Back ArrowLogo
Info
Profile

ਹਰ ਜਿੰਦੇ ਕੀ ਚਾਬੀ ਰੱਖੇ,

ਹਰ ਚਾਬੀ ਕਾ ਤਾਲਾ।

ਜੇ ਜਿੰਦਾ ਸ਼ਬਦ ਦਾ ਕੰਨਾ ਕੱਟ ਦਿਤਾ ਜਾਵੇ ਤਾਂ ਬਾਕੀ ਸ਼ਬਦ ਜਿੰਦ ਰਹਿ ਜਾਂਦਾ ਹੈ। ਜਿੰਦ ਦਾ ਅਰਥ ਹੈ ਜਾਨ, ਪ੍ਰਾਣ। ਜਾਨ ਸਭ ਨੂੰ ਪਿਆਰੀ ਹੁੰਦੀ ਹੈ। ਪਰ ਕਈ ਅਜੇਹੇ ਪ੍ਰੇਮੀ ਵੀ ਹੁੰਦੇ ਹਨ, ਜਿਹੜੇ ਆਪਣੀ ਜਿੰਦ/ਜਾਨ ਨੂੰ ਆਪਣੇ ਪਿਆਰੇ ਤੇ ਵਾਰਨ ਲਈ ਤਿਆਰ ਰਹਿੰਦੇ ਹਨ –

ਜਿੰਦ ਯਾਰ ਦੇ ਮੰਜੇ 'ਤੇ ਨਿਕਲੇ,

ਸੁਰਗਾਂ ਨੂੰ ਜਾਣ ਹੱਡੀਆਂ।

ਦੇਖੋ ਜਿੰਦਾ ਸ਼ਬਦ ਦੇ ਇਕ ਕੰਨੇ ਦੇ ਕੱਟਣ ਨਾਲ ਬਾਕੀ ਰਹੇ ਸ਼ਬਦ ਜਿੰਦ ਦੇ ਕੀ ਤੋਂ ਕੀ ਅਰਥ ਬਣ ਗਏ ਹਨ? ਕੰਨੇ ਦੀ ਮਾਤਰਾ ਤਾਂ ਕਾਫ਼ੀ ਲੰਮੀ ਹੁੰਦੀ ਹੈ। ਜੇਕਰ ਕਿਸੇ ਸ਼ਬਦ ਦੀ ਬਿੰਦੀ, ਜਿਸ ਦਾ ਛੋਟਾ ਜਿਹਾ ਆਕਾਰ ਹੁੰਦਾ ਹੈ, ਕਿਸੇ ਦੂਸਰੇ ਸ਼ਬਦ ਨਾਲ ਲੱਗ ਜਾਵੇ ਤਾਂ ਇਹ ਗਲਤ ਸ਼ਬਦ ਨਾਲ ਲੱਗੀ ਬਿੰਦੀ ਕਿਸੇ ਦੋਸਤ ਨੂੰ ਦੋਸਤ ਦੀ ਥਾਂ ਮੁਜਰਿਮ, ਗੁਨਾਹਗਾਰ ਬਣਾ ਦਿੰਦੀ ਹੈ। ਲਓ, ਉਰਦੂ ਦਾ ਇਕ ਅਜਿਹਾ ਸ਼ਿਆਰ ਸੁਣੋ –

ਹਮ ਦੁਆ ਲਿਖਤੇ ਰਹੇ,

ਵੋਹ ਦਗਾ ਪੜ੍ਹਤੇ ਰਹੇ,

ਏਕ ਨੁਕਤੇ ਨੇ ਹਮੇ ਤੋਂ,

ਮਹਿਰਮ ਸੇ ਮੁਜਰਿਮ ਬਣਾ ਦੀਆ।

ਇਹ ਹੈ ਗਲਤ ਥਾਂ ਲੱਗੀ ਬਿੰਦੀ ਦੀ ਕਰਾਮਾਤ। ਕਬੱਡੀ ਦੀ ਖੇਡ ਸਮੇਂ ਵੀ ਕਈ ਵੇਰ ਜਿੰਦੇ ਦੀ ਵਰਤੋਂ ਕੀਤੀ ਜਾਂਦੀ ਸੀ। ਜਦ ਕਬੱਡੀ ਪਾਉਂਦੇ ਸਮੇਂ ਕਿਸੇ ਧਾਵੀ ਨੂੰ ਵਿਰੋਧੀ ਧਿਰ ਦਾ ਖਿਡਾਰੀ ਫੜ ਕੇ ਕੈਂਚੀ ਦਾਅ ਮਾਰਦਾ ਸੀ, ਧਾਵੀ ਨੂੰ ਹਿੱਲਣ ਨਹੀਂ ਦਿੰਦਾ ਸੀ ਤਾਂ ਬਾਹਰ ਖੜੇ ਲੋਕੀਂ ਕਹਿ ਉਠਦੇ ਸਨ- "ਹੁਣ ਲੱਗ ਗੇ ਜਿੰਦੇ ! ਹੁਣ ਨੀ ਹਿੱਲ ਸਕਦਾ।"

ਹੁਣ ਮੈਂ ਅਸਲ ਵਿਸ਼ੇ ਤੋਂ ਬਹੁਤਾ ਬਾਹਰ ਨਾ ਜਾਂਦਾ ਹੋਇਆ ਖੇਤੀ ਸੰਦ ਜਿੰਦੇ ਦੀ ਬਣਤਰ ਦੱਸਣ ਜਾ ਰਿਹਾ ਹਾਂ। ਜਿੰਦੇ ਦਾ ਹੱਥਾ ਆਮ ਤੌਰ ਤੇ ਬਾਂਸ ਦੀ ਮੋਟੀ ਸੋਟੀ ਦਾ ਹੁੰਦਾ ਸੀ। ਇਹ ਪੰਜ ਕੁ ਫੁੱਟ ਤੱਕ ਲੰਮਾ ਹੁੰਦਾ ਸੀ। ਲੱਕੜ ਦੇ ਇਕ ਚਾਰ ਕੁ ਫੁੱਟ ਲੰਮੇ ਤੇ ਫੁੱਟ ਕੁ ਚੌੜੇ ਫੱਟੇ ਨੂੰ ਵਿਚਕਾਰ ਤੋਂ ਏਸ ਸੋਟੀ ਨਾਲ ਚੰਗੀ ਤਰ੍ਹਾਂ ਪੱਤੀਆਂ ਲਾ ਕੇ ਜੋੜਿਆ ਹੁੰਦਾ ਸੀ। ਏਸ ਫੱਟੇ ਦਾ ਹੇਠਲਾ 2/3 ਕੁ ਇੰਚ ਹਿੱਸਾ ਟੇਪਰ ਕੀਤਾ ਹੁੰਦਾ ਸੀ। ਏਸ ਟੇਪਰ ਕੀਤੇ ਹਿੱਸੇ ਉਪਰ ਮੇਖਾਂ ਨਾਲ ਇਕ ਪੱਤੀ ਲਾਈ ਹੁੰਦੀ ਸੀ। ਜਦ ਵੱਟਾਂ ਪਾਉਣ ਸਮੇਂ ਜਿੰਦਾ ਵਰਤਿਆ ਜਾਂਦਾ ਸੀ ਤਾਂ ਇਹ ਪੱਤੀ ਲਾਈ ਵਾਲਾ ਹਿੱਸਾ ਧਰਤੀ ਤੋਂ ਮਿੱਟੀ ਕੱਠੀ ਕਰਨ ਵਿਚ ਬਹੁਤ ਸਹਾਈ ਹੁੰਦਾ ਸੀ।

288 / 361
Previous
Next