Back ArrowLogo
Info
Profile

Page Image

ਉਨ੍ਹਾਂ ਸਮਿਆਂ ਵਿਚ ਹਰ ਕਿਸਮ ਦਾ ਕਿੱਤਾ ਕਰਨ ਵਾਲੇ ਲੋਕੀਂ ਪਿੰਡਾਂ ਵਿਚ ਰਹਿੰਦੇ ਸਨ। ਜੁੱਤੀ ਜੋੜਾ ਪਿੰਡ ਦੇ ਚਮਿਆਰ/ਮੋਚੀ ਬਣਾ ਦਿੰਦੇ ਸਨ। ਤੇਲ ਪਿੰਡ ਦੇ ਤੇਲੀ ਕੱਢ ਦਿੰਦੇ ਸਨ। ਟੂਮ, ਛੱਲਾ ਪਿੰਡ ਦੇ ਸੁਨਿਆਰ ਬਣਾ ਦਿੰਦੇ ਸਨ। ਘਰ ਵਰਤਣ ਲਈ ਬਹੁਤੇ ਭਾਂਡੇ ਮਿੱਟੀ ਦੇ ਬਣੇ ਹੁੰਦੇ ਸਨ, ਜਿਹੜੇ ਪਿੰਡ ਦੇ ਘੁਮਿਆਰ ਹੀ ਤਿਆਰ ਕਰਦੇ ਸਨ। ਪਾਣੀ ਤੋਂ ਲੈ ਕੇ ਦੁੱਧ, ਮੱਖਣ, ਘੀ, ਆਟਾ ਪਾਉਣ, ਆਟਾ ਗੁੰਨਣ, ਦਾਲਾਂ ਧਰਨ, ਪਾਣੀ ਗਰਮ ਕਰਨ, ਸਾਰੇ ਦੇ ਸਾਰੇ ਕੰਮਾਂ ਲਈ ਮਿੱਟੀ ਦੇ ਬਰਤਨਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ।

ਜਿੰਨੇ ਵੀ ਘਰਾਂ ਵਿਚ ਛੋਟੇ ਕੁੱਜੇ, ਝਕਰੇ, ਤਪਲੇ, ਵਲ੍ਹਣੀਆਂ, ਘੜੇ, ਮੱਟ, ਕਾੜ੍ਹਣੀਆਂ, ਚਾਟੀਆਂ, ਆਟਾ ਗੁੰਨ੍ਹਣ ਲਈ ਪਰਾਤਾਂ, ਚੂਗੜੇ, ਦੀਵੇ, ਚੱਪਣ, ਗੱਲ ਕੀ, ਘਰ ਵਰਤਣ ਦੀ ਹਰ ਚੀਜ਼ ਘੁਮਿਆਰ ਬਣਾਉਂਦੇ ਸਨ।

ਕਈ ਘੁਮਿਆਰ ਮਿੱਟੀ ਦੇ ਭਾਂਡਿਆਂ ਦੇ ਬਣਾਉਣ ਦੇ ਨਾਲ ਨਾਲ ਇੱਟਾਂ ਦੀ ਦੋ-ਢੁਆਈ, ਫ਼ਸਲਾਂ ਦੀ ਢੁਆਈ ਦਾ ਕੰਮ ਵੀ ਕਰਦੇ ਸਨ। ਏਸ ਲਈ ਘੁਮਿਆਰਾਂ ਲਈ ਗਧੇ ਰੱਖਣੇ ਲਾਜ਼ਮੀ ਹੁੰਦੇ ਸਨ। ਇਕ ਤਾਂ ਭਾਂਡੇ ਬਣਾਉਣ ਲਈ ਗਧਿਆਂ ਤੇ ਮਿੱਟੀ ਢੋਣੀ ਹੁੰਦੀ ਸੀ, ਦੂਜੇ ਇੱਟਾਂ ਤੇ ਫ਼ਸਲਾਂ ਦੀ ਢੋ ਢੁਆਈ ਗਧਿਆਂ ਤੇ ਕੀਤੀ ਜਾਂਦੀ ਸੀ। ਬਾਹਰ ਅੰਦਰ ਜਾਣ ਲਈ ਘੁਮਿਆਰ ਗਧਿਆਂ ਦੀ ਹੀ ਸਵਾਰੀ ਕਰਦੇ ਸਨ। ਇੱਥੋਂ ਤੱਕ ਕਿ ਵਿਆਹਾਂ ਵਿਚ ਵੀ ਗਧਿਆਂ ਦੀ ਹੀ ਸਵਾਰੀ ਕਰਦੇ ਸਨ।

ਘੁਮਿਆਰ ਜ਼ਿਆਦਾਤਰ ਮੁਸਲਮਾਨ ਹੁੰਦੇ ਸਨ। ਕੁਝ ਘੁਮਿਆਰ ਹਿੰਦੂ ਵੀ ਹੁੰਦੇ ਸਨ। ਘੁਮਿਆਰਾਂ ਨੂੰ ਪ੍ਰਜਾਪਤੀ ਕਿਹਾ ਜਾਂਦਾ ਸੀ। ਘੁਮਿਆਰਾਂ ਤੇ ਖੋਤਿਆਂ ਸਬੰਧੀ ਸਾਨੂੰ ਕਈ ਅਖਾਣ ਮਿਲਦੇ ਹਨ -

275 / 361
Previous
Next