Back ArrowLogo
Info
Profile

ਕਰਾਹ ਦੇ ਡੰਡੇ ਨੂੰ ਫੜ ਕੇ ਕਰਾਹ ਨੂੰ ਜ਼ਮੀਨ ਦੇ ਉੱਚੇ ਹਿੱਸੇ ਤੇ ਲਾਉਂਦਾ ਸੀ। ਹੱਥ ਨਾਲ ਕਰਾਹ ਨੂੰ ਦਾਬ ਦਿੰਦਾ ਸੀ। ਦਾਬ ਦੇਣ ਨਾਲ ਕਰਾਹ ਦੇ ਹੇਠ ਲੱਗੀ ਪੱਤੀ ਜ਼ਮੀਨ ਦੇ ਉੱਚੇ ਹਿੱਸੇ ਵਾਲੀ ਮਿੱਟੀ ਨੂੰ ਧੂ ਕੇ ਨੀਵੇਂ ਹਿੱਸੇ ਵੱਲ ਲੈ ਜਾਂਦੀ ਸੀ। ਨੀਵੇਂ ਹਿੱਸੇ ਤੇ ਮਿੱਟੀ ਛੱਡ ਕੇ ਕਰਾਹ ਨੂੰ ਫੇਰ ਉੱਚੇ ਹਿੱਸੇ ਵੱਲ ਲਿਆਂਦਾ ਜਾਂਦਾ ਸੀ। ਉੱਚੇ ਹਿੱਸੇ ਤੇ ਫੇਰ ਕਰਾਹ ਲਾ ਕੇ ਮਿੱਟੀ ਧੂ ਕੇ ਨੀਵੇਂ ਹਿੱਸੇ ਵੱਲ ਲੈ ਕੇ ਜਾਂਦੇ ਸਨ। ਏਸ ਤਰ੍ਹਾ ਕਰਾਹ ਦੀ ਵਰਤੋਂ ਕੀਤੀ ਜਾਂਦੀ ਸੀ।

ਜਿਉਂ ਜਿਉਂ ਜ਼ਮੀਨਾਂ ਹੋਰ ਆਬਾਦ ਹੁੰਦੀਆਂ ਗਈਆਂ, ਫੇਰ ਦੋ ਬਲਦਾਂ ਦੀਆਂ ਜੋੜੀਆਂ ਨਾਲ ਚੱਲਣ ਵਾਲੇ ਕਰਾਹ ਬਣਨ ਲੱਗੇ। ਫੇਰ ਟਿਊਬਵੈਲ ਲੱਗੇ। ਟੈਕਟਰਾਂ ਨਾਲ ਖੇਤੀ ਹੋਣ ਲੱਗੀ। ਫੇਰ ਟੈਕਟਰਾਂ ਨਾਲ ਚੱਲਣ ਵਾਲੇ ਕਰਾਹ ਬਣੇ। ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਦੇ ਬੀਜ ਆਉਣ ਤੇ, ਤੇ ਟ੍ਰੈਕਟਰਾਂ ਲਈ ਕਰਜ਼ਾ ਆਮ ਮਿਲਣ ਕਰਕੇ ਜ਼ਿਮੀਂਦਾਰਾਂ ਨੇ ਸਾਰੀਆਂ ਉੱਚੀਆਂ ਜ਼ਮੀਨਾਂ ਨੂੰ ਕਰਾਹ ਕਰਾਹ ਹੁਣ ਸਾਰੇ ਖੇਤ ਹੀ ਪੱਧਰ ਕਰ ਲਏ ਹਨ। ਹੁਣ ਸਾਰੀ ਦੀ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਪਹਿਲੇ ਸਮਿਆਂ ਵਿਚ ਹਲਾਂ ਨਾਲ ਵਾਹੀ ਕਰਨ ਸਮੇਂ ਹਲਾਂ ਦੀ ਆਵਤ ਪਾਈ ਜਾਂਦੀ ਸੀ। ਹੁਣ ਤਾਂ ਜ਼ਿਮੀਂਦਾਰਾਂ ਲਈ ਟ੍ਰੈਕਟਰਾਂ ਨਾਲ ਕਰਾਹ ਕੇ ਪੱਧਰ ਕਰਨ ਲਈ ਸਪੈਸ਼ਲ ਮਸ਼ੀਨਰੀ ਵੀ ਬਣ ਗਈ ਹੈ, ਜਿਸ ਨੂੰ ਜੋਸੀਬੀ ਮਸ਼ੀਨ ਕਹਿੰਦੇ ਹਨ।

ਇਕ ਬਲਦਾਂ ਦੀ ਜੋੜੀ ਨਾਲ ਜਾਂ ਦੋ ਬਲਦਾਂ ਦੀ ਜੋੜੀ ਨਾਲ ਹੱਥ ਨਾਲ ਚਲਾਉਣ ਵਾਲੇ ਕਰਾਹ ਹੁਣ ਸਾਡੀ ਖੇਤੀ ਵਿਚੋਂ ਲੋਪ ਹੋ ਗਏ ਹਨ।

0

ਸੁਹਾਗਾ, ਸੁਹਾਗੀ

ਸੁਹਾਗਾ, ਸੁਹਾਗੀ ਉਸ ਖੇਤੀ ਸੰਦ ਨੂੰ ਕਹਿੰਦੇ ਸਨ, ਜਿਸ ਨੂੰ ਵਾਹੀ ਹੋਈ ਜ਼ਮੀਨ ਵਿਚ ਉਠੇ ਡਲਿਆਂ ਤੇ ਫੇਰ ਕੇ ਖੇਤ ਪੱਧਰ ਕੀਤਾ ਜਾਂਦਾ ਸੀ। ਸੁਹਾਗੇ, ਸੁਹਾਗੀ ਦੀ ਵਰਤੋਂ ਜ਼ਿਮੀਂਦਾਰ ਸੁਹਾਗੇ, ਸੁਹਾਗੀ ਉਪਰ ਖੜ੍ਹ ਕੇ ਕਰਦਾ ਸੀ। ਸੁਹਾਗੇ, ਸੁਹਾਗੀ ਨਾਲ ਜ਼ਮੀਨ ਪੱਧਰੀ ਹੋ ਜਾਣ ਕਰਕੇ ਜ਼ਮੀਨ ਵਿਚ ਕਾਫ਼ੀ ਦੇਰ ਤੱਕ ਗਿੱਲ, ਨਮੀਂ ਰਹਿੰਦੀ ਸੀ। ਪਹਿਲੇ ਸਮਿਆਂ ਦੀ ਖੇਤੀ ਕਿਉਂ ਜੋ ਸਾਰੀ ਦੀ ਸਾਰੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ, ਏਸ ਲਈ ਖੇਤਾਂ ਵਿਚ ਨਮੀ, ਗਿੱਲ ਰੱਖਣ ਲਈ ਸੁਹਾਗਾ, ਸੁਹਾਗੀ ਦੇਣ ਦੀ ਬਹੁਤ ਜ਼ਰੂਰਤ ਹੁੰਦੀ ਸੀ, ਮਹੱਤਤਾ ਹੁੰਦੀ ਸੀ। ਜ਼ਮੀਨ ਨੂੰ ਕਈ ਵਾਰ ਵਾਹ ਕੇ ਕਈ ਵਾਰ ਸੁਹਾਗਾ, ਸੁਹਾਗੀ ਦੇਣ ਕਾਰਨ ਹੀ ਜੂਨ ਜੁਲਾਈ ਵਿਚ ਹੋਈਆਂ ਬਾਰਸ਼ਾਂ ਦੀ ਗਿੱਲ, ਨਮੀਂ ਅਕਤੂਬਰ-ਨਵੰਬਰ ਤੱਕ ਜਾਂਦੀ ਸੀ। ਏਸ ਰੱਖੀ ਗਿੱਲ ਤੇ ਹੀ ਅਕਤੂਬਰ-ਨਵੰਬਰ ਵਿਚ ਹਾੜੀ ਦੀ ਫ਼ਸਲ ਬੀਜੀ

281 / 361
Previous
Next