Back ArrowLogo
Info
Profile

ਬੋਤੇ ਬੋਤੀ ਦੇ ਮੂੰਹ 'ਤੇ ਵੀ ਛਿਕੁਲੀ ਦਿੱਤੀ ਜਾਂਦੀ ਸੀ। ਏਸ ਛਿਕੁਲੀ ਦਾ ਆਕਾਰ ਵੱਡਾ ਹੁੰਦਾ ਸੀ। ਏਸ ਕਰਕੇ ਇਸ ਨੂੰ ਛਿਕੁਲਾ ਕਹਿੰਦੇ ਸਨ। ਸਰਦੀ ਦੇ ਮੌਸਮ ਵਿਚ ਬੋਤੇ ਮਸਤੀ ਕਰਦੇ ਹੁੰਦੇ ਸਨ। ਮੱਘੇ ਕੱਢਦੇ ਹੁੰਦੇ ਸਨ। ਏਸ ਲਈ ਬੋਤਿਆਂ ਦੇ ਮੂੰਹ ਤੇ ਵਿਸ਼ੇਸ਼ ਤੌਰ 'ਤੇ ਛਿਕੁਲਾ ਦਿੱਤਾ ਜਾਂਦਾ ਸੀ। ਬੋਤਾ ਬਹੁਤ ਖੋਰੀ ਜਾਨਵਰ ਮੰਨਿਆ ਗਿਆ ਹੈ। ਇਸ ਨੂੰ ਜੇਕਰ ਕੋਈ ਜ਼ਿਮੀਂਦਾਰ ਕਿਸੇ ਕੰਮ ਬਦਲੇ ਨਾਜਾਇਜ਼ ਕੁੱਟ ਦਿੰਦਾ ਸੀ ਤਾਂ ਬੋਤਾ ਗੁੱਸਾ ਆਪਣੇ ਮਨ ਵਿਚ ਰੱਖਦਾ ਹੁੰਦਾ ਸੀ। ਜਦ ਕਦੇ ਵੀ ਬੋਤੇ ਦਾ ਦਾਅ ਲੱਗਦਾ ਸੀ, ਉਹ ਜ਼ਿਮੀਂਦਾਰ ਦੀ ਬਾਂਹ, ਲੱਤ ਜਾਂ ਸਿਰ ਨੂੰ ਫੜ ਲੈਂਦਾ ਸੀ। ਅਜਿਹੇ ਅੜਬ, ਕੁਲੱਛਣੇ ਬੋਤੇ ਬਾਰੇ ਟੱਪਾ ਹੈ-

ਟੁੱਟ ਪੈਣੇ ਦਾ ਕੁਲੱਛਣਾ ਬੋਤਾ,

ਚੜ੍ਹਦੀ ਦੇ ਵੱਢੇ ਦੰਦੀਆਂ।

ਜੇਕਰ ਕੋਈ ਬੰਦਾ ਲੋੜੋਂ ਵੱਧ ਬੋਲਦਾ ਹੋਵੇ ਤਾਂ ਦੂਸਰੇ ਬੰਦੇ ਲਈ ਮਾੜੀ ਭਾਸ਼ਾ ਵਰਤਣੋਂ ਨਾ ਹਟੇ ਤਾਂ ਉਸ ਦੇ ਮੂੰਹ ਨੂੰ ਛਿਕੁਲੀ ਦੇਣ ਦੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਬੱਚਿਆਂ ਨੂੰ ਦੰਦੀਆਂ ਵੱਢਣ ਦੀ ਜ਼ਿਆਦਾ ਆਦਤ ਹੁੰਦੀ ਹੈ। ਉਨ੍ਹਾਂ ਦੀਆਂ ਮਾਵਾਂ ਵੀ ਬੱਚਿਆਂ ਨੂੰ ਡਰਾਉਣ ਲਈ ਕਹਿੰਦੀਆਂ ਹੁੰਦੀਆਂ ਸਨ, "ਫੜੋ ਇਹਨੂੰ। ਲਿਆਓ, ਇਹਦੇ ਮੂੰਹ ਤੇ ਛਿਕੁਲੀ ਦੇਈਏ।"

ਹੁਣ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਬਲਦਾਂ ਨਾਲ ਹਲ ਵਾਹੁੰਦਾ, ਫ਼ਸਲ ਬੀਜਦਾ ਕੋਈ ਕੋਈ ਹੀ ਨਜ਼ਰ ਆਉਂਦਾ ਹੈ। ਮੱਝਾਂ, ਗਾਈਆਂ, ਕਟਰੂਆਂ, ਵੱਛਰੂਆਂ ਨੂੰ ਬਾਹਰ ਚਾਰਨ ਲਈ ਹੁਣ ਕੋਈ ਖੇਤ ਹੀ ਨਹੀਂ ਰਹੇ। ਮੱਝਾਂ ਗਾਈਆਂ ਘਰ ਹੀ ਰਹਿੰਦੀਆਂ ਹਨ। ਬੋਤੇ ਤਾਂ ਪੰਜਾਬ ਵਿਚੋਂ ਤਕਰੀਬਨ ਅਲੋਪ ਹੀ ਹੋ ਗਏ ਹਨ। ਏਸ ਲਈ ਛਿਕੁਲੀ ਦੀ ਵਰਤੋਂ ਮਾੜੀ ਮੋਟੀ ਕਿਸੇ ਕਟਰੂ ਵੱਛਰੂ ਤੇ ਬੇਸ਼ਕ ਹੁੰਦੀ ਹੋਵੇ।

0

ਕਰਾਹ

ਉੱਚੀ ਨੀਵੀਂ ਜ਼ਮੀਨ ਨੂੰ ਇਕ ਪੱਧਰ ਕਰਨ ਵਾਲੇ, ਇਕ ਲੈਵਲ ਕਰਨ ਵਾਲੇ ਖੇਤੀ ਸੰਦ ਨੂੰ ਕਰਾਹ ਕਹਿੰਦੇ ਹਨ। ਗ਼ੈਰ-ਆਬਾਦ ਜ਼ਮੀਨਾਂ ਨਾ ਪਹਿਲਾਂ ਪੱਧਰੀਆਂ ਹੁੰਦੀਆਂ ਸਨ ਅਤੇ ਨਾ ਹੀ ਹੁਣ ਹਨ। ਜਿਵੇਂ ਜਿਵੇਂ ਜ਼ਮੀਨਾਂ ਨੂੰ ਆਬਾਦ ਕੀਤਾ ਜਾਣ ਲੱਗਿਆ, ਉਥੇ ਖੇਤੀ ਕੀਤੀ ਜਾਣ ਲੱਗੀ, ਜ਼ਮੀਨਾਂ ਨੂੰ ਪੱਧਰਾ ਕੀਤਾ ਜਾਣ ਲੱਗਿਆ। ਪਹਿਲਾਂ ਖੇਤੀ ਸਾਰੀ ਦੀ ਸਾਰੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ।

ਪਹਿਲਾਂ ਉੱਚੀ ਨੀਵੀਂ ਜ਼ਮੀਨ, ਜਿਹੇ ਜਿਹੀ ਵੀ ਹੁੰਦੀ ਸੀ, ਵਾਹ ਕੇ ਛਿੱਟੇ ਨਾਲ ਬੀਜ ਦਿੱਤੀ ਜਾਂਦੀ ਸੀ। ਹੌਲੀ-ਹੌਲੀ ਮਨੁੱਖੀ ਸੂਝ ਵਧਦੀ ਗਈ। ਬਾਰਸ਼ਾਂ ਤੇ ਖੇਤੀ ਦੀ ਨਿਰਭਰਤਾ ਘਟਦੀ ਗਈ। ਸਿੰਜਾਈ ਲਈ ਖੂਹ ਲੱਗੇ। ਨਹਿਰਾਂ ਨਿਕਲੀਆਂ।

279 / 361
Previous
Next