

ਜਾਂਦੀ ਸੀ। ਏਸੇ ਪ੍ਰਸੰਗ ਵਿਚ ਇਕ ਲੋਕ ਗੀਤ ਹੈ –
ਸੁਣ ਓਏ ਵੀਰਨਾ! ਗੱਲ ਸੁਣਾਵਾਂ,
ਲੋਕ ਮਾਰਦੇ ਵਾਧਾ।
ਫੜ ਕੇ ਹਲੀਆ ਵਾਹ ਦੇ ਭੋਂ ਨੂੰ,
ਮਗਰੋਂ ਫੇਰੀ ਸੁਹਾਗਾ।
ਫੜ ਕੇ ਜਿੰਦਰੇ ਕੱਢ ਦੇ ਕਿਨਾਰੇ,
ਵਿਚ ਬੀਜ ਦੇ ਚਰ੍ਹੀ।
ਫ਼ਲ ਤਾਂ ਰੱਬ ਦੇਊ,
ਸੁਸਤੀ ਕਿਉਂ ਐਵੇਂ ਫੜੀ?

ਸਾਡੇ ਸਮਾਜ ਵਿਚ ਜੇਠ ਅਤੇ ਭਰਜਾਈ ਦਾ ਸਬੰਧ, ਰਿਸ਼ਤਾ ਬਹੁਤਾ ਚੰਗਾ ਨਹੀਂ ਰਿਹਾ ਹੈ। ਜੇਠ ਤੇ ਜੇਠਾਣੀ ਬੜੇ ਹੋਣ ਕਰਕੇ ਉਨ੍ਹਾਂ ਦੀ ਘਰ ਦੀ ਕਬੀਲਦਾਰੀ ਵਿਚ ਜ਼ਿਆਦਾ ਚਲਦੀ ਹੁੰਦੀ ਸੀ। ਭਰਜਾਈ ਤੇ ਉਸ ਦੇ ਘਰ ਵਾਲੇ ਦੀ ਘਰ ਵਿਚ ਓਨੀ ਪੁੱਛਗਿੱਛ ਤੇ ਆਦਰ ਮਾਣ ਨਹੀਂ ਹੁੰਦਾ ਸੀ, ਜਿਸ ਕਰਕੇ ਭਰਜਾਈ ਆਪਣੇ ਜੇਠ ਤੇ ਮਨੋ ਸੜਦੀ ਰਹਿੰਦੀ ਸੀ। ਪਰ ਕਹਿ ਕੁਝ ਨਹੀਂ ਸਕਦੀ ਸੀ। ਜੇਕਰ ਰੱਬ ਸਬੱਬ ਜੇਠ ਦੇ ਸੁਹਾਗੇ ਦਿੰਦੇ ਤੋਂ ਕੋਈ ਥੋੜੀ ਸੱਟ ਫੇਟ ਲੱਗ ਜਾਂਦੀ ਸੀ ਤਾਂ ਭਰਜਾਈ ਆਪਣੇ ਮਨ ਵਿਚ ਖੁਸ਼ੀ ਵੀ ਮਨਾਉਂਦੀ ਸੀ। ਜੇਠ ਪ੍ਰਤੀ ਮਨੋ ਮਨ ਆਪਣੀ ਭੜਾਸ ਕੱਢਦੀ ਹੋਈ ਕਹਿ ਉਠਦੀ ਸੀ -