

ਜਾਂਦਾ ਸੀ। ਛਾਲਣੀ ਨਾਲ ਦਾਣੇ ਕੱਢਣ ਸਮੇਂ ਰੇਤਾ ਕੜਾਹੀ ਵਿਚ ਹੀ ਕਿਰ ਜਾਂਦਾ ਸੀ। ਭੁੱਜੇ ਦਾਣੇ ਛਾਲਣੀ ਵਿਚ ਰਹਿ ਜਾਂਦੇ ਸਨ। ਫੇਰ ਇਨ੍ਹਾਂ ਭੁੱਜੇ ਦਾਣਿਆਂ ਨੂੰ ਦਾਣੇ ਭੁੰਨਾਉਣ ਵਾਲਿਆਂ ਦੇ ਹਵਾਲੇ ਕੀਤਾ ਜਾਂਦਾ ਸੀ। ਇਹ ਸੀ ਭੱਠੀ ਦੀ ਬਣਤਰ ਤੇ ਭੱਠੀ ਦੀ ਕਾਰਜ ਵਿਧੀ।
0
ਕੁੰਬਲ
ਦੇਸੀ ਖੱਦਰ, ਖੇਸ, ਚਤਹੀਆਂ, ਦੁੱਪਟੇ, ਕੁੰਬਲ ਤੇ ਬਣਾਏ ਜਾਂਦੇ ਸਨ। ਕੁੰਬਲ ਪਹਿਲੇ ਸਮਿਆਂ ਵਿਚ ਕਈ ਘਰਾਂ ਵਿਚ ਬਣਾਈ ਹੁੰਦੀ ਸੀ। ਕੁੰਬਲ ਤੇ ਪਰਿਵਾਰ ਦੀਆਂ ਕੁੜੀਆਂ, ਬਹੂਆਂ ਤੇ ਬੁੜੀਆਂ ਖੱਦਰ, ਖੇਸ ਆਦਿ ਆਪ ਬਣਾਉਂਦੀਆਂ ਸਨ। ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਜੁਲਾਹੇ ਵੀ ਹੁੰਦੇ ਸਨ, ਜਿਹੜੇ ਕੁੰਬਲਾਂ ਤੇ ਕਪੜੇ ਬੁਣਦੇ ਸਨ। ਜੁਲਾਹਿਆਂ ਸਬੰਧੀ ਅਖਾਣ ਸੁਣੋ –
ਅੱਠ ਜੁਲਾਹੇ ਤੇ ਨੌਂ ਹੁੱਕੇ,
ਇਸ ਤੇ ਵੀ ਧੱਕਮ ਧੱਕੇ।
ਜ਼ਰੂਰਤ ਤੋਂ ਵੱਧ ਵਸਤਾਂ ਹੋਣ ਤੇ ਵੀ ਜੇ ਮੂਰਖ ਬੰਦੇ ਲੜਦੇ ਰਹਿਣ ਤਾਂ ਇਹ ਅਖਾਣ ਕਿਹਾ ਜਾਂਦਾ ਸੀ।
ਪਹਿਲੇ ਸੀ ਅਸੀਂ ਖਾਸ ਜੁਲਾਹੇ,
ਫੇਰ ਬਣ ਗਏ ਦਰਜੀ।
ਹੌਲੀ ਹੌਲੀ ਹੋ ਗਏ ਸੱਯਦ,
ਦੇਖ ਖ਼ੁਦਾ ਦੀ ਮਰਜ਼ੀ।
ਜਿਹੜਾ ਵਿਅਕਤੀ ਇਕ ਥਾਂ ਟਿਕ ਕੇ ਨਹੀਂ ਰਹਿੰਦਾ ਸੀ, ਉਸ ਬਾਰੇ ਇਹ ਅਖਾਣ ਵਰਤਿਆ ਜਾਂਦਾ ਸੀ।
ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਸਕੂਲ ਆਮ ਨਹੀਂ ਹੁੰਦੇ ਸਨ। ਕੁੜੀਆਂ ਨੂੰ ਤਾਂ ਉਨ੍ਹਾਂ ਸਮਿਆਂ ਵਿਚ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਉਨ੍ਹਾਂ ਸਮਿਆਂ ਵਿਚ ਲੋਕ ਪਿੰਡਾਂ ਦੇ ਕੋਲ ਦੀ ਸੜਕ ਵੀ ਬਣਾਉਣ ਨਹੀਂ ਦਿੰਦੇ ਸਨ। ਕਹਿੰਦੇ ਹੁੰਦੇ ਸਨ, "ਸਾਡੀਆਂ ਜਨਾਨੀਆਂ ਲਾਰੀਆਂ (ਮੋਟਰ ਗੱਡੀਆਂ) 'ਤੇ ਚੜ੍ਹ ਕੇ ਸ਼ਹਿਰ ਜਾਣ ਲੱਗ ਜਾਣਗੀਆਂ, ਘਰ ਦੇ ਕੰਮ ਕਾਰ ਛੱਡ ਜਾਣਗੀਆਂ, ਬਿਗੜ ਜਾਣਗੀਆਂ, ਆਪ ਹੁਦਰੀਆਂ ਹੋ ਜਾਣਗੀਆਂ।"
ਸੜਕ ਪਿੰਡ ਕੋਲ ਦੀ ਨਾ ਕੱਢਣ ਦਾ ਵਾਕਾ ਤਾਂ ਮੈਂ ਆਪਣੀ ਅੱਖੀਂ ਵੇਖਿਆ ਹੋਇਆ ਹੈ। ਲਓ, ਤੁਸੀਂ ਵੀ ਸੁਣ ਲਵੋ। ਮੈਂ ਉਸ ਸਮੇਂ ਸੱਤਵੀਂ ਵਿਚ ਪੜ੍ਹਦਾ ਸੀ। ਮੇਰੇ ਪਿੰਡ ਸੰਦੌੜ ਦੇ ਬਿਲਕੁਲ ਨਾਲ ਜੂਹ ਨਾਲ ਜੂਹ ਫਰਵਾਲੀ ਪਿੰਡ ਦੀ ਲੱਗਦੀ