Back ArrowLogo
Info
Profile

ਨਾਲ ਕਈ ਬੰਦੇ ਪੈਲੀ ਨੂੰ ਫੋਲਦੇ ਸਨ। ਪੈਲੀ ਫੋਲਣ ਨਾਲ ਪੈਲੀ ਦਾ ਹੇਠਲਾ ਮੋਟਾ ਲਾਣ ਉਪਰ ਆ ਜਾਂਦਾ ਸੀ। ਫੇਰ ਪੈਲੀ ਨੂੰ ਫਲ੍ਹਿਆਂ ਨਾਲ ਗਾਹ ਕੇ ਬਰੀਕ ਹੋਈ ਨੂੰ ਤੰਗਲੀਆਂ ਤੇ ਚਾਰ ਸੁੱਤੇ ਨਾਲ 'ਕੱਠੀ ਕਰਕੇ ਧੜ੍ਹ ਲਾਈ ਜਾਂਦੀ ਸੀ। ਧੜ੍ਹ ਨੂੰ ਤੰਗਲੀਆਂ ਨਾਲ ਉਡਾ ਕੇ ਦਾਣੇ ਕੱਢ ਲਏ ਜਾਂਦੇ ਸਨ। ਫੇਰ ਛਜਲੀਆਂ ਨਾਲ ਦਾਣਿਆਂ ਦਾ ਬੋਹਲ ਬਣਾਇਆ ਜਾਂਦਾ ਸੀ। ਤੂੜੀ ਦੀ ਤੰਗਲੀਆਂ ਨਾਲ ਧੜ੍ਹ ਲਾ ਦਿੰਦੇ ਸਨ। ਤੂੜੀ ਦੀਆਂ ਤੰਗਲੀ/ਚਾਰ ਸੁੱਤੇ ਨਾਲ ਖੇਸਾਂ ਵਿਚ ਪੰਡਾਂ ਪਾ ਕੇ ਘਰੀਂ ਢੋਅ ਲੈਂਦੇ ਸਨ।

ਛੋਲਿਆਂ ਦੀ ਫ਼ਸਲ ਨੂੰ ਬਲਦਾਂ ਨਾਲ ਗਾਹਿਆ ਜਾਂਦਾ ਸੀ। ਜੇਕਰ ਫ਼ਸਲ ਥੋੜ੍ਹੀ ਹੁੰਦੀ ਸੀ ਤਾਂ ਆਮ ਤੌਰ ਤੇ ਸੋਟਿਆਂ ਨਾਲ ਕੁੱਟ ਕੇ ਕੱਢਿਆ ਜਾਂਦਾ ਸੀ। ਫੇਰ ਟਾਂਗਰ ਨੂੰ ਤੰਗਲੀ/ਚਾਰ ਸੁੱਤੇ ਨਾਲ ਹਿਲਾ ਹਿਲਾ ਕੇ ਇਕ ਪਾਸੇ ਕਰ ਦਿੰਦੇ ਸਨ। ਬਾਕੀ ਰਹੇ ਸੈਂਡ ਨੂੰ ਬਲਦਾਂ ਦੇ ਖੁਰਾਂ ਨਾਲ ਜਾਂ ਸੋਟਿਆਂ ਨਾਲ ਕੁੱਟ ਕੇ ਕੱਢਿਆ ਜਾਂਦਾ ਸੀ। ਫੇਰ ਛੱਜਲੀਆਂ ਨਾਲ ਉਡਾ ਕੇ ਦਾਣੇ ਕੱਢ ਲੈਂਦੇ ਸਨ। ਤੂੜੀ, ਛੋਲਿਆਂ ਦਾ ਟਾਂਗਰ ਪਸ਼ੂਆਂ ਦੀ ਖ਼ੁਰਾਕ ਹੈ। ਤੰਗਲੀ/ਚਾਰ ਸੁੱਤੇ ਨਾਲ ਤੂੜੀ ਨੂੰ ਟੋਕਰਿਆਂ ਵਿਚ ਪਾ ਕੇ ਹੀ ਪਸ਼ੂਆਂ ਦੀ ਖੁਰਲੀ ਵਿਚ ਪਾਉਂਦੇ ਸਨ। ਏਸ ਤਰ੍ਹਾਂ ਤੰਗਲੀ, ਚਾਰ ਸੁੱਤੇ, ਸਲਘ ਤੇ ਜੱਟ ਸੰਦਾਂ ਦੀ ਵਰਤੋਂ ਹੁੰਦੀ ਸੀ।

ਹੁਣ ਮੈਂ ਤੁਹਾਨੂੰ ਇਨ੍ਹਾਂ ਸਾਰਿਆਂ ਦੀ ਬਣਤਰ ਬਾਰੇ ਦੱਸਣ ਲੱਗਿਆ ਹਾਂ। ਤੰਗਲੀ, ਚਾਰ ਸੁੱਤੇ ਤੇ ਸਲਘ ਵਿਚ ਲੱਗੀ ਚਾਰ ਕੁ ਫੁੱਟ ਲੱਕੜ ਨੂੰ ਹੱਥਾ ਕਹਿੰਦੇ ਸਨ। ਤੰਗਲੀ ਵਿਚ ਆਮ ਤੌਰ ਤੇ ਲੋਹੇ ਦੀਆਂ ਸੁੱਤਾਂ ਹੀ ਲੱਗੀਆਂ ਹੁੰਦੀਆਂ ਸਨ। ਕੋਈ ਕੋਈ ਤੰਗਲੀ ਲੱਕੜ ਦੀਆਂ ਸੁੱਤਾਂ ਨਾਲ ਵੀ ਬਣੀ ਹੁੰਦੀ ਸੀ। ਲੱਕੜ ਦੀਆਂ ਸੁੱਤਾਂ ਦੀ ਬਣਤਰ ਵੀ ਲੋਹੇ ਦੀਆ ਸੁੱਤਾਂ ਦੀ ਤਰ੍ਹਾਂ ਹੀ ਹੁੰਦੀ ਸੀ। ਤੰਗਲੀ ਦੀਆਂ ਸੁੱਤਾਂ ਦੀ ਗਿਣਤੀ ਸੱਤ ਹੀ ਹੁੰਦੀ ਸੀ। ਚਾਰ ਸੁੱਤੇ ਵਿਚ ਚਾਰ ਸੁੱਤਾਂ ਹੁੰਦੀਆਂ ਸਨ। ਸੁੱਤਾ ਦੀ ਲੰਬਾਈ ਤੇ ਬਣਤਰ ਬਾਰੇ ਮੈਂ ਉਪਰ ਪਹਿਲਾਂ ਹੀ ਦੱਸ ਆਇਆ ਹਾਂ। ਕਈ ਇਲਾਕਿਆਂ ਵਿਚ ਸੁੱਤਾਂ ਨੂੰ ਸਿੰਗੜ ਵੀ ਕਹਿੰਦੇ ਸਨ।

ਇਨ੍ਹਾਂ ਸੁੱਤਾਂ ਨੂੰ ਪਹਿਲਾਂ ਤਾਂ ਸੁੱਤਾਂ ਦੇ ਪਿਛਲੇ ਪਾਸੇ ਵਿਚਕਾਰ ਜਿਹੇ ਲੋਹੇ ਦੀ ਇੰਚ ਕੁ ਦੀ ਪੱਤੀ ਲਾ ਕੇ ਆਪਸ ਵਿਚ ਇਸ ਤਰ੍ਹਾਂ ਜੋੜਿਆ ਜਾਂਦਾ ਸੀ ਕਿ ਇਸ ਦੇ ਅਗਲੇ ਹਿੱਸੇ ਦੀ ਚੌੜਾਈ 15 ਕੁ ਇੰਚ ਰਹਿ ਜਾਵੇ। ਜਿਉਂ ਜਿਉਂ ਪਿਛੇ ਨੂੰ ਆਵੇ, ਤਿਉਂ ਤਿਉਂ ਘਟਦੀ ਜਾਵੇ। ਅਖੀਰ ਤੇ ਆ ਕੇ ਸੱਤੇ/ਚਾਰ ਸੁੱਤਾਂ ਇਕ ਥਾਂ 'ਕੱਠੀਆਂ ਹੋ ਜਾਣ। ਫੇਰ ਸੁੱਤਾਂ ਦੇ ਅਖੀਰਲੇ ਹਿੱਸੇ ਨੂੰ ਤੰਗਲੀ/ਚਾਰ ਸੁੱਤੇ ਦੇ ਹੱਥ ਦੇ ਹੇਠਲੇ ਹਿੱਸੇ ਨਾਲ ਚੰਗੀ ਤਰ੍ਹਾਂ ਪੱਤੀਆਂ ਲਾ ਕੇ ਫਿਟ ਕੀਤਾ ਜਾਂਦਾ ਸੀ। ਇਹ ਸੀ ਤੰਗਲੀ/ਚਾਰ ਸੁੱਤੇ ਦੀ ਬਣਤਰ। ਹੁਣ ਰਹੀ ਸਲਘ ਤੇ ਜੱਟ ਦੀ ਬਣਤਰ। ਸਲਘ ਦਾ ਹੱਥਾ ਵੀ ਚਾਰ

292 / 361
Previous
Next