

ਧੀਆਂ ਵਾਲਾ ਜੇਠ
ਪੁੱਤਾਂ ਵਾਲਾ ਜੇਠ
ਆ ਗਿਆ ਨੀ ਸੁਹਾਗੇ ਹੇਠ
X X X X
ਤੁੱਕਾ ਤੁੱਕਾ ਤੁੱਕਾ
ਸੁਹਾਗੇ ਥੱਲੇ ਆ ਗਿਆ
ਜੇਠ ਬੜਾ ਲੁੱਚਾ।
ਭਲਾ ਦੱਸੋ ਖਾਂ, ਸਾਬਤ ਸਬੂਤਾ ਬੰਦਾ ਸੁਹਾਗੇ ਹੇਠ ਆ ਸਕਦਾ ਹੈ? ਇਹ ਬੋਲੀਆਂ ਤਾਂ ਉਸ ਦਾ ਜੇਠ ਪ੍ਰਤੀ ਵਿਦਰੋਹ ਜ਼ਾਹਰ ਕਰਦੀਆਂ ਹਨ।
ਸੁਹਾਗੇ, ਸੁਹਾਗੀ ਦੀ ਸ਼ਕਲ ਚਪਟੇ ਸ਼ਤੀਰ ਵਰਗੀ ਹੁੰਦੀ ਸੀ। ਇਹ ਦੇ ਸਾਈਜ਼ ਦੋ ਹੁੰਦੇ ਸਨ। ਛੋਟੇ ਸੁਹਾਗ ਦਾ ਸਾਈਜ਼ 5/6 ਕੁ ਫੁੱਟ ਹੁੰਦਾ ਸੀ। ਇਸ ਨੂੰ ਸੁਹਾਗੀ ਕਹਿੰਦੇ ਸਨ। ਇਸ ਨੂੰ ਬਲਦਾਂ ਦੀ ਇਕ ਜੋੜੀ ਜਾਂ ਇਕ ਊਠ ਖਿਚਦਾ ਸੀ। ਇਸ ਸੁਹਾਗੀ ਨੂੰ ਇਕ ਜ਼ਿਮੀਂਦਾਰ ਹੀ ਉਪਰ ਖੜ ਕੇ ਚਲਾਉਂਦਾ ਸੀ। ਸੁਹਾਗੇ ਦਾ ਸਾਈਜ਼ 10/12 ਕੁ ਫੁੱਟ ਦਾ ਹੁੰਦਾ ਸੀ। ਇਸ ਨੂੰ ਬਲਦਾਂ ਦੀਆਂ ਦੋ ਜੋੜੀਆਂ ਜਾਂ ਇਕ ਜੋੜੀ ਬਲਦਾਂ ਦੀ ਤੇ ਇਕ ਬੋਤੇ ਨਾਲ ਚਲਾਇਆ ਜਾਂਦਾ ਸੀ। ਦੋਵੇਂ ਬੋਤਿਆਂ ਨਾਲ ਵੀ ਸੁਹਾਗੇ ਨੂੰ ਚਲਾਇਆ ਜਾਂਦਾ ਸੀ। ਸੁਹਾਗੇ ਨੂੰ ਦੋ ਜ਼ਿਮੀਂਦਾਰ ਉਪਰ ਖੜ੍ਹ ਕੇ ਚਲਾਉਂਦੇ ਸਨ।
ਪਹਿਲਾਂ ਖੇਤੀ ਸਾਰੀ ਹੱਥੀਂ ਕੀਤੀ ਜਾਂਦੀ ਸੀ। ਹਲ ਵਾਹ ਕੇ ਜ਼ਿਮੀਂਦਾਰ ਨੂੰ ਥਕਾਵਟ ਹੋ ਜਾਂਦੀ ਸੀ। ਸੁਹਾਗਾ, ਸੁਹਾਗੀ ਦੇਣ ਸਮੇਂ ਜ਼ਿਮੀਂਦਾਰ ਸੁਹਾਗੇ, ਸੁਹਾਗੀ ਉਪਰ ਖੜਦਾ ਸੀ ਤਾਂ ਉਸ ਨੂੰ ਕੁਝ ਆਰਾਮ ਮਿਲਦਾ ਸੀ । ਕੁਝ ਥਕਾਵਟ ਦੂਰ ਹੁੰਦੀ ਸੀ। ਏਸੇ ਕਰਕੇ ਉਸ ਸਮੇਂ ਦਾ ਜੱਟਾਂ ਸਬੰਧੀ ਅਖਾਣ ਹੈ –
"ਜੱਟ ਸੁਹਾਗੇ ਤੇ ਚੜ੍ਹਿਆ ਮਾਣ ਨਹੀਂ।"
ਹੁਣ ਤਾਂ ਜੱਟ ਟੈਕਟਰਾਂ ਤੋਂ ਥੱਲੇ ਪੈਰ ਨਹੀਂ ਲਾਹੁੰਦੇ। ਲਓ, ਸੁਹਾਗੇ ਤੇ ਜੱਟ ਸਬੰਧੀ ਇਕ ਹੋਰ ਅਖਾਣ ਸੁਣੋ-
ਜੱਟ ਨਾ ਜਾਣੇ ਗੁਣਕਰਾ,
ਚਨਾ ਨਾ ਜਾਣੇ ਵਾਹ।
ਉਸ ਦਾ ਗੁਰੂ ਸੁਹਾਗਾ,
ਉਸ ਦਾ ਗੁਰੂ ਸ਼ਾਹ।
ਸੁਹਾਗੇ ਨਾਲ ਸਬੰਧਤ ਮੁਹਾਵਰਾ ਹੈ 'ਸੁਹਾਗਾ ਫੇਰਨਾ'। ਕਈ ਵੇਰ ਜੱਟ ਦੀ ਪੱਕੀ ਕਣਕ, ਜੌਂ, ਛੋਲਿਆਂ, ਸਰ੍ਹੋਂ, ਤਾਰਾਮੀਰਾ ਜਾਂ ਹੋਰ ਕਿਸੇ ਫ਼ਸਲ ਤੇ ਗੜੇ,