Back ArrowLogo
Info
Profile

ਦੀਆਂ ਮਿੰਨਤਾਂ ਕਰਦੇ ਹੁੰਦੇ ਸਨ –

ਰੱਬਾ ਰੱਬਾ ਮੀਂਹ ਵਸਾ,

ਸਾਡੀ ਕੋਠੀ ਦਾਣੇ ਪਾ।

ਉਸ ਸਮੇਂ ਲੋਕਾਂ ਕੋਲ ਤਰਕ ਨਹੀਂ ਸੀ। ਏਸ ਲਈ ਮੀਂਹ ਪਵਾਉਣ ਲਈ ਲੋਕ ਮਿੱਠੇ ਚੌਲਾਂ ਦਾ ਜੱਗ ਕਰਦੇ ਹੁੰਦੇ ਸਨ। ਕੁੜੀਆਂ 'ਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਹੁੰਦੀਆਂ ਸਨ। ਗੁੜ ਦੀਆਂ ਮਿੱਠੀਆਂ ਰੋਟੀਆਂ ਬਣਾ ਕੇ ਵੰਡਦੀਆਂ ਹੁੰਦੀਆਂ ਸਨ ਤਾਂ ਜੋ ਰੱਬ ਖ਼ੁਸ਼ ਹੋ ਕੇ ਮੀਂਹ ਪਾਵੇ। ਉਨ੍ਹਾਂ ਸਮਿਆਂ ਵਿਚ ਜ਼ਿਮੀਂਦਾਰ ਮੋਟੇ ਅਨਾਜ ਜੁਆਰ, ਬਾਜਰਾ, ਛੋਲੇ, ਜੋ, ਮੂੰਗੀ, ਮੋਠ ਥੋੜੀ ਬਹੁਤੀ ਕਣਕ, ਮੱਕੀ ਤੇ ਕਪਾਹ ਬੀਜਦੇ ਸਨ। ਸਾਰੀ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ। ਆਮ ਤੌਰ 'ਤੇ ਸਾਲ ਵਿਚ ਇਕ ਹੀ ਫ਼ਸਲ ਹੁੰਦੀ ਸੀ। ਬਹੁਤੀਆਂ ਜ਼ਮੀਨਾਂ ਗ਼ੈਰ ਆਬਾਦ ਹੀ ਪਈਆਂ ਹੁੰਦੀਆਂ ਸਨ। ਇਨ੍ਹਾਂ ਗੈਰ ਆਬਾਦ ਜ਼ਮੀਨਾਂ ਵਿਚ ਕਈ ਕਿਸਮ ਦੇ ਨਦੀਨ ਜਿਵੇਂ ਭੱਖੜਾ, ਭੱਛਰਾ, ਪੋਲ੍ਹੀ, ਅਲੇਹਾ ਆਮ ਹੁੰਦੇ ਸਨ। ਭੱਖੜੇ ਦੇ ਕੰਡੇ ਸਭ ਤੋਂ ਜ਼ਿਆਦਾ ਔਖੇ ਕਰਦੇ ਹੁੰਦੇ ਹਨ। ਕੱਚੇ ਰਾਹ ਹੁੰਦੇ ਸਨ । ਲੋਕੀਂ ਜ਼ਿਆਦਾ ਨੰਗੇ ਪੈਰੀਂ ਸਫ਼ਰ ਕਰਦੇ ਸਨ। ਨੰਗੇ ਪੈਰੀਂ ਤੁਰਨ ਕਰ ਕੇ ਕਈ ਵੇਰ ਭੱਖੜੇ ਦੇ ਕੰਡੇ ਪੈਰਾਂ ਨੂੰ ਛਲਣੀ ਕਰ ਦਿੰਦੇ ਸਨ। ਕਈ ਸੱਜ-ਵਿਆਹੀਆਂ ਭੱਖੜੇ ਦੇ ਕੰਡਿਆਂ ਤੋਂ ਦੁਖੀ ਹੋ ਕੇ ਆਪਣੇ ਪਤੀਆਂ ਨੂੰ ਕਹਿ ਉਠਦੀਆਂ ਸਨ –

ਗੋਦੀ ਚੁੱਕ ਲੈ ਨਣਦ ਦਿਆ ਵੀਰਾ,

ਪੈਰ ਖਾ ਲਏ ਭੱਖੜੇ ਨੇ।

Page Image

ਮੈਂ ਲੇਖ ਦੇ ਵਿਸ਼ੇ ਤੋਂ ਥੋੜ੍ਹਾ ਪਾਸੇ ਚਲਿਆ ਗਿਆ ਹਾਂ। ਅਸਲ ਵਿਸ਼ੇ ਵੱਲ ਆਉਂਦਾ ਹਾਂ। ਹੌਲੀ ਹੌਲੀ ਲੋਕਾਂ ਦੀ ਸੂਝ ਵਧੀ। ਕਈ ਪਰਿਵਾਰਾਂ ਨੇ ਰਲ ਕੇ ਖੂਹ

298 / 361
Previous
Next