Back ArrowLogo
Info
Profile

ਸੀ, ਬਾਹਰ ਡਿਗ ਪੈਂਦਾ ਸੀ। ਬਾਹਰ ਡਿੱਗਿਆ ਬੀਜ ਉਗਦਾ ਨਹੀਂ ਸੀ।

ਮਨੁੱਖੀ ਸੂਝ ਤੇ ਤਜਰਬੇ ਨੇ ਫੇਰ ਫ਼ਸਲਾਂ ਦੀ ਬਿਜਾਈ ਪੋਰ ਨਾਲ ਕਰਨ ਦਾ ਢੰਗ ਲੱਭਿਆ। ਪੋਰ ਨਾਲ ਬਿਜਾਈ ਆਮ ਤੌਰ ਤੇ ਹਲੀਰੀ ਨਾਲ ਕੀਤੀ ਜਾਂਦੀ ਸੀ। ਚੱਲ ਚੱਲ ਕੇ ਘਸੇ ਹੋਏ ਦੇਸੀ ਹਲ ਨੂੰ ਹਲੀਰੀ ਕਹਿੰਦੇ ਸਨ। ਹਲ ਡੂੰਘੀ ਵਾਹੀ ਕਰਦਾ ਸੀ । ਬੀਜ ਘੱਟ ਡੂੰਘਾ ਬੀਜਣਾ ਹੁੰਦਾ ਸੀ । ਹਲੀਰੀ ਘੱਟ ਡੂੰਘੀ ਵਾਹੀ ਕਰਦੀ ਸੀ। ਏਸੇ ਕਾਰਨ ਹੀ ਬਹੁਤੀ ਬਿਜਾਈ ਹਲੀਰੀ ਨਾਲ ਕੀਤੀ ਜਾਂਦੀ ਸੀ। ਪੋਰ ਦਾ ਉਪਰਲਾ ਹਿੱਸਾ, ਜਿਸ ਰਾਹੀਂ ਜ਼ਿਮੀਂਦਾਰ ਬੀਜ ਪਾਉਂਦਾ ਸੀ, ਉਹ ਤੇਲ ਵਾਲੀ ਕੀਫ ਦੀ ਤਰ੍ਹਾਂ ਹੁੰਦਾ ਸੀ। ਹੇਠਲਾ ਹਿੱਸਾ ਕੀਫ ਦੇ ਹੇਠਲੇ ਹਿੱਸੇ ਵਰਗਾ ਹੁੰਦਾ ਸੀ। ਪੈਰ ਨੂੰ ਉਪਰ ਤੋਂ ਹਲੀਰੀ ਦੇ ਮੁੰਨੇ ਨਾਲ ਰੱਸੀ ਨਾਲ ਬੰਨ੍ਹਿਆ ਜਾਂਦਾ ਸੀ। ਪੋਰ ਦੇ ਹੇਠਲੇ ਹਿੱਸੇ ਨੂੰ ਹਲੀਰੀ ਦੇ ਮੁੰਨੇ ਦੇ ਹੇਠਲੇ ਮੋਟੇ ਹਿੱਸੇ ਵਿਚ ਲੱਗੇ ਲੋਹੇ ਦੇ ਕਲਿਪ ਵਿਚ ਪਾ ਦਿੱਤਾ ਜਾਂਦਾ ਸੀ। ਬਿਜਾਈ ਕਰਨ ਵਾਲੇ ਜ਼ਿਮੀਂਦਾਰ ਦੇ ਲੱਕ ਨਾਲ ਬੀਜ ਬੰਨ੍ਹਿਆ ਜਾਂਦਾ ਸੀ। ਉਹ ਹਲ/ਹਲੀਰੀ ਵੀ ਆਪ ਚਲਾਉਂਦਾ ਸੀ ਤੇ ਪੋਰ ਰਾਹੀਂ ਬੀਜ ਪਾ ਕੇ ਬਿਜਾਈ ਵੀ ਕਰਦਾ ਜਾਂਦਾ ਸੀ । ਇਸ ਬਿਜਾਈ ਨੂੰ ਪੋਰ ਨਾਲ ਬਿਜਾਈ ਕਰਨਾ ਕਹਿੰਦੇ ਸਨ। ਪੋਰ ਨਾਲ ਕੀਤੀ ਬਿਜਾਈ ਨੂੰ ਸਭ ਤੋਂ ਉੱਤਮ ਬਿਜਾਈ ਮੰਨਿਆ ਜਾਂਦਾ ਸੀ। ਪੋਰ ਦੀ ਬਿਜਾਈ ਸਬੰਧੀ ਉਸ ਸਮੇਂ ਦਾ ਅਖਾਣ ਹੈ –

“ਪੋਰਾ ਬਾਦਸ਼ਾਹ, ਕੇਰਾ ਵਜ਼ੀਰ, ਛੱਟਾ ਫ਼ਕੀਰ।"

ਜਦ ਖੇਤੀ ਵਿਚ ਕੈਮੀਕਲ ਖਾਦਾਂ ਦੀ ਵਰਤੋਂ ਹੋਣ ਲੱਗੀ ਤਾਂ ਪਹਿਲਾਂ ਤਾਂ ਜ਼ਿਮੀਂਦਾਰ ਬੀਜ ਦੇ ਵਿਚ ਹੀ ਖਾਦ ਰਲਾ ਕੇ ਪੋਰ ਰਾਹੀਂ ਬੀਜ ਦਿੰਦੇ ਸਨ। ਫੇਰ ਖਾਦ ਵੱਖਰੀ ਤੇ ਬੀਜ ਵੱਖਰਾ ਬੀਜਣ ਲਈ ਇਕ ਖੇਤੀ ਸੰਦ ਦੀ ਕਾਢ ਨਿਕਲੀ, ਜਿਸ ਨੂੰ ਬੀਜ ਤੇ ਖਾਦ ਦੀ ਡਰਿੱਲ ਦਾ ਨਾਂ ਦਿੱਤਾ ਗਿਆ। ਇਹ ਬਲਦਾਂ ਦੀ ਜੋੜੀ ਨਾਲ ਚਲਾਈ ਜਾਂਦੀ ਸੀ। ਆਪਣੇ ਆਪ ਹੀ ਖਾਦ ਤੇ ਬੀਜ ਬੀਜੇ ਜਾਂਦੇ ਸਨ। ਇਹ ਬਿਜਾਈ ਮਸ਼ੀਨਰੀ ਨਾਲ ਹੁੰਦੀ ਸੀ। ਇਸ ਲਈ ਇਕ ਸਾਰ ਬੀਜ ਤੇ ਖਾਦ ਪੈਂਦਾ ਸੀ। ਇਹ ਪੋਰ ਦੀ ਬਿਜਾਈ ਨਾਲੋਂ ਵਧੀਆ ਬਿਜਾਈ ਹੈ।

ਜਦ ਖੇਤੀ ਵਿਚ ਟੈਕਟਰਾਂ ਦੀ ਵਰਤੋਂ ਹੋਣ ਲੱਗੀ, ਫੇਰ ਫ਼ਸਲਾਂ ਦੀ ਬਿਜਾਈ ਟੈਕਟਰਾਂ ਨਾਲ ਚੱਲਣ ਵਾਲੀ ਖਾਦ ਤੇ ਬੀਜ ਵਾਲੀ ਡਰਿੱਲ ਨਾਲ ਹੋਣ ਲੱਗੀ ਹੈ। ਹੁਣ ਸਾਰੀਆਂ ਫ਼ਸਲਾਂ ਦੀ ਬਿਜਾਈ ਟੈਕਟਰਾਂ ਨਾਲ ਹੀ ਹੁੰਦੀ ਹੈ। ਹੁਣ ਛੱਟਾ ਦੇ ਕੇ ਸਿਰਫ਼ ਬ੍ਰਸੀਨ ਹੀ ਬੀਜਿਆ ਜਾਂਦਾ ਹੈ। ਕੇਰੇ ਨਾਲ ਤੇ ਪੋਰੇ ਨਾਲ ਹੁਣ ਕੋਈ ਵੀ ਬਿਜਾਈ ਨਹੀਂ ਕੀਤੀ ਜਾਂਦੀ। ਕਿਉਂ ਜੋ ਹੁਣ ਬਲਦਾਂ, ਊਠਾਂ ਦੀ ਥਾਂ ਸਾਰੀ ਦੀ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ।

286 / 361
Previous
Next