Back ArrowLogo
Info
Profile

ਜਿੰਦਾ

ਖੇਤ ਵਿਚ ਕਿਆਰਿਆਂ ਦੀਆ ਵੱਟਾਂ ਪਾਉਣ ਵਾਲੇ ਲੱਕੜ ਦੇ ਬਣੇ ਇਕ ਖੇਤੀ ਸੰਦ ਨੂੰ ਜਿੰਦਾ ਕਿਹਾ ਜਾਂਦਾ ਹੈ। ਇਕ ਜਿੰਦਾ ਹੋਰ ਹੁੰਦਾ ਹੈ, ਜੋ ਘਰ ਦੇ ਦਰਵਾਜ਼ੇ ਨੂੰ ਘਰ ਤੋਂ ਬਾਹਰ ਜਾਣ ਸਮੇਂ ਘਰ ਦੀ ਰਾਖੀ ਲਈ ਲਾਇਆ ਜਾਂਦਾ ਹੈ। ਪਰ ਇਹ ਜਿੰਦਾ ਲੋਹੇ, ਪਿੱਤਲ, ਦੇਗ ਆਦਿ ਧਾਤ ਦਾ ਬਣਿਆ ਹੁੰਦਾ ਹੈ। ਜਿਥੇ ਖੇਤੀ ਸੰਦ ਵਾਲਾ ਜਿੰਦਾ ਬੜਾ ਉੱਚਾ ਤੇ ਥੋੜਾ ਚੌੜਾ ਹੁੰਦਾ ਹੈ, ਉਥੇ ਦਰਵਾਜ਼ੇ ਨੂੰ ਲਾਉਣ ਵਾਲਾ ਜਿੰਦਾ ਤਾਂ ਹੱਥ ਦੀ ਮੁੱਠੀ ਵਿਚ ਆ ਜਾਂਦਾ ਹੈ। ਜੇਕਰ ਕਿਸੇ ਦਾ ਪ੍ਰੇਮੀ ਦੂਰ ਚਲਿਆ ਜਾਂਦਾ ਸੀ, ਛੇਤੀ ਵਾਪਸ ਨਹੀਂ ਆਉਂਦਾ ਸੀ ਤਾਂ ਉਸ ਪ੍ਰੇਮਣ ਦੀ ਵਿਛੋੜੇ ਦੀ ਹਾਲਤ ਨੂੰ ਵਰਨਣ ਕਰਨ ਸਮੇਂ ਵੀ ਜਿੰਦਰੇ ਦੀ ਵਰਤੋਂ ਕੀਤੀ ਜਾਂਦੀ ਸੀ। ਕਈ ਇਲਾਕਿਆਂ ਵਿਚ ਜਿੰਦੇ ਨੂੰ ਜਿੰਦਰਾ ਵੀ ਕਿਹਾ ਜਾਂਦਾ ਹੈ –

ਜਿੰਦਰਾ ਜੰਗਾਲ ਖਾ ਗਿਆ,

ਚਾਬੀ ਲੈ ਗਿਆ ਦਿਲਾਂ ਦਾ ਜਾਨੀ।

Page Image

ਇਕ ਪਿਕਚਰ ਬਣੀ ਸੀ, ਸੀ.ਆਈ.ਡੀ.। ਸ਼ਾਇਦ ਇਹ ਰਾਜ ਕਪੂਰ ਨੇ ਬਣਾਈ ਸੀ। ਉਸ ਵਿਚ ਵੀ ਜਿੰਦੇ ਬਾਰੇ ਇਕ ਗਾਣਾ ਆਉਂਦਾ ਸੀ –

ਵੋਹ ਬੜਾ ਈ ਸੀ.ਆਈ.ਡੀ. ਹੈ,

ਨੀਲੀ ਛੱਤਰੀ ਵਾਲਾ।

287 / 361
Previous
Next