Back ArrowLogo
Info
Profile

ਜਾਂਦੀਆਂ ਸਨ। ਇਨ੍ਹਾਂ ਲੰਮੀਆਂ ਨਾੜਾਂ ਦੇ ਕਈ ਕਈ ਹਿੱਸੇ ਬਣਾ ਕੇ ਸੁਕਾ ਲਏ ਜਾਂਦੇ ਸਨ। ਇਨ੍ਹਾਂ ਸੁੱਕੀਆਂ ਨਾੜਾਂ ਨੂੰ ਪੱਠਾ ਕਹਿੰਦੇ ਸਨ। ਇਹ ਬਹੁਤ ਮਜ਼ਬੂਤ ਹੁੰਦੀਆਂ ਸਨ। ਛੱਜ ਟੁੱਟ ਜਾਂਦਾ ਸੀ, ਪਰ ਪੱਠੇ ਨਹੀਂ ਟੁੱਟਦੇ ਸਨ।

ਬਣੀ ਹੋਈ ਸਿਰਕੀ ਦੇ ਲੰਮੇ ਲੋਟ ਇਕ ਸਿਰੇ ਤੇ ਪੰਜ ਛੇ ਸਲਵਾੜ ਦੇ ਕਾਨੇ ਪੱਠੇ ਨਾਲ ਬੰਨ੍ਹ ਦਿੱਤੇ ਜਾਂਦੇ ਸਨ। ਇਨ੍ਹਾਂ ਬੰਨ੍ਹੇ ਗਏ ਕਾਨਿਆਂ ਤੋਂ ਛੇ ਕੁ ਇੰਚ ਤੇ 90 ਡਿਗਰੀ ਦਾ ਭੰਨ ਪਾ ਦਿੱਤਾ ਜਾਂਦਾ ਸੀ। ਏਸ ਦੇ ਦੂਸਰੇ ਸਿਰੇ ਤੇ ਉਪਰ ਹੇਠਾਂ ਚਾਰ ਚਾਰ ਪੰਜ ਪੰਜ ਤੀਲਾਂ ਬੰਨ੍ਹ ਦਿੱਤੀਆਂ ਜਾਂਦੀਆਂ ਸਨ। ਜਿਸ ਨਾਲ ਛੱਜ ਦਾ ਅਗਲਾ ਹਿੱਸਾ ਵੀ ਮਜ਼ਬੂਤ ਹੋ ਜਾਂਦਾ ਸੀ। ਏਸ ਤਰ੍ਹਾਂ ਹੀ ਲੰਮੇ ਲੈਟ ਦੇ ਹੇਠਲੇ ਹਿੱਸੇ ਤੇ ਦੋ ਤਿੰਨ ਥਾਵਾਂ ਤੇ ਤਿੰਨ-ਤਿੰਨ, ਚਾਰ-ਚਾਰ ਕਾਨੇ ਜਾਂ ਕਾਨਿਆਂ ਦੀ ਥਾਂ ਬਾਂਸ ਦੀਆਂ ਫੱਟੀਆਂ/ਫਾਕੜਾਂ ਬੰਨ੍ਹ ਦਿੰਦੇ ਸਨ ਤਾਂ ਜੋ ਛੱਜ ਵਰਤਣ ਸਮੇਂ ਲਿਚਕੇ ਨਾ, ਮਜ਼ਬੂਤ ਰਹੇ। ਲੰਮੇ ਲੋਟ ਦੇ ਦੋਵੇਂ ਸਿਰਿਆਂ ਨੂੰ ਥੋੜ੍ਹੀ ਥੋੜ੍ਹੀ ਗੁਲਾਈ ਦਿੱਤੀ ਜਾਂਦੀ ਸੀ। ਇਹ ਗੁਲਾਈ ਹੀ ਛੱਡਣ ਸਮੇਂ ਦਾਣਿਆਂ ਨੂੰ ਛੱਜ ਤੋਂ ਬਾਹਰ ਨਹੀਂ ਜਾਣ ਦਿੰਦੀ ਸੀ। ਇਸ ਤਰ੍ਹਾਂ ਛੱਜ ਬਣਦਾ ਸੀ। ਛਜਲੀ ਵੀ ਏਸੇ ਤਰ੍ਹਾਂ ਬਣਾਈ ਜਾਂਦੀ ਸੀ। ਛਜਲੀ ਛੱਜ ਨਾਲੋਂ ਤਕਰੀਬਨ ਦੁੱਗਣੇ ਕੁ ਆਕਾਰ ਦੀ ਹੁੰਦੀ ਸੀ। ਛਜਲੀ ਦੇ ਹੇਠਾਂ ਛੱਜ ਨਾਲੋਂ ਜ਼ਿਆਦਾ ਥਾਵਾਂ ਤੇ ਕਾਨੇ/ਬਾਂਸ ਦੀਆਂ ਫਾਕੜਾਂ ਲਾਈਆਂ ਜਾਂਦੀਆਂ ਸਨ, ਕਿਉਂ ਜੋ ਛਜਲੀ ਵਿਚ ਜ਼ਿਆਦਾ ਦਾਣੇ ਪਾ ਕੇ ਉਡਾਈ ਕੀਤੀ ਜਾਂਦੀ ਸੀ। ਛਜਲੀਆਂ ਨੂੰ ਟੁੱਟਣ ਤੋਂ ਬਚਾਉਣ ਲਈ ਛਜਲੀ ਦੇ ਪਿਛਲੇ ਭੰਨਾਂ ਤੇ ਅਗਲੇ ਹਿੱਸੇ 'ਤੇ ਚੰਮ ਜਾਂ ਸਾਈਕਲ ਦੇ ਟਾਇਰਾਂ ਦੇ ਟੁਕੜੇ ਵੀ ਲਾ ਲੈਂਦੇ ਸਨ। ਹੁਣ ਛਜਲੀਆਂ ਨੂੰ ਪੱਠੇ ਨਾਲ ਗੁੰਦਣ/ਨਗੰਦਣ ਦੀ ਥਾਂ ਪਲਾਸਟਿਕ ਦੀਆਂ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਹੁਣ ਘਰਾਂ ਵਿਚ ਛੱਜ ਦੀ ਵਰਤੋਂ ਦਿਨੋ ਦਿਨ ਘਟਦੀ ਜਾਂਦੀ ਹੈ। ਫਸਲਾਂ ਦੀ ਵਾਢੀ ਤੇ ਕਢਾਈ ਹੁਣ ਹਾਰਵੈਸਟਿੰਗ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਇਸ ਲਈ ਦਾਣੇ ਕੱਢਣ ਲਈ ਛਜਲੀ ਦੀ ਵਰਤੋਂ ਵੀ ਹੁਣ ਨਾਮਾਤਰ ਹੀ ਰਹਿ ਗਈ ਹੈ।

0

ਬੋਹਲ ਬਣਾਉਣੇ

ਕਣਕ, ਜੋ, ਛੋਲਿਆਂ, ਸਰ੍ਹੋਂ, ਤਾਰਾਮੀਰਾ, ਮੋਠ, ਮੂੰਗੀ ਆਦਿ ਦੀ ਗਾਹੀ ਹੋਈ ਫ਼ਸਲ ਵਿਚੋਂ ਤੰਗਲੀਆਂ ਨਾਲ ਉਡਾਈ ਕਰ ਕੇ ਤੁੜੀ ਅੱਡ ਕੱਢ ਕੇ ਤੇ ਰਹਿੰਦੇ ਘੁੰਡੀਆਂ ਵਾਲੇ ਦਾਣਿਆਂ ਨੂੰ ਛਜਲੀਆਂ ਨਾਲ ਉਡਾਈ ਕਰਨ ਦੇ ਪਿਛੋਂ ਬਣੇ ਦਾਣਿਆਂ ਦੇ ਢੇਰ ਨੂੰ ਬੋਹਲ ਕਹਿੰਦੇ ਸਨ/ਹਨ। ਪੰਜਾਬ ਵਿਚ ਪਹਿਲਾਂ ਸਾਰੀ ਦੀ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ। ਬਾਰਸ਼ਾਂ ਪਵਾਉਣ ਲਈ ਲੋਕੀਂ ਰੱਬ

297 / 361
Previous
Next