Back ArrowLogo
Info
Profile

ਲੜੀ ਘੁਮਿਆਰ ਨਾਲ,

ਕੰਨ ਮਰੋੜੇ ਖੋਤੇ ਦੇ।

X        X        X

ਸੂਈ ਖੋਤੀ, ਕਿਲ੍ਹੇ ਘੁਮਿਆਰ।

ਜਦੋਂ ਕੋਈ ਕਿਸੇ ਦੀ ਤਕਲੀਫ਼ ਵੇਖ ਕੇ ਆਪ ਫਜ਼ੂਲ ਦਾ ਦੁੱਖ ਪ੍ਰਗਟਾਵੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।

ਹੁਣ ਮੈਂ ਤੁਹਾਨੂੰ ਘੁਮਿਆਰ ਭਾਂਡੇ ਕਿਵੇਂ ਤਿਆਰ ਕਰਦੇ ਸਨ, ਕਿਵੇਂ ਆਵੀ ਵਿਚ ਪਕਾਉਂਦੇ ਸਨ, ਉਹ ਦੱਸਣ ਜਾ ਰਿਹਾ ਹਾਂ।

ਪਹਿਲਾਂ ਚੰਗੀ ਚਿਉਕਣੀ ਕਾਲੀ ਮਿੱਟੀ ਪਿੰਡ ਵਿਚੋਂ ਜਾਂ ਨੇੜੇ ਤੇੜੇ ਦੇ ਪਿੰਡਾਂ ਵਿਚੋਂ, ਜਿਥੋਂ ਵੀ ਮਿਲਦੀ ਹੁੰਦੀ ਸੀ, ਉਸ ਨੂੰ ਗਧਿਆਂ ਤੇ ਢ ਕੇ ਭਾਂਡੇ ਤਿਆਰ ਕਰਨ ਵਾਲੀ ਥਾਂ 'ਤੇ ਲਿਆਉਂਦੇ ਸਨ। ਫੇਰ ਉਸ ਮਿੱਟੀ ਦੀ ਕਈ ਦਿਨਾਂ ਤੱਕ ਘਾਣੀ ਤਿਆਰ ਕਰਦੇ ਰਹਿੰਦੇ ਸਨ। ਜਦ ਘਾਣੀ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਸੀ, ਮੱਖਣ ਦੀ ਤਰ੍ਹਾਂ ਮੁਲਾਇਮ ਹੋ ਜਾਂਦੀ ਸੀ, ਤਾਂ ਭਾਂਡੇ ਚੱਕ ਕੇ ਤਿਆਰ ਕੀਤੇ ਜਾਂਦੇ ਸਨ। ਜਿਹੜਾ ਭਾਂਡਾ ਤਿਆਰ ਕਰਨਾ ਹੁੰਦਾ ਸੀ, ਉਨ੍ਹੀ ਕੁ ਗਈ ਮਿੱਟੀ ਨੂੰ ਚੱਕ ਕੇ ਵਿਚਾਲੇ ਰੱਖੀ ਥਾਂ ਤੇ ਰੱਖਿਆ ਜਾਂਦਾ ਸੀ। ਫੇਰ ਚੱਕ ਵਿਚ ਰੱਖੇ ਸੁਰਾਖ਼ ਵਿਚ ਡੰਡਾ ਪਾ ਕੇ ਚੱਕ ਨੂੰ ਪੂਰੇ ਜ਼ੋਰ ਦੀ ਘੁਮਾਇਆ ਜਾਂਦਾ ਸੀ। ਫੇਰ ਸੁਰਾਖ਼ ਵਿਚੋਂ ਡੰਡੇ ਨੂੰ ਕੱਢ ਕੇ ਇਕ ਪਾਸੇ ਰੱਖ ਦਿੱਤਾ ਜਾਂਦਾ ਸੀ। ਫੇਰ ਦੋਵੇਂ ਹੱਥਾਂ ਨਾਲ ਰੱਖੀ ਮਿੱਟੀ ਦਾ ਭਾਂਡਾ ਡੌਲਿਆ ਜਾਂਦਾ ਸੀ। ਫੇਰ ਡੋਲੇ ਹੋਏ ਭਾਂਡੇ ਨੂੰ ਇਕ ਧਾਗੇ ਨਾਲ ਕੱਟ ਕੇ ਚੱਕ ਤੋਂ ਲਾਹ ਲੈਂਦੇ ਸਨ।

ਸੁੱਕਣ ਲਈ ਰੱਖ ਦਿੰਦੇ ਸਨ। ਕਈ ਭਾਰੇ ਭਾਂਡੇ ਜਿਵੇਂ ਤੌਲੇ, ਚਾਟੀਆਂ, ਕਾੜ੍ਹਣੀਆਂ, ਘੜੇ, ਮੱਟਾਂ ਆਦਿ ਦੀ ਮਜ਼ਬੂਤੀ ਦੇਣ ਲਈ ਇਕ ਹੱਥ ਵਿਚ ਘੜੇ ਦੇ ਅੰਦਰ ਮਿੱਟੀ ਦੀ ਬਣੀ ਦਰਨੀ ਫੜ੍ਹ ਲੈਂਦੇ ਸਨ। ਦੂਸਰੇ ਹੱਥ ਨਾਲ ਮਿੱਟੀ ਦੀ ਹੀ ਛੋਟੀ ਜਿਹੀ ਬਣੀ ਥਾਪੀ ਨਾਲ ਹੌਲੀ ਹੌਲੀ ਕੁੱਟਿਆ ਜਾਂਦਾ ਸੀ। ਕਈ ਭਾਂਡਿਆਂ ਦੇ ਮੂੰਹਾਂ ਦੇ ਨੇੜੇ ਤੇ ਠਿੱਡਾਂ ਤੇ ਚਮਕੀਲ/ਅਬਰਕ ਵੀ ਲਾ ਦਿੰਦੇ ਸਨ। ਕਈਆਂ ਦੇ ਕਾਲੇ ਰੰਗ ਨਾਲ ਲਾਈਨਾਂ ਵੀ ਲਾ ਦਿੰਦੇ ਸਨ। ਜਦ ਭਾਂਡੇ ਚੰਗੀ ਤਰ੍ਹਾਂ ਸੁੱਕ ਜਾਂਦੇ ਸਨ ਤਾਂ ਇਨ੍ਹਾਂ ਭਾਂਡਿਆਂ ਨੂੰ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਸੀ। ਭਾਂਡੇ ਪਕਾਉਣ ਲਈ ਪਾਥੀਆਂ, ਲੱਕੜਾਂ ਦਾ ਬੁਰਾ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ।

ਇਹ ਸੀ ਭਾਂਡੇ ਬਣਾਉਣ ਦੀ ਵਿਧੀ। ਅੱਜ ਪੰਜਾਬ ਦੇ ਟਾਵੇਂ ਟਾਵੇਂ ਪਿੰਡਾਂ ਵਿਚ ਹੀ ਘੁਮਿਆਰ ਭਾਂਡੇ ਬਣਾਉਂਦੇ ਹਨ ਤੇ ਆਵੀ ਪਾਉਂਦੇ ਹਨ। ਕਿਉਂ ਜੋ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਦਿਨੋ ਦਿਨ ਘਟੀ ਜਾ ਰਹੀ ਹੈ। ਹੁਣ ਘਰ ਘਰ ਨਲਕੇ ਜਾਂ

276 / 361
Previous
Next