਾਣੇ ਭੁੱਜ ਜਾਂਦੇ ਸਨ ਤਾਂ ਉਨ੍ਹਾਂ ਨੂੰ ਛਾਲਣੇ ਨਾਲ ਕੜਾਹੀ ਵਿਚੋਂ ਬਾਹਰ ਕੱਢ ਲਿਆ ਜਾਂਦਾ ਸੀ। ਜੇਕਰ ਛਲਿਆਂ ਦੇ ਦਾਣੇ ਹੁੰਦੇ ਸਨ ਤਾਂ ਉਨ੍ਹਾਂ ਨੂੰ ਕੜਾਹੀ ਵਿਚ ਹੀ ਕੁੱਜੇ ਦੇ ਹੇਠਲੇ ਹਿੱਸੇ ਨਾਲ ਫੇਰ ਕੇ ਦੋ-ਫਾੜ ਕੀਤਾ