Back ArrowLogo
Info
Profile

ਕਾਕੜੇ ਪੈ ਜਾਂਦੇ ਸਨ ਜਾਂ ਬਹੁਤੇ ਮੀਂਹ ਦੇ ਨਾਲ ਨਾਲ ਤੇਜ ਝੱਖੜ ਹਨੇਰੀ ਆ ਜਾਂਦੀ ਸੀ, ਉਸ ਨਾਲ ਪੱਕੀ ਫ਼ਸਲ ਧਰਤੀ 'ਤੇ ਡਿਗ ਪੈਂਦੀ ਸੀ। ਫ਼ਸਲ ਕਿਰ ਜਾਂਦੀ ਸੀ। ਬਹੁਤ ਨੁਕਸਾਨ ਹੋ ਜਾਂਦਾ ਸੀ। ਝਾੜ ਘਟ ਜਾਂਦਾ ਸੀ। ਉਸ ਸਮੇਂ ਜ਼ਿਮੀਂਦਾਰਾਂ ਦੇ ਮੂੰਹਾਂ ਵਿਚੋਂ ਆਮ ਨਿਕਲਦਾ ਸੀ, "ਫ਼ਸਲ ਤੇ ਤਾਂ ਸੁਹਾਗਾ ਫਿਰ ਗਿਆ।"

ਹੁਣ ਮੈਂ ਤੁਹਾਨੂੰ ਸੁਹਾਗੇ, ਸੁਹਾਗੀ ਦੀ ਬਣਤਰ ਬਾਰੇ ਦੱਸਦਾ ਹਾਂ।

ਆਮ ਤੌਰ ਤੇ ਸੁਹਾਗਾ, ਸੁਹਾਗੀ ਤਿੰਨ ਚਪਟੀਆਂ ਲੱਕੜਾਂ ਨੂੰ ਜੋੜ ਕੇ ਬਣਾਇਆ ਜਾਂਦਾ ਸੀ। ਕਈ ਜ਼ਿਮੀਂਦਾਰ ਦੋ ਲੱਕੜਾਂ ਜੋੜ ਕੇ ਵੀ ਬਣਾ ਲੈਂਦੇ ਸਨ। ਸੁਹਾਗੇ ਦੇ ਫੱਟਿਆਂ ਨੂੰ ਜੋੜਨ ਦੇ ਵਿਚਕਾਰ ਲੱਕੜ ਦੀਆਂ ਗੋਲ ਟੁਕੜੀਆਂ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਮਜੰਨੇ ਕਹਿੰਦੇ ਸਨ। ਏਸ ਤਰ੍ਹਾਂ ਸੁਹਾਗੇ, ਸੁਹਾਗੀ ਦੀ ਚੌੜਾਈ ਇਕ ਫੁੱਟ ਤੋਂ ਡੇਢ ਫੁੱਟ ਤੱਕ ਬਣ ਜਾਂਦੀ ਸੀ। ਸੁਹਾਗੇ, ਸੁਹਾਗੀ ਦੇ ਸਿਰਿਆਂ ਤੋਂ ਡੇਢ ਕੁ ਫੁੱਟ ਛੱਡ ਕੇ ਇਕ ਇਕ ਲੱਕੜ ਉਪਰ ਲਾਈ ਜਾਂਦੀ ਸੀ, ਜਿਸ ਨੂੰ ਕੰਨੇ ਕਹਿੰਦੇ ਸਨ। ਇਹ ਕੰਨੇ ਸੁਹਾਗਾ, ਸੁਹਾਗੀ ਦੀਆਂ ਲੱਕੜਾਂ ਨਾਲੋਂ 6 ਕੁ ਇੰਚ ਮੂਹਰੇ ਵੱਲ ਵਧੇ ਹੁੰਦੇ ਸਨ। ਇਨ੍ਹਾਂ ਵਧਿਆਂ ਹੋਇਆਂ ਹਿੱਸਿਆਂ ਵਿਚ ਵਾਢੇ ਪਾਏ ਹੁੰਦੇ ਸਨ। ਇਨ੍ਹਾਂ ਵਾਢਿਆਂ ਵਿਚ ਹੀ ਬਲਦਾਂ ਦੀਆਂ ਜੋੜੀਆਂ ਦੇ ਗਲ ਵਿਚ ਪਾਈਆਂ ਪੰਜਾਲੀਆਂ ਤੇ ਊਠਾਂ ਦੀ ਵੈਂਡੀ ਵਿਚ ਪਾਏ ਰੱਸੇ ਸੁਹਾਗਾ, ਸੁਹਾਗੀ ਨੂੰ ਖਿੱਚਣ ਲਈ ਪਾਏ ਜਾਂਦੇ ਸਨ। ਬਲਦਾਂ ਦੀਆਂ ਜੋੜੀਆਂ, ਊਠ (ਬੋਤੇ) ਇਨ੍ਹਾਂ ਰੱਸਿਆਂ ਨਾਲ ਖਿੱਚ ਕੇ ਹੀ ਸੁਹਾਗੇ, ਸੁਹਾਗੀਆਂ ਨੂੰ ਚਲਾਉਂਦੇ ਸਨ। ਜ਼ਿਮੀਂਦਾਰ ਸੁਹਾਗੇ, ਸੁਹਾਗੀਆਂ ਉਪਰ ਖੜ ਕੇ ਬਲਦਾਂ ਦੀਆਂ ਜੋੜੀਆਂ, ਬੋਤਿਆਂ ਨੂੰ ਕੰਟਰੋਲ ਕਰ ਕੇ ਸੁਹਾਗਾ ਦਿੰਦੇ ਸਨ । ਇਸ ਤਰ੍ਹਾਂ ਸੁਹਾਗੇ, ਸੁਹਾਗੀਆਂ ਨਾਲ ਵਾਹੀ ਹੋਈ ਜ਼ਮੀਨ ਦੇ ਡਲੇ ਭੰਨ ਕੇ ਪੱਧਰੀ ਕੀਤੀ ਜਾਂਦੀ ਸੀ।

ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਹੁਣ ਵਾਹੀ ਹੋਈ ਜ਼ਮੀਨ ਦੇ ਡਲੇ ਭੰਨਣ ਤੇ ਪੱਧਰ ਕਰਨ ਲਈ ਲੋਹੇ ਦੀਆਂ ਇੰਗਲਾਰਨਾਂ ਦੇ ਸੁਹਾਗੇ ਬਣਾਏ ਜਾਂਦੇ ਹਨ, ਜਿਹੜੇ ਟੈਕਟਰਾਂ ਨਾਲ ਚਲਦੇ ਹਨ। ਕੁਝ ਜ਼ਿਮੀਂਦਾਰਾਂ ਕੋਲ ਲੱਕੜ ਦੇ ਸੁਹਾਗੇ ਵੀ ਹਨ। ਪਰ ਚਲਾਏ ਉਹ ਵੀ ਟ੍ਰੈਕਟਰਾਂ ਨਾਲ ਹੀ ਜਾਂਦੇ ਹਨ। ਸੁਹਾਗੀ ਤਾਂ ਸ਼ਾਇਦ ਹੀ ਕਿਸੇ ਜ਼ਿਮੀਂਦਾਰ ਨੇ ਰੱਖੀ ਹੋਵੇ।

0

ਪੋਰਾ ਬਾਦਸ਼ਾਹ

ਅੱਜ ਤੋਂ ਸੌ ਕੁ ਸਾਲ ਪਹਿਲਾਂ ਲੋਕ ਸਬਰ ਸੰਤੋਖ ਵਾਲੇ ਸਨ। ਧਰਮ ਕਰਮ ਵਿਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਸਮਿਆਂ ਵਿਚ ਫ਼ਸਲਾਂ ਦੀ ਬਿਜਾਈ ਛੱਟਾ ਦੇ ਕੇ ਕੀਤੀ ਜਾਂਦੀ ਸੀ। ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਤਿਆਰ ਕਰਦੇ ਸਨ। ਫੇਰ

284 / 361
Previous
Next