

ਉਨ੍ਹਾਂ ਦੀ ਬਣਤਰ ਵੀ ਲੋਹੇ ਦੀਆਂ ਸੁੱਤਾਂ ਅਨੁਸਾਰ ਹੀ ਬਣਾਈ ਜਾਂਦੀ ਸੀ। ਸਲਘ ਅਤੇ ਜੱਟ ਦੀਆਂ ਦੋ ਸੁੱਤਾਂ ਹੁੰਦੀਆਂ ਸਨ, ਪਰ ਉਹ ਲੱਕੜ ਦੀਆਂ ਬਣੀਆਂ ਹੁੰਦੀਆਂ ਸਨ। ਬਣਤਰ ਉਨ੍ਹਾਂ ਦੀ ਵੀ ਲੋਹੇ ਦੀਆਂ ਸੁੱਤਾਂ ਦੀ ਤਰ੍ਹਾ ਹੀ ਹੁੰਦੀ ਸੀ। ਪਰ ਇਨ੍ਹਾਂ ਸੁੱਤਾਂ ਦੀ ਲੰਬਾਈ ਦੇ ਫੁੱਟ ਦੇ ਕਰੀਬ ਹੁੰਦੀ ਸੀ। ਇਹ ਸਾਈਜ਼ ਵਿਚ ਮੋਟੀਆਂ ਹੁੰਦੀਆਂ ਸਨ।
ਪਹਿਲੇ ਸਮਿਆਂ ਵਿਚ ਖੇਤੀ ਹੱਥੀਂ ਕੀਤੀ ਜਾਂਦੀ ਸੀ। ਕਣਕ, ਛੋਲੇ, ਜੌਂ ਦੀਆਂ ਫ਼ਸਲਾਂ ਨੂੰ ਵੱਢ ਕੇ ਖਲ੍ਹੀਆਂ ਵਿਚ ਲਾਇਆ ਜਾਂਦਾ ਸੀ। ਛੋਲੇ ਪੰਜਾਬ ਵਿਚ ਪਹਿਲਾਂ ਆਮ ਹੁੰਦੇ ਸਨ। ਜਦ ਪੰਜਾਬ ਵਿਚ ਨਰਮੇ ਦੀ ਨਵੀਂ ਨਵੀਂ ਖੇਤੀ ਸ਼ੁਰੂ ਹੋਈ ਸੀ, ਉਸ ਸਮੇਂ ਜੱਟੀ ਬੜਾ ਹੁੱਬ ਕੇ ਕਹਿੰਦੀ ਹੁੰਦੀ ਸੀ –
ਛੋਲੇ ਵੱਢ ਕੇ ਬੀਜ ਦੇ ਨਰਮਾ,
ਚੁੱਗਣ ਨੂੰ ਮੈਂ ਤਕੜੀ।
ਹੁਣ ਤਾਂ ਪੰਜਾਬ ਵਿਚ ਛੋਲੇ ਹੋਣੋਂ ਹੀ ਹਟ ਗਏ ਹਨ। ਸਰ੍ਹੋਂ ਤੇ ਤਾਰਾਮੀਰਾ ਨਾਜ਼ਕ ਫ਼ਸਲਾਂ ਮੰਨੀਆਂ ਗਈਆਂ ਹਨ। ਸਰ੍ਹੋਂ ਤੇ ਇਕ ਟੱਪਾ ਯਾਦ ਆ ਗਿਆ। ਲਓ, ਤੁਸੀਂ ਵੀ ਸੁਣੋ-
ਓਦੋਂ ਕਿਉਂ ਨਾ ਆਇਆ ਮਿੱਤਰਾ?
ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ!
ਸਰ੍ਹੋਂ ਤੇ ਤਾਰੇਮੀਰੇ ਦੀਆਂ ਫ਼ਸਲਾਂ ਦੇ ਦਾਣਿਆਂ ਦੇ ਕਿਰਨ ਦਾ ਡਰ ਹੁੰਦਾ ਸੀ। ਏਸ ਲਈ ਇਨ੍ਹਾਂ ਫ਼ਸਲਾਂ ਨੂੰ ਵੱਢ ਕੇ ਉਸ ਥਾਂ 'ਤੇ 'ਕੱਠਾ ਕੀਤਾ ਜਾਂਦਾ ਸੀ, ਜਿੱਥੇ ਇਨ੍ਹਾਂ ਵਿਚੋਂ ਦਾਣੇ ਕੱਢਣੇ ਹੁੰਦੇ ਸਨ। ਇਨ੍ਹਾਂ ਫ਼ਸਲਾਂ ਨੂੰ ਬਲਦਾਂ ਦੇ ਖੁਰਾਂ ਨਾਲ ਹੀ ਗਾਹਿਆ ਜਾਂਦਾ ਸੀ। ਤੰਗਲੀ ਨਾਲ ਫੋਲ ਕੇ ਟਾਂਗਰ ਇਕ ਪਾਸੇ ਕਰ ਦਿੱਤਾ ਜਾਂਦਾ ਸੀ। ਬਾਕੀ ਰਹੇ ਬਰੀਕ ਟਾਂਗਰ ਨੂੰ ਛੱਜਲੀਆਂ ਨਾਲ ਉਡਾ ਕੇ ਦਾਣੇ ਕੱਢ ਲੈਂਦੇ ਸਨ। ਜੇਕਰ ਸਰ੍ਹੋਂ ਤੇ ਤਾਰੇਮੀਰੇ ਦੀ ਥੋੜ੍ਹੀ ਫ਼ਸਲ ਹੁੰਦੀ ਸੀ ਤਾਂ ਉਸ ਨੂੰ ਸੋਟੀਆਂ ਨਾਲ ਕੁੱਟ ਕੇ ਤੇ ਤੰਗਲੀਆਂ ਨਾਲ ਫੋਲ ਫੋਲ ਕੇ, ਛੱਜਲੀ ਨਾਲ ਉਡਾ ਕੇ ਕੱਢ ਲੈਂਦੇ ਸਨ।
ਕਣਕ, ਛੋਲੇ ਤੇ ਜੌਂ ਦੀਆਂ ਫ਼ਸਲਾਂ ਜਦ ਖਲ੍ਹੀਆਂ ਵਿਚ ਲੱਗੀਆਂ ਸੁੱਕ ਜਾਂਦੀਆਂ ਸਨ, ਤਾਂ ਇਨ੍ਹਾਂ ਨੂੰ ਪਿੜ ਵਿਚ ਢੋਅ ਲੈਂਦੇ ਸਨ। ਫੇਰ ਇਨ੍ਹਾਂ ਨੂੰ ਗਾਹਣ ਲਈ ਪੈਲੀ ਪਾਈ ਜਾਂਦੀ ਸੀ । ਪੈਲੀ ਪਾਉਣ ਸਮੇਂ ਸਲਘ ਤੇ ਜੱਟ ਦੀ ਵਰਤੋਂ ਕੀਤੀ ਜਾਂਦੀ ਸੀ। ਸਲਘ ਤੇ ਜੱਟ ਵਿਚ ਦੋ ਸੁੱਤਾ ਹੋਣ ਕਰਕੇ ਲਾਣ ਖਿੱਚਣਾ ਸੌਖਾ ਹੁੰਦਾ ਸੀ। ਇਨ੍ਹਾਂ ਦੀ ਗ੍ਰਿਫ਼ਤ ਵਿਚ ਲਾਣ ਆ ਵੀ ਬਹੁਤ ਜਾਂਦਾ ਸੀ । ਲਾਣ ਧੂਹਣਾ ਵੀ ਸੌਖਾ ਹੁੰਦਾ ਸੀ। ਪਾਈ ਪੈਲੀ ਨੂੰ ਫਲ੍ਹਿਆਂ ਨਾਲ ਗਾਹਿਆ ਜਾਂਦਾ ਸੀ । ਜਦ ਪੈਲੀ ਦਾ ਉਪਰਲਾ ਹਿੱਸਾ ਕੁਝ ਬਰੀਕ ਹੋ ਜਾਂਦਾ ਸੀ ਤਾਂ ਤੰਗਲੀ, ਚਾਰ ਸੁੱਤੇ, ਸਲਘ ਤੇ ਜੱਟ