

ਉਸ ਸਮੇਂ ਜ਼ਮੀਨਾਂ ਨੂੰ ਪੱਧਰ ਕਰਨ ਦੀ ਲੋੜ ਪਈ ਤਾਂ ਜੋ ਪਾਣੀ ਠੀਕ ਢੰਗ ਨਾਲ ਵੱਧ ਤੋਂ ਵੱਧ ਜ਼ਮੀਨ ਨੂੰ ਲੱਗ ਸਕੇ। ਸਿਆਣੇ ਕਹਿੰਦੇ ਹਨ, "ਲੋੜ ਈਜਾਦ ਦੀ ਮਾਂ ਹੈ।" ਏਸ ਲੋੜ ਨੇ ਹੀ ਕਰਾਹ ਦੀ ਕਾਢ ਕੱਢੀ।

ਸ਼ੁਰੂ ਸ਼ੁਰੂ ਵਿਚ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ। ਏਸ ਲਈ ਪਹਿਲਾਂ ਬਲਦਾਂ ਦੀ ਇਕ ਜੋੜੀ ਨਾਲ ਚੱਲਣ ਵਾਲਾ ਕਰਾਹ ਹੋਂਦ ਵਿਚ ਆਇਆ। ਕਰਾਹ ਬਣਾਉਣ ਲਈ ਆਮ ਤੌਰ ਤੇ ਦੋ ਜਾਂ ਤਿੰਨ ਫੱਟੇ ਲਾਏ ਜਾਂਦੇ ਸਨ, ਜਿਨ੍ਹਾਂ ਨੂੰ ਜੋੜ ਕੇ ਢਾਈ ਕੁ ਫੁੱਟ ਚੌੜਾਈ ਬਣ ਜਾਂਦੀ ਸੀ ਤੇ ਚਾਰ ਕੁ ਫੁੱਟ ਲੰਬਾਈ ਬਣ ਜਾਂਦੀ ਸੀ। ਇਨ੍ਹਾਂ ਫੱਟਿਆਂ ਨੂੰ ਆਪਸ ਵਿਚ ਜੋੜਿਆ ਜਾਂਦਾ ਸੀ। ਇਨ੍ਹਾਂ ਫੱਟਿਆਂ ਨੂੰ ਹੋਰ ਮਜ਼ਬੂਤੀ ਦੇਣ ਲਈ ਇਨ੍ਹਾਂ ਦੇ ਲੰਬਾਈ ਵਾਲੇ ਪਾਸਿਆਂ ਦੇ ਕਿਨਾਰਿਆਂ ਦੇ ਨੇੜੇ ਉੱਪਰ ਤੋਂ ਹੇਠਾਂ ਤੱਕ ਦੋਵੇਂ ਪਾਸੇ ਡੇਢ ਕੁ ਇੰਚ ਚੌੜੀਆਂ ਪੱਤੀਆਂ ਲਾਈਆਂ ਜਾਂਦੀਆਂ ਸਨ। ਕਰਾਹ ਦੇ ਹੇਠਲੇ ਪਾਸੇ ਵਾਲੇ ਫੱਟੇ ਨਾਲ ਤਿੰਨ ਕੁ ਇੰਚ ਚੌੜੀ ਲੋਹੇ ਦੀ ਪੱਤੀ ਲਾਈ ਜਾਂਦੀ ਸੀ।
ਕਰਾਹ ਦੇ ਪਿਛਲੇ ਪਾਸੇ ਲੰਬਾਈ ਵਾਲੇ ਹਿੱਸੇ ਦੇ ਕਿਨਾਰਿਆਂ ਦੇ 8/9 ਕੁ ਇੰਚ ਹਿੱਸੇ ਨੂੰ ਛੱਡ ਕੇ ਦੋ ਡੰਡੇ ਦੋ ਕੁ ਫੁੱਟ ਲੰਮੇ ਪੱਤੀਆਂ ਨਾਲ ਲਾਏ ਜਾਂਦੇ ਸਨ। ਇਨ੍ਹਾਂ ਡੰਡਿਆਂ ਦੇ ਉਪਰ ਲੰਬਾਈ ਲੋਟ ਇਕ ਹੋਰ ਡੰਡਾ ਲਾਇਆ ਜਾਂਦਾ ਸੀ। ਏਸ ਡੰਡੇ ਨੂੰ ਫੜ ਕੇ ਹੀ ਕਰਾਹ ਚਲਾਇਆ ਜਾਂਦਾ ਸੀ। ਕਰਾਹ ਦੇ ਹੇਠ ਲੱਗੀ ਪੱਤੀ ਤੋਂ 8/9 ਕੁ ਇੰਚ ਉਪਰ ਦੇ ਕਿਨਾਰਿਆਂ ਤੋਂ ਇਕ ਫੁੱਟ ਅੰਦਰ ਕਰਕੇ ਲੋਹੇ ਦੇ ਦੋ ਗੋਲ ਕੁੰਡੇ ਲਾਏ ਹੁੰਦੇ ਸਨ। ਇਨ੍ਹਾਂ ਕੁੰਡਿਆਂ ਵਿਚ ਹੀ ਕਰਾਹ ਚਲਾਉਣ ਵਾਲੀ ਬਲਦਾਂ ਦੀ ਜੋੜੀ ਦੇ ਗਲ ਪਾਈ ਪੰਜਾਲੀ ਦੇ ਰੱਸੇ ਪਾਏ ਹੁੰਦੇ ਸਨ। ਕਰਾਹ ਚਲਾਉਣ ਵਾਲਾ