

ਜਿਸ ਵਿਚ ਛੋਟੇ ਛੋਟੇ ਧਾਗੇ ਲੰਘਾਏ ਹੁੰਦੇ ਸਨ। ਏਸ ਤੁਲ ਦੇ ਇਕ ਪਾਸੇ ਮੋਟੇ ਹਿੱਸੇ ਵਿਚ ਪਤਲੇ ਗੋਲ ਕੀਤੇ ਹਿੱਸੇ ਦੇ ਨਾਲ ਇਕ ਪਤਲੀ ਸੋਟੀ/ਡੰਡਾ ਆਰ ਪਾਰ ਪਾਈ ਜਾਂਦੀ ਸੀ। ਏਸ ਸੋਟੀ/ਡੰਡੇ ਦੇ ਸਿਰਿਆਂ ਨੂੰ ਫੜ੍ਹ ਕੇ ਤੁਲ ਨੂੰ ਘੁਮਾਇਆ ਜਾਂਦਾ ਸੀ। ਤੁਲ ਘੁੰਮਣ ਨਾਲ ਬੁਣਿਆ ਕਪੜਾ ਤੁਲ 'ਤੇ ਵਲ੍ਹੇਟਿਆ ਜਾਂਦਾ ਸੀ। ਤੁਲ ਦੇ ਪਿਛਲੇ ਪਾਸੇ ਧਰਤੀ ਦੀ ਪੱਧਰ ਤੋਂ ਥੋੜ੍ਹਾ ਨੀਵਾਂ ਕਪੜਾ ਬੁਣਨ ਵਾਲਾ ਜੁਲਾਹਾ/ ਜਨਾਨੀ ਬੈਠਦੀ ਸੀ, ਜਿਸ ਦੀਆਂ ਦੋਵੇਂ ਲੱਤਾਂ ਹੇਠਾਂ ਟੋਏ ਵਿਚ ਹੁੰਦੀਆਂ ਸਨ।
ਕਪੜਾ ਬੁਣਨ ਲਈ ਤਾਣਾ ਖੁਲ੍ਹੇ ਵਿਹੜੇ ਵਿਚ ਜਾਂ ਘਰ ਤੋਂ ਬਾਹਰ ਕਿਸੇ ਖੁੱਲ੍ਹੀ ਥਾਂ ਤੇ ਥੋੜ੍ਹੇ ਥੋੜ੍ਹੇ ਫ਼ਾਸਲੇ ਤੇ ਪਤਲੀਆਂ ਸੋਟੀਆਂ ਗੱਡ ਕੇ ਤਣਿਆ ਜਾਂਦਾ ਸੀ। ਤਣੇ ਹੋਏ ਤਾਣੇ ਨੂੰ ਕੈਂਚੀ ਨਾਲ ਕੱਟ ਕੇ ਇਕ ਡੰਡੇ 'ਤੇ ਵਲ੍ਹੇਟ ਲਿਆ ਜਾਂਦਾ ਸੀ। ਏਸ ਡੰਡੇ ਨੂੰ ਤਾਣਾ ਡੰਡੇ ਤੇਲ ਕਿਹਾ ਜਾਂਦਾ ਸੀ। ਏਸ ਤਾਣੇ ਨੂੰ ਪਾਣ ਦੇਣ ਲਈ 15/ 16 ਫੁੱਟ ਦੇ ਫ਼ਾਸਲੇ 'ਤੇ ਦੋ ਪਾਸੇ ਦੇ ਪਤਲੀਆਂ ਲੱਕੜਾਂ/ਸੋਟੀਆਂ ਦਾ ਕਰਾਸ ਬਣਾ ਕੇ ਧਰਤੀ 'ਤੇ ਖੜਾਇਆ ਜਾਂਦਾ ਸੀ। ਇਨਾਂ ਕਰਾਸ ਕੀਤੀਆਂ ਲੱਕੜਾਂ/ਸੋਟੀਆਂ ਦੇ ਸਿਰਿਆਂ ਵਿਚ ਰੱਸਾ ਪਾ ਕੇ ਪਿੱਛੇ ਗੱਡੇ ਕੀਲਿਆਂ ਵਿਚ ਬੰਨ੍ਹਿਆ ਜਾਂਦਾ ਸੀ। ਤਾਣੇ ਨੂੰ ਖੋਲ੍ਹ ਕੇ ਇਨ੍ਹਾਂ ਦੋਵੇਂ ਲੱਕੜਾਂ/ਸੋਟੀਆਂ ਦੇ ਵਿਚਾਲੇ ਧਰਤੀ ਦੀ ਪੱਧਰ ਤੋਂ ਤਿੰਨ ਕੁ ਫੁਟ ਉੱਚਾ ਰੱਖ ਕੇ ਕਸ ਲਿਆ ਜਾਂਦਾ ਸੀ। ਏਸ ਕਸੇ ਤਾਣੇ ਤੇ ਪਾਣ ਦਿੱਤੀ ਜਾਂਦੀ ਸੀ। ਪਾਣ ਦੇਣ ਸਮੇਂ ਤਾਣੇ ਉਪਰ ਕੁੱਚ ਫੇਰੀ ਜਾਂਦੀ ਸੀ, ਜਿਸ ਨਾਲ ਧਾਗੇ ਵੱਖਰੇ ਵੱਖਰੇ ਰਹਿੰਦੇ ਸਨ। ਪਾਣ ਦਿੱਤੇ ਤਾਣੇ ਨੂੰ ਫੇਰ ਡੰਡੇ 'ਤੇ ਵਲ੍ਹੇਟ ਲਿਆ ਜਾਂਦਾ ਸੀ।
ਧਰਤੀ ਵਿਚ ਪੁੱਟੇ ਹੋਏ ਟੋਏ ਦੇ ਸਾਹਮਣੇ 8/10 ਫੁੱਟ ਦੇ ਫ਼ਾਸਲੇ 'ਤੇ ਇਕ ਕੀਲਾ ਗੱਡਿਆ ਹੁੰਦਾ ਸੀ। ਡੰਡੇ 'ਤੇ ਵਲ੍ਹੇਟੇ ਪਾਣ ਦਿੱਤੇ ਤਾਣੇ ਦੇ ਇਕ ਸਿਰੇ ਨੂੰ ਖੋਲ੍ਹ ਕੇ ਤਾਣੇ ਦੇ ਧਾਗਿਆਂ ਨੂੰ ਇਕ ਚਾਰ ਕੁ ਫੁੱਟ ਬਣੀ ਕੰਘੀ ਵਿਚੋਂ ਦੀ ਲੰਘਾ ਕੇ ਤੁਲ ਵਿਚ ਪਾਏ ਧਾਗਿਆਂ ਨਾਲ ਜੋੜਿਆ ਜਾਂਦਾ ਸੀ। ਏਸ ਕੰਘੀ ਦੀ ਉਪਰਲੀ ਲੱਕੜ ਦੇ ਸਿਰਿਆਂ ਵਿਚ ਦੋ ਮੋਟੀਆਂ ਰੱਸੀਆਂ ਪਾ ਕੇ ਛੱਤ ਵਿਚ ਲੱਗੇ ਸ਼ਤੀਰ ਜਾਂ ਕੜੀਆਂ ਨਾਲ ਬੰਨ੍ਹੀਆਂ ਹੁੰਦੀਆਂ ਸਨ । ਤਾਣੇ ਨੂੰ ਖੋਲ੍ਹ ਕੇ ਪਿੱਛੇ ਗੱਡੇ ਕੀਲੇ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਤਾਣਾ ਪੂਰਾ ਚੌੜਾ ਰਹੇ, ਇਸ ਲਈ ਤਾਣੇ ਵਿਚ ਇਕ ਤਾਂ ਕੰਘੀ ਦੇ ਨੇੜੇ ਦੋ ਸੋਟੀਆਂ ਪਾਈਆਂ ਜਾਂਦੀਆਂ ਸਨ, ਦੂਜੇ ਜਿਥੇ ਤਾਣੇ ਨੂੰ ਕੀਲੇ ਨਾਲ ਬੰਨ੍ਹਿਆ ਜਾਂਦਾ ਸੀ, ਉਸ ਦੇ ਨੇੜੇ ਤਾਣੇ ਦੇ ਵਿਚਾਲੇ ਇਕ ਹੋਰ ਸੋਟੀ ਪਾਈ ਜਾਂਦੀ ਸੀ।
ਤਾਣੇ ਵਿਚ ਪਾਈ ਕੰਘੀ ਦੇ ਹੇਠਲੇ ਹਿੱਸੇ ਵਿਚ ਦੋ ਮੋਟੀਆਂ ਰੱਸੀਆਂ ਬੰਨ੍ਹੀਆਂ ਹੁੰਦੀਆਂ ਸਨ। ਇਨ੍ਹਾਂ ਰੱਸੀਆਂ ਨੂੰ ਰੱਛ ਕਹਿੰਦੇ ਸਨ। ਇਨ੍ਹਾਂ ਰੱਛਾਂ ਦੇ ਹੇਠਲੇ ਹਿੱਸੇ ਵਿਚ ਲੱਕੜ ਦੇ ਪੈਰਾਂ ਵਿਚ ਪਾਉਣ ਵਾਲੇ ਪਊਆਂ ਦੀ ਤਰ੍ਹਾਂ ਪਊਏ ਲੱਗੇ ਹੁੰਦੇ