

ਲਾਉਣੇ ਸ਼ੁਰੂ ਕੀਤੇ। ਪਹਿਲਾਂ ਖੂਹਾਂ ਵਿਚੋਂ ਚਰਸਾਂ/ਕੋਹਾਂ ਰਾਹੀਂ ਪਾਣੀ ਕੱਢ ਕੇ ਥੋੜ੍ਹੀ ਥੋੜ੍ਹੀ ਜ਼ਮੀਨ ਨੂੰ ਪਾਣੀ ਲਾਉਣਾ ਸ਼ੁਰੂ ਕੀਤਾ। ਕੋਹਾਂ ਦੀ ਥਾਂ ਫੇਰ ਖੂਹਾਂ ਵਿਚ ਹਲਟ ਲੱਗੇ, ਜਿਸ ਕਰਕੇ ਬਹੁਤੀਆਂ ਜ਼ਮੀਨਾਂ ਨੂੰ ਪਾਣੀ ਲਾਇਆ ਜਾਣ ਲੱਗਿਆ। ਫ਼ਸਲਾਂ ਚੰਗੀਆਂ ਹੋਣ ਲੱਗੀਆਂ। ਉਨ੍ਹਾਂ ਸਮਿਆਂ ਵਿਚ ਸਾਰੀ ਦੀ ਸਾਰੀ ਖੇਤੀ ਹੱਥੀਂ ਕੀਤੀ ਜਾਂਦੀ ਸੀ। ਕਣਕ, ਜੌਂ, ਛੋਲੇ, ਸਰ੍ਹੋਂ ਵੱਢ ਕੇ ਖੇਤਾਂ ਵਿਚ ਹੀ ਖਲ੍ਹੀਆਂ ਲਾ ਦਿੰਦੇ ਸਨ। ਖਲ੍ਹੀਆਂ ਨੂੰ ਕਈ ਇਲਾਕਿਆਂ ਵਿਚ ਮੰਡਲੀਆਂ ਵੀ ਕਹਿੰਦੇ ਸਨ। ਜਦ ਖਲ੍ਹੀਆਂ ਵਿਚ ਲੱਗੀ ਫ਼ਸਲ ਸੁੱਕ ਜਾਂਦੀ ਸੀ ਤਾਂ ਖਲ੍ਹੀਆਂ ਨੂੰ ਪਿੰਡ ਦੇ ਨੇੜੇ ਸ਼ਾਮਲਾਟ ਜ਼ਮੀਨਾਂ ਵਿਚ ਜਾਂ ਜਿਨ੍ਹਾਂ ਦੇ ਖੇਤ ਪਿੰਡ ਦੇ ਨੇੜੇ ਹੁੰਦੇ ਸਨ, ਗੱਡਿਆਂ ਰਾਹੀਂ ਢੋ ਕੇ ਪਿੜ੍ਹ ਪਾਏ ਜਾਂਦੇ ਸਨ। ਜਿਥੇ ਪਿੜ੍ਹ ਪਾਉਣਾ ਹੁੰਦਾ ਸੀ, ਪਹਿਲਾਂ ਉਸ ਜ਼ਮੀਨ ਵਿਚੋਂ ਕਹੀਆਂ, ਖੁਰਪਿਆਂ ਨਾਲ ਘਾਹ, ਫੂਸ ਤੇ ਫ਼ਸਲ ਦੇ ਕਰਚਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਸਨ, ਫੇਰ ਉਸ ਥਾਂ ਤੇ ਉਠੀ ਮਿੱਟੀ ਨੂੰ ਪਾਣੀ ਛਿੜਕ ਕੇ ਜਮਾਇਆ ਜਾਂਦਾ ਸੀ।
ਫ਼ਸਲ ਨੂੰ ਫਲ੍ਹਿਆਂ ਨਾਲ ਗਾਹਿਆ ਜਾਂਦਾ ਸੀ । ਗਾਹੀ ਹੋਈ ਫ਼ਸਲ ਦੀਆਂ ਧੜਾਂ ਲਾਈਆਂ ਜਾਂਦੀਆਂ ਸਨ। ਧੜਾਂ ਦੀ ਤੰਗਲੀਆਂ ਨਾਲ ਉਡਾਈ ਕੀਤੀ ਜਾਂਦੀ ਸੀ। ਉਡਾਈ ਨਾਲ ਤੂੜੀ ਵੱਖ ਅਤੇ ਦਾਣੇ ਵੱਖ ਹੋ ਜਾਂਦੇ ਸਨ, ਪਰ ਇਨ੍ਹਾਂ ਦਾਣਿਆਂ ਵਿਚ ਮੋਟੀਆਂ ਘੁੰਡੀਆਂ ਰਹਿ ਜਾਂਦੀਆਂ ਸਨ। ਇਨ੍ਹਾਂ ਮੋਟੀਆਂ ਘੁੰਡੀਆਂ ਵਾਲੀ ਕਣਕ, ਜੌਂ ਅਤੇ ਛੋਲਿਆਂ ਦੀ ਫ਼ਸਲ ਨੂੰ ਬਲਦਾਂ ਦੇ ਖੁਰਾਂ ਨਾਲ ਹੀ ਫੇਰ ਗਾਹਿਆ ਜਾਂਦਾ ਸੀ। ਫਲ੍ਹੇ ਨਹੀਂ ਪਾਏ ਜਾਦੇ ਸਨ। ਜਿਥੇ ਬੋਹਲ ਬਣਾਉਣੇ ਹੁੰਦੇ ਸਨ, ਉਸ ਥਾਂ ਤੇ ਪਾਣੀ ਛਿੜਕਿਆ ਜਾਂਦਾ ਸੀ ਤਾਂ ਜੋ ਬੋਹਲ ਵਿਚ ਮਿੱਟੀ ਨਾ ਰਲ ਸਕੇ। ਘੁੰਡੀਆਂ ਵਾਲੀ ਫ਼ਸਲ ਦੇ ਦਾਣਿਆਂ ਨੂੰ ਫੇਰ ਛਜਲੀਆਂ ਵਿਚ ਭਰ ਕੇ ਪਹਿਲਾਂ ਸਿਰ 'ਤੇ ਰੱਖਦੇ ਸਨ, ਫੇਰ ਦੋਨਾਂ ਹੱਥਾਂ ਨਾਲ ਛਜਲੀਆਂ ਨੂੰ ਸਿਰ ਤੋਂ ਉਪਰ ਚੁੱਕ ਕੇ, ਇਕ ਹੱਥ ਨੂੰ ਛਜਲੀ ਦੇ ਵਿਚਾਲੇ ਜਿਹੇ ਰੱਖ ਕੇ ਤੇ ਦੂਸਰੇ ਹੱਥ ਨੂੰ ਛਜਲੀ ਦੇ ਇਕ ਸਿਰੇ ਜਿਹੇ ਨਾਲ ਲਾ ਕੇ ਹਿਲਾਉਂਦੇ ਰਹਿੰਦੇ ਸਨ। ਹਵਾ ਨਾਲ ਦਾਣਿਆਂ ਵਿਚੋਂ ਕੁਝ ਘੁੰਡੀਆਂ ਬੋਹਲ ਦੇ ਉਪਰ ਡਿੱਗ ਪੈਂਦੀਆਂ ਸਨ, ਉਨ੍ਹਾਂ ਘੁੰਡੀਆਂ ਨੂੰ ਬੋਹਲ ਕੋਲ ਰੜਕਾ ਲਈ ਬੈਠਾ ਬੰਦਾ ਬੋਹਲ ਤੋਂ ਲਾਹੁੰਦਾ ਰਹਿੰਦਾ ਸੀ। ਏਸ ਤਰ੍ਹਾਂ ਸਾਰੀ ਫ਼ਸਲ ਦਾ ਬੋਹਲ ਬਣਾਉਂਦੇ ਸਨ।
ਜਦ ਚੀਜ਼ ਕਿਸੇ ਦੀ ਹੋਵੇ ਤੇ ਹੈਂਕੜ ਕੋਈ ਦੂਸਰਾ ਬੰਦਾ ਕਰੇ ਤਾਂ ਉਸ ਲਈ ਅਖਾਣ ਵਰਤਿਆ ਜਾਂਦਾ ਹੈ-
"ਬੋਹਲ ਸਾਈਆਂ ਦਾ ਤੇ ਹਾਵਾ ਚੂੜ੍ਹਿਆਂ ਦਾ।"
ਬੋਹਲ ਨੂੰ ਪਿਛੇ ਨੂੰ ਧੱਕਣ ਲਈ ਇਕ ਬੜਾ ਫੌੜਾ ਹੁੰਦਾ ਸੀ, ਜਿਸ ਨੂੰ