Back ArrowLogo
Info
Profile

ਤੰਗਲੀ, ਚਾਰ ਸੁੱਤਾ, ਸਲਘ ਤੇ ਜੱਟ

ਤੰਗਲੀ, ਚਾਰ ਸੁੱਤਾ, ਸਲਘ ਤੇ ਜੱਟ ਖੇਤੀ ਸੰਦ ਹਨ। ਇਹ ਖੇਤੀ ਸੰਦ ਕਣਕ, ਛੋਲੇ, ਜੌਂ, ਸਰ੍ਹੋਂ, ਤਾਰਾਮੀਰਾ, ਮੋਠ, ਮੂੰਗੀ, ਮਾਂਹ ਆਦਿ ਦੀਆਂ ਫ਼ਸਲਾਂ ਦੇ ਦਾਣੇ ਕੱਢਣ ਸਮੇਂ ਕੰਮ ਆਉਂਦੇ ਸਨ। ਸਲਘ ਨੂੰ ਕਈ ਇਲਾਕਿਆਂ ਵਿਚ ਦੋ ਸੁੱਤਾ ਵੀ ਕਹਿੰਦੇ ਸਨ। ਤੰਗਲੀ ਵਿਚ ਸੱਤ ਸੁੱਤਾਂ ਹੁੰਦੀਆਂ ਸਨ। ਚਾਰ ਸੁੱਤੇ ਦੇ ਨਾਂ ਤੋਂ ਹੀ ਜ਼ਾਹਰ ਹੈ ਕਿ ਇਸ ਵਿਚ ਚਾਰ ਸੁੱਤਾਂ ਹੁੰਦੀਆਂ ਸਨ। ਸਲਘ ਵਿਚ ਦੋ ਸੁੱਤਾਂ ਹੁੰਦੀਆਂ ਸਨ। ਏਸੇ ਤਰ੍ਹਾਂ ਜੱਟ ਵਿਚ ਵੀ ਦੋ ਸੁੱਤਾਂ ਹੁੰਦੀਆਂ ਸਨ। ਅੱਜ ਦੀ ਪੀੜ੍ਹੀ ਨੂੰ ਸੁੱਤਾਂ ਕਿਸ ਨੂੰ ਕਹਿੰਦੇ ਸਨ? ਏਸ ਦਾ ਵੀ ਨਹੀਂ ਪਤਾ। ਆਓ, ਪਹਿਲਾਂ ਤੁਹਾਨੂੰ ਸੁੱਤਾਂ ਬਾਰੇ ਦੱਸ ਦਿਆਂ।

Page Image

ਤੰਗਲੀ ਤੇ ਚਾਰ ਸੁੱਤੇ ਦੀਆਂ ਸੁੱਤਾਂ ਬਣਾਉਣ ਲਈ ਫੁੱਟ ਕੁ ਲੰਮੀ ਤੇ ਡੇਢ ਕੁ ਇੰਚ ਚੌੜੀ ਲੋਹੇ ਦੀ ਪੱਤੀ ਲਈ ਜਾਂਦੀ ਸੀ। ਏਸ ਪੱਤੀ ਦੇ ਇਕ ਸਿਰੇ ਦੇ ਚਾਰ ਕੁ ਇੰਚ ਹੇਠਲੇ ਹਿੱਸੇ ਨੂੰ ਏਸ ਤਰ੍ਹਾਂ ਟੇਪਰ (ਘੱਟ ਘੱਟ ਕਰਨਾ) ਕੀਤਾ ਜਾਂਦਾ ਸੀ ਕਿ ਹੇਠਾਂ ਜਾ ਕੇ ਏਸ ਪੱਤੀ ਦਾ ਆਕਾਰ ਇੰਚ ਦਾ ਤੀਜਾ ਕੁ ਹਿੱਸਾ ਰਹਿ ਜਾਂਦਾ ਸੀ। ਫੇਰ ਏਸ ਪੱਤੀ ਦੇ ਚੌੜੇ ਸਿਰੇ ਨੂੰ ਗੁਲਾਈ ਦੇਣੀ ਸ਼ੁਰੂ ਕੀਤੀ ਜਾਂਦੀ ਸੀ । ਉਪਰੋਂ ਇਹ ਗੁਲਾਈ 100 ਕੁ ਡਿਗਰੀ ਤੋਂ ਹੁੰਦੀ ਹੋਈ ਜਿਉਂ ਜਿਉਂ ਹੇਠਾਂ ਨੂੰ ਆਉਂਦੀ ਜਾਂਦੀ ਸੀ, ਇਹ ਗੁਲਾਈ ਵੱਧਦੀ ਜਾਂਦੀ ਸੀ। ਹੇਠਾਂ ਆ ਕੇ ਇਸ ਪੱਤੀ ਨੂੰ ਬਿਲਕੁਲ ਗੋਲ ਕਰ ਦਿੱਤਾ ਜਾਂਦਾ ਸੀ। ਇਸ ਦੀ ਤਿੱਖੀ ਨੋਕ ਬਣ ਜਾਂਦੀ ਸੀ। ਏਸ ਤਰ੍ਹਾਂ ਇਕ ਸੁੱਤ ਬਣਦੀ ਸੀ। ਜਿਹੜੀ ਤੰਗਲੀ ਦੇ ਲੱਕੜ ਦੀਆਂ ਸੁੱਤਾਂ ਲੱਗੀਆਂ ਹੁੰਦੀਆਂ ਸਨ,

290 / 361
Previous
Next