Back ArrowLogo
Info
Profile

ਹੈ। 1952 ਵਿਚ ਜਦ ਮਲੇਰਕੋਟਲੇ ਤੋਂ ਰਾਏਕੋਟ ਨੂੰ ਮੁਰੱਬਾਬੰਦੀ ਦੇ ਛੱਡੇ ਰਾਹਾਂ ਵਿਚ ਦੀ ਸੜਕ ਬਣਨ ਲੱਗੀ ਤਾਂ ਏਸ ਸੜਕ ਨੇ ਸੰਦੌੜ ਤੋਂ ਫਰਵਾਲੀ ਨੂੰ ਬਣਨਾ ਸੀ। ਫਰਵਾਲੀ ਪਿੰਡ ਵਾਲਿਆਂ ਨੇ ਆਪਣਾ ਅਸਰ ਰਸੂਖ਼ ਵਰਤ ਕੇ ਸੜਕ ਆਪਣੇ ਪਿੰਡ ਵਿਚੋਂ ਨਾ ਬਣਨ ਦਿੱਤੀ। ਫੇਰ ਇਹ ਸੜਕ ਵਿੰਗ ਪਾ ਕੇ ਫੌਜੇਵਾਲ ਤੇ ਕਲਿਆਣ ਪਿੰਡਾਂ ਵਿਚੋਂ ਦੀ ਕੱਢੀ ਗਈ। ਹੁਣ ਫਰਵਾਲੀ ਪਿੰਡ ਮੁੱਖ ਸੜਕ ਤੋਂ ਇਕ ਪਾਸੇ ਰਹਿ ਗਿਆ ਹੈ। ਅੱਜ ਸਾਰੇ ਫਰਵਾਲੀ ਪਿੰਡ ਵਾਲੇ ਆਪਣੇ ਬਜ਼ੁਰਗਾਂ ਦੀ ਕੀਤੀ ਗਲਤੀ ਦਾ ਖਮਿਆਜਾ ਭੁਗਤ ਰਹੇ ਹਨ।

Page Image

ਉਨ੍ਹਾਂ ਸਮਿਆਂ ਵਿਚ ਕੁੜੀਆਂ ਨੂੰ ਘਰ ਦੇ ਕੰਮਾ ਕਾਰਾਂ, ਕਢਾਈਆਂ, ਬੁਣਾਈਆਂ, ਕਤਾਈਆਂ ਅਤੇ ਸਿਲਾਈਆਂ ਵਿਚ ਮਾਹਰ ਕੀਤਾ ਜਾਂਦਾ ਸੀ। ਉਸ ਸਮੇਂ ਪਿੰਡ ਸਵੈ-ਨਿਰਭਰ ਹੁੰਦੇ ਸਨ। ਰੋਟੀ, ਕੱਪੜਾ ਅਤੇ ਮਕਾਨ ਦੀਆਂ ਮੰਗਾਂ ਪਿੰਡਾਂ ਵਿਚ ਹੀ ਪੂਰੀਆਂ ਹੋ ਜਾਂਦੀਆਂ ਸਨ। ਕਪੜਾ ਉਸ ਸਮੇਂ ਕੁੰਬਲਾ 'ਤੇ ਬਣਾਇਆ ਜਾਂਦਾ ਸੀ। ਹਰ ਪਿੰਡ ਜੁਲਾਹੇ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਘਰੇਲੂ ਉਦਯੋਗ ਦੀ ਚੜ੍ਹਤ ਹੁੰਦੀ ਸੀ। ਖੱਦਰ ਦੀ ਹੀ ਉਸ ਸਮੇਂ ਬਹੁਤੀ ਵਰਤੋਂ ਹੁੰਦੀ ਸੀ। ਖੱਦਰ ਦੇ ਕੱਪੜਿਆਂ ਨਾਲ ਹੀ ਸ਼ੁਕੀਨੀ ਲਾਈ ਜਾਂਦੀ ਸੀ –

ਚੰਦਰਾ ਸ਼ੁਕੀਨ ਹੋ ਗਿਆ,

ਸਿਰ ਬੰਨ੍ਹ ਕੇ ਖੱਦਰ ਦਾ ਸਾਫਾ।

ਜਦ ਅੰਗਰੇਜ਼ਾਂ ਨੇ ਮਸ਼ੀਨੀ ਕਪੜੇ ਨੂੰ ਧੜਾ ਧੜ ਤਿਆਰ ਕਰ ਕੇ ਖੱਦਰ ਬਣਾਉਣ ਦੇ ਘਰੇਲੂ ਉਦਯੋਗ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਮਹਾਤਮਾ ਗਾਂਧੀ ਏਸ ਘਰੇਲੂ ਉਦਯੋਗ ਨੂੰ ਬਚਾਉਣ ਲਈ ਅੱਗੇ ਆਏ। ਉਸ ਸਮੇਂ ਦੀ ਬੋਲੀ ਹੈ -

271 / 361
Previous
Next