Back ArrowLogo
Info
Profile

ਸੱਬਰਕੱਤਾ ਵੀ ਕਹਿੰਦੇ ਸਨ। ਅੱਜ ਦੀ ਪੀੜ੍ਹੀ ਸੱਬਰਕੱਤੇ ਨੂੰ ਵੀ ਨਹੀਂ ਸਮਝੇਗੀ। ਲੱਕੜ ਦੇ ਇਕ ਪੰਜ ਕੁ ਫੁੱਟ ਪਤਲੀ ਸੋਟੀ ਦੇ ਸਿਰੇ ਤੇ ਡੇਢ ਕੁ ਫੁੱਟ ਲੰਮਾ ਤੇ ਫੁੱਟ ਕੁ ਚੌੜੇ ਫੱਟੇ ਵਿਚ ਸੁਰਾਖ ਕੱਢ ਕੇ ਜੋੜੇ ਗਏ ਫੱਟੇ ਨੂੰ ਸੱਬਰਕੱਤਾ ਕਹਿੰਦੇ ਸਨ। ਫੱਟੇ ਦੇ ਪਿਛਲੇ ਪਾਸੇ ਸੋਟੀ ਵਿਚ ਫਾਲ ਲਾਈ ਜਾਂਦੀ ਸੀ, ਜਿਸ ਨੂੰ ਧਤੂਰੀ ਕਹਿੰਦੇ ਸਨ। ਏਸ ਸੱਬਰਕੱਤੇ/ਫੌੜੇ ਨੂੰ ਜੇ ਕਰ ਕਿਸੇ ਦੇ ਮਾਰਿਆ ਜਾਂਦਾ ਸੀ ਤਾਂ ਕੰਬਖਤੀ ਲਿਆ ਦਿੰਦਾ ਸੀ। ਏਸ ਦੀ ਸੱਟ ਬਹੁਤ ਭੈੜੀ ਮੰਨੀ ਜਾਂਦੀ ਸੀ। ਲੱਗਦੇ ਹੱਥ ਫੌੜੇ ਸਬੰਧੀ ਇਕ ਲੋਕ ਗੀਤ ਵੀ ਸੁਣ ਲਵੋ –

ਜੇ ਜੱਟ ਬਿਗੜ ਗਿਆ,

ਢੋਹੀ ਤੋੜ ਦਿਊਂ,

ਮਾਰ ਕੇ ਚਾਰ ਕੁ ਫੌੜੇ।

ਫੌੜਾ ਪਸ਼ੂਆਂ ਦੇ ਗੋਹੇ ਨੂੰ ਪਿੱਛੇ ਹਟਾਉਣ ਲਈ ਵੀ ਕੰਮ ਆਉਂਦਾ ਸੀ।

ਜਦ ਬੋਹਲ ਬਣ ਜਾਂਦਾ ਸੀ ਤਾਂ ਉਸ ਨੂੰ ਸਾਰੇ ਪਾਸਿਆਂ ਤੋਂ ਸੱਬਰਕੱਤ ਨਾਲ ਉਪਰ ਨੂੰ ਕੀਤਾ ਜਾਂਦਾ ਸੀ। ਬੋਹਲ ਦਾ ਹੇਠਲਾ ਆਕਾਰ ਜ਼ਿਆਦਾ ਹੁੰਦਾ ਸੀ। ਜਿਉਂ ਜਿਉਂ ਉਪਰ ਨੂੰ ਹੁੰਦਾ ਜਾਂਦਾ ਸੀ, ਇਹ ਆਕਾਰ ਘਟਦਾ ਜਾਂਦਾ ਸੀ। ਬੋਹਲ ਨੂੰ ਉਪਰ ਤੋਂ ਥੋੜ੍ਹਾ ਪੱਧਰਾ ਕੀਤਾ ਜਾਂਦਾ ਸੀ। ਜਦ ਬੋਹਲ ਬਣ ਜਾਂਦਾ ਸੀ ਤਾਂ ਬੋਹਲ ਦੇ ਨਾਲ ਛਜਲੀਆਂ, ਤੰਗਲੀਆਂ, ਸੱਬਰਕੱਤਾ, ਰੜਕਾ ਅਤੇ ਹੋਰ ਦਾਣੇ ਕੱਢਣ ਵਾਲੇ ਸੰਦ ਰੱਖਣ ਦਾ ਸ਼ਗਨ ਵੀ ਹੁੰਦਾ ਸੀ। ਜੇਕਰ ਬੋਹਲ ਉਸ ਸਮੇਂ ਹੀ ਘਰ ਢੋਣਾ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਸ਼ਰਧਾ ਅਨੁਸਾਰ, ਵਿਤ ਅਨੁਸਾਰ ਕੁਝ ਦਾਣੇ ਪਿੰਡ ਦੇ ਗੁਰੂਦੁਆਰੇ, ਕੁਟੀਆ ਜਾਂ ਪਰਿਵਾਰ ਜਿਸ ਥਾਂ ਦੀ ਮਾਣਤਾ ਕਰਦਾ ਹੁੰਦਾ ਸੀ, ਲਈ ਕੱਢ ਕੇ ਇਕ ਪਾਸੇ ਰੱਖੇ ਜਾਂਦੇ ਸਨ। ਇਹ ਦਾਣੇ ਬੋਹਲ ਚੁੱਕਣ ਤੋਂ ਪਹਿਲਾਂ ਜਾਂ ਪਿਛੋਂ ਇਨ੍ਹਾਂ ਥਾਵਾਂ 'ਤੇ ਪਹੁੰਚਾ ਦਿੱਤੇ ਜਾਂਦੇ ਸਨ। ਫੇਰ ਬੋਹਲ ਨੂੰ ਪੰਡਾਂ ਬੰਨ੍ਹ ਕੇ ਸਿਰ ਤੇ ਜਾਂ ਗੱਡਿਆਂ ਵਿਚ ਰੱਖ ਕੇ ਘਰ ਢੋ ਲਿਆ ਜਾਂਦਾ ਸੀ । ਜੇਕਰ ਬੋਹਲ ਬਣਾਉਂਦਿਆਂ ਦੇਰ ਹੋ ਜਾਂਦੀ ਸੀ ਤਾਂ ਬੋਹਲ ਨੂੰ ਪੱਟੀਆਂ ਅਤੇ ਦੋਲਿਆਂ ਨਾਲ ਢੱਕ ਦਿੱਤਾ ਜਾਂਦਾ ਸੀ। ਬੋਹਲ ਦੇ ਉਪਰ ਅਤੇ ਨਾਲ ਇਕ ਦੇ ਬੰਦੇ ਰਾਖੀ ਲਈ ਪੈਂਦੇ ਹੁੰਦੇ ਸਨ। ਫੇਰ ਸਵੇਰੇ ਉੱਠ ਕੇ ਬੋਹਲ ਨੂੰ ਘਰ ਢੋ ਲਿਆ ਜਾਂਦਾ ਸੀ।

ਜਿਨ੍ਹਾਂ ਜਿਮੀਂਦਾਰਾਂ ਨੇ ਸੀਰੀ ਰੱਖੇ ਹੁੰਦੇ ਸਨ, ਉਨ੍ਹਾਂ ਸੀਰੀਆਂ ਨੂੰ ਹੋਈ ਫ਼ਸਲ ਵਿਚੋਂ ਕੁਝ ਹਿੱਸਾ ਦੇਣਾ ਕੀਤਾ ਹੁੰਦਾ ਸੀ। ਉਹ ਜ਼ਿਮੀਂਦਾਰ ਪਿੜਾਂ ਵਿਚ ਹੀ ਬੋਹਲਾਂ ਨੂੰ ਬਾਣੀਏ ਤੋਂ ਤੁਲਵਾਉਂਦੇ ਸਨ ਜਾਂ ਪੀਪਿਆਂ ਨਾਲ ਬੋਹਲ ਦੀ ਮਿਣਤੀ ਕਰ ਕੇ ਸੀਰੀ ਦਾ ਬਣਦਾ ਹਿੱਸਾ ਪਿੜ ਵਿਚ ਹੀ ਦੇ ਦਿੰਦੇ ਸਨ।

ਉਨ੍ਹਾਂ ਸਮਿਆਂ ਵਿਚ ਫਸਲਾਂ ਦੇ ਭਾਅ ਬਹੁਤੇ ਚੰਗੇ ਨਹੀਂ ਹੁੰਦੇ ਸਨ। ਕਈ ਵੇਰ

300 / 361
Previous
Next