Back ArrowLogo
Info
Profile

ਜਿਹੜੀ ਫ਼ਸਲ ਬੀਜਣੀ ਹੁੰਦੀ ਸੀ, ਉਸ ਫਸਲ ਦੇ ਬੀਜ ਦਾ ਹੱਥ ਨਾਲ ਛੱਟਾ ਦੇ ਦਿੱਤਾ ਜਾਂਦਾ ਸੀ। ਬੀਜ ਦਾ ਛੱਟਾ ਲੋੜੀਂਦੇ ਬੀਜ ਨਾਲੋਂ ਥੋੜ੍ਹਾ ਜ਼ਿਆਦਾ ਦਿੱਤਾ ਜਾਂਦਾ ਸੀ, ਕਿਉਂ ਜੋ ਕੁਝ ਬੀਜ ਚਿੜੀਆਂ ਜਨੌਰ ਖਾ ਜਾਂਦੇ ਸਨ। ਉਸ ਸਮੇਂ ਦਾ ਅਖਾਣ ਹੈ –

ਕੁਝ ਹਾਲੀ ਦਾ, ਕੁਝ ਪਾਲੀ ਦਾ,

ਕੁਝ ਚਿੜੀ ਜਨੌਰ ਦੀ ਭਿਆਲੀ ਦਾ।

Page Image

ਛੱਟਾ ਦੇਣ ਪਿਛੋਂ ਜੇ ਹਲਕਾ ਜਿਹਾ ਸੁਹਾਗਾ ਦੇਣ ਦੀ ਲੋੜ ਹੁੰਦੀ ਸੀ ਤਾਂ ਸੁਹਾਗਾ ਦੇ ਦਿੱਤਾ ਜਾਂਦਾ ਸੀ। ਜੇਕਰ ਖੁਰਪੇ ਨਾਲ ਜਾਂ ਤੰਗਲੀ ਨਾਲ ਹਲਾ ਕੇ ਬੀਜ ਨੂੰ ਮਿੱਟੀ ਹੇਠ ਕਰਨਾ ਹੁੰਦਾ ਸੀ ਤਾਂ ਖੁਰਪਾ ਜਾਂ ਤੰਗਲੀ ਫੇਰ ਦਿੱਤੀ ਜਾਂਦੀ ਸੀ। ਛੱਟੇ ਨਾਲ ਸਾਰੇ ਖੇਤ ਵਿਚ ਬੀਜ ਇਕਸਾਰ ਨਹੀਂ ਪੈਂਦਾ ਸੀ। ਕਿਤੇ ਬੀਜ ਜ਼ਿਆਦਾ ਡਿਗ ਪੈਂਦਾ ਸੀ, ਕਿਤੇ ਘੱਟ।

ਸਿਆਣੇ ਕਹਿੰਦੇ ਹਨ, 'ਲੋੜ ਕਾਢ ਦੀ ਮਾਂ ਹੈ'। ਜ਼ਿਮੀਂਦਾਰਾਂ ਨੇ ਫੇਰ ਫ਼ਸਲਾਂ ਦੀ ਬਿਜਾਈ ਹੱਥ ਨਾਲ ਬੀਜ ਕੇਰ ਕੇ ਕਰਨੀ ਸ਼ੁਰੂ ਕੀਤੀ। ਹਾਲੀ ਅੱਗੇ ਅੱਗੇ ਸਿਆੜ ਕੱਢਦਾ ਜਾਂਦਾ ਸੀ। ਦੂਸਰਾ ਬੰਦਾ ਸਿਆੜ ਵਿਚ ਹੱਥ ਨਾਲ ਬੀਜ ਦਾ ਇਕ ਇਕ ਦਾਣਾ ਕਰਕੇ ਕੇਰੀ ਜਾਂਦਾ ਸੀ। ਏਸ ਤਰ੍ਹਾਂ ਫ਼ਸਲ ਬੀਜਣ ਨੂੰ ਕੇਰਾ ਕਰਕੇ ਬਿਜਾਈ ਕਰਨਾ ਕਿਹਾ ਜਾਂਦਾ ਸੀ। ਛੱਟੇ ਨਾਲੋਂ ਏਸ ਢੰਗ ਨਾਲ ਬੀਜੀ ਫ਼ਸਲ ਦਾ ਝਾੜ ਚੰਗਾ ਹੁੰਦਾ ਸੀ। ਪਰ ਕਈ ਵੇਰ ਬੀਜ ਕੇਰਦੇ ਬੰਦੇ ਕੋਲੋਂ ਸਿਆੜ ਵਿਚ ਬੀਜ ਨਹੀਂ ਡਿਗਦਾ

285 / 361
Previous
Next