Back ArrowLogo
Info
Profile

ਬੋਹਲ ਬਣਾਉਣ ਵਿਚ ਹੁੰਦੀ ਸੀ। ਛੱਜ ਦੀ ਮਹੱਤਤਾ ਕਰਕੇ ਅਖਾਣ ਹੈ-

“ਛੱਜ ਨਾ ਬੁਹਾਰੀ, ਕਾਹਦੀ ਭਠਿਆਰੀ।"

ਪਹਿਲੇ ਸਮਿਆਂ ਵਿਚ ਜਦ ਆਟਾ ਪਿਹਾਉਣ ਲਈ ਕਣਕ, ਮੱਕੀ ਤਿਆਰ ਕੀਤੀ ਜਾਂਦੀ ਸੀ, ਜਿਸ ਨੂੰ ਪੀਹਣ ਬਣਾਉਣਾ ਵੀ ਕਹਿੰਦੇ ਸਨ, ਕਣਕ, ਮੱਕੀ ਨੂੰ ਛੱਜ ਨਾਲ ਛੰਡ ਕੇ ਜੋ ਡੱਕੇ, ਘੁੰਡੀ ਤੇ ਹੋਰ ਨਿੱਕ-ਸੁੱਕ ਹੁੰਦਾ ਸੀ, ਬਾਹਰ ਕੱਢਿਆ ਜਾਂਦਾ ਸੀ। ਲਓ, ਛੰਡਣ ਤੇ ਮੈਨੂੰ ਇਕ ਮੁਹਾਵਰਾ ਚੇਤੇ ਆ ਗਿਆ-

"ਛੱਜ ਵਿਚ ਪਾ ਕੇ ਛੰਡਣਾ।"

Page Image

ਇਸ ਦਾ ਮਤਲਬ ਕਿਸੇ ਨੂੰ ਖੁਲ੍ਹਮ-ਖੁੱਲ੍ਹਾ ਬਦਨਾਮ ਕਰਨਾ ਹੁੰਦਾ ਹੈ। ਏਸੇ ਤਰ੍ਹਾਂ ਘਰਾਂ ਵਿਚ ਦਾਲਾਂ ਨੂੰ ਛੱਜ ਨਾਲ ਛੰਡ ਕੇ, ਸਾਫ਼ ਕਰਕੇ, ਰੱਖਣ ਦਾ ਰਿਵਾਜ ਸੀ। ਘਰ ਵਿਚ ਜਦ ਮੁੰਡਾ ਜੰਮਦਾ ਸੀ ਤਾਂ ਦਾਈ ਨੂੰ ਦਾਣਿਆਂ ਦਾ ਛੱਜ ਭਰ ਕੇ ਤੇ ਉਸ ਉਪਰ ਗੁੜ ਦੀ ਭੇਲੀ ਰੱਖ ਕੇ ਦੇਣ ਦਾ ਰਿਵਾਜ ਸੀ। ਨਾਨਕ ਛੱਕ ਵੇਲੇ ਜੋ ਗਹਿਣੇ, ਟੂੰਮਾਂ, ਤਕਾਦਾ ਪਾਇਆ ਜਾਂਦਾ ਸੀ, ਉਸ ਨੂੰ ਵੀ ਛੱਜ ਵਿਚ ਰੱਖ ਕੇ ਦਿਖਾਉਣ ਦਾ ਰਿਵਾਜ ਸੀ। ਜੇ ਕਿਸੇ ਲੜਕੀ ਨੂੰ ਵਿਆਹ ਵਿਚ ਜ਼ਿਆਦਾ ਗਹਿਣੇ, ਟੂੰਮਾਂ ਪਾਈਆਂ ਜਾਂਦੀਆਂ ਸਨ, ਤਾਂ ਵੀ ਕਿਹਾ ਜਾਂਦਾ ਸੀ –

'ਫਲਾਂ ਕੁੜੀ ਨੂੰ ਛੱਜ ਭਰ ਟੂਮਾਂ ਪਾਈਆਂ ਗਈਆਂ ਹਨ।"

ਜੇ ਕਿਸੇ ਕੁੜੀ ਨੂੰ ਦਾਜ ਵਿਚ ਗਹਿਣੇ ਪੂਰੇ ਮਿਲ ਜਾਂਦੇ ਸਨ, ਪਰ ਪਤੀ ਉਸ ਦੀ ਪਸੰਦ ਦਾ ਨਹੀਂ ਹੁੰਦਾ ਸੀ ਤਾਂ ਉਸ ਦੇ ਮੂੰਹੋਂ ਆਪ ਮੁਹਾਰੇ ਇਹ ਬੋਲ ਨਿਕਲਦੇ  ਸਨ-

294 / 361
Previous
Next