Back ArrowLogo
Info
Profile

ਜ਼ਿਮੀਂਦਾਰ ਆਪਣਾ ਸਾਰਾ ਬੋਹਲ ਵੀ ਵੇਚ ਦਿੰਦੇ ਸਨ, ਪਰ ਫੇਰ ਵੀ ਥੋੜ੍ਹੇ ਜਿਹੇ ਪੈਸੇ ਹੀ ਜ਼ਿਮੀਂਦਾਰ ਦੇ ਵੱਟ ਜਾਂਦੇ ਸਨ। ਉਸ ਸਮੇਂ ਦਾ ਟੱਪਾ ਹੈ –

ਛਿਲਾਂ ਪੰਦਰਾਂ ਨਾ ਜੱਟ ਨੂੰ ਥਿਆਈਆਂ,

ਬੋਹਲ ਸਾਰਾ ਵੇਚ ਘੱਤਿਆ।

ਛਿਲਾਂ, ਪੈਸਿਆਂ ਨੂੰ ਕਿਹਾ ਜਾਂਦਾ ਸੀ। ਬੋਹਲ ਬਣਾਉਣ ਤੋਂ ਪਿਛੋਂ ਥੋੜ੍ਹੇ ਦਾਣੇ ਫੇਰ ਵੀ ਘੁੰਡੀਆਂ ਵਿਚ ਰਹਿ ਜਾਂਦੇ ਸਨ। ਇਨ੍ਹਾਂ ਘੁੰਡੀਆਂ ਨੂੰ ਫੇਰ ਬਲਦਾਂ ਦੇ ਖੁਰਾਂ ਨਾਲ ਹੀ ਗਾਹਿਆ ਜਾਂਦਾ ਸੀ। ਜਿਹੜੇ ਦਾਣੇ ਇਨ੍ਹਾਂ ਘੁੰਡੀਆਂ ਵਿਚੋਂ ਨਿਕਲਦੇ ਸਨ, ਉਨ੍ਹਾਂ ਦਾਣਿਆਂ ਨੂੰ ਗ਼ਰੀਬ ਗੁਰਬਿਆਂ ਵਿਚ ਮੁਫ਼ਤ ਵੰਡਣ ਲਈ ਪਿੰਡ ਵਿਚ ਹੋਕਾ ਦਿੱਤਾ ਜਾਂਦਾ ਸੀ। ਜਿਵੇਂ ਜਿਵੇਂ ਬੁੜੇ, ਬੁੜੀਆਂ, ਮੁੰਡੇ, ਕੁੜੀਆਂ ਆਈ ਜਾਂਦੇ ਸਨ, ਉਨ੍ਹਾਂ ਦੇ ਝੱਗਿਆਂ ਦੇ ਪੱਲਿਆਂ ਵਿਚ ਹੱਥਾਂ ਦੇ ਬੁੱਕਾਂ ਨਾਲ ਦਾਣੇ ਪਾਏ ਜਾਂਦੇ ਸਨ। ਇਨ੍ਹਾਂ ਦਾਣਿਆਂ ਦੀ ਵੰਡ ਨੂੰ ਰੀੜੀ ਵੰਡਣਾ ਕਹਿੰਦੇ ਸਨ। ਰੀੜੀ ਵੰਡਣਾ ਹਾੜੀ ਦੇ ਦਾਣੇ ਕੱਢਣ ਦੀ ਆਖ਼ਰੀ ਕੜੀ ਹੁੰਦੀ ਸੀ।

ਹੁਣ ਮੁੱਖ ਫ਼ਸਲਾਂ ਕਣਕ ਅਤੇ ਜੀਰੀ ਦੀਆਂ ਹਨ। ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਚੁਕਿਆ ਹੈ। ਕਣਕ ਅਤੇ ਜੀਰੀ ਦੀ ਬਹੁਤੀ ਫ਼ਸਲ ਮਸ਼ੀਨਾਂ, ਕੰਬਾਈਨਾਂ ਨਾਲ ਕੱਢੀ ਜਾਂਦੀ ਹੈ। ਕੰਬਾਈਨ ਵਿਚੋਂ ਸਿਧੀ ਟਰਾਲੀ ਵਿਚ ਪਾਈ ਜਾਂਦੀ ਹੈ। ਜਿਹੜੀ ਕਣਕ ਥਰੈਸ਼ਰਾਂ ਨਾਲ ਕੱਢੀ ਜਾਂਦੀ ਹੈ, ਉਹ ਵੀ ਟਰਾਲੀਆਂ ਨਾਲ ਮੰਡੀ ਵੇਚਣ ਲਈ ਸਿੱਧੀ ਹੀ ਲੈ ਜਾਂਦੇ ਹਨ। ਜਿਹੜੀ ਜੀਰੀ ਹੱਥੀਂ ਵੱਢ ਕੇ ਕੱਢੀ ਜਾਂਦੀ ਹੈ, ਉਹ ਵੀ ਸਿੱਧੀ ਮੰਡੀ ਲੈ ਜਾਂਦੇ ਹਨ। ਛੋਲੇ ਪੰਜਾਬ ਵਿਚ ਹੋਣੋਂ ਹਟ ਗਏ ਹਨ। ਜੋ ਲੋਕੀਂ ਆਪ ਬੀਜਣੋਂ ਹਟ ਗਏ ਹਨ। ਪੰਜਾਬ ਵਿਚ ਕਣਕ ਅਤੇ ਹੋਰ ਕਿਸੇ ਵੀ ਫ਼ਸਲ ਦੀ ਹੁਣ ਕੋਈ ਵੀ ਫਲ੍ਹਿਆਂ ਨਾਲ ਗਾਹੀ ਨਹੀਂ ਕਰਦਾ। ਏਸ ਲਈ ਕਣਕ, ਛੋਲਿਆਂ ਅਤੇ ਜੋਆਂ ਦੇ ਬੋਹਲ ਕਿਥੋਂ ਬਣਨੇ ਹਨ? ਬੋਹਲ ਸ਼ਬਦ ਵੀ ਹੌਲੀ ਹੌਲੀ ਸਾਡੀ ਸ਼ਬਦਾਵਲੀ ਵਿਚੋਂ ਅਲੋਪ ਹੋ ਜਾਣਾ ਹੈ।

0

ਤਿੰਗੜ

ਤਿੰਗੜ ਖੇਤੀ ਵਿਚ ਕੰਮ ਆਉਣ ਵਾਲੀ ਇਕ ਵਸਤ ਹੁੰਦੀ ਸੀ/ਹੈ। ਇਹ ਸਣ ਦੀ ਰੱਸੀ ਦੀ ਛੇਕਦਾਰ ਬਣੀ ਹੁੰਦੀ ਸੀ। ਇਹ ਆਮ ਤੌਰ 'ਤੇ 7/8 ਕੁ ਫੁੱਟ ਵਰਗਾਕਾਰ ਆਕਾਰ ਦੀ ਹੁੰਦੀ ਸੀ। ਇਸ ਤੋਂ ਛੋਟੇ ਆਕਾਰ ਦੀ ਵੀ ਹੁੰਦੀ ਸੀ, ਜਿਸ ਨੂੰ ਤਿੰਗੜੀ ਕਹਿੰਦੇ ਸਨ। ਇਸ ਦੇ ਚਾਰੇ ਕੋਨਿਆਂ ਤੇ 2/3 ਕੁ ਫੁੱਟ ਦੇ ਪਤਲੇ ਰੱਸੇ ਬੰਨ੍ਹੇ ਹੁੰਦੇ ਸਨ। ਇਸ ਦੀ ਵਰਤੋਂ ਪਸ਼ੂਆਂ ਦੇ ਪੱਠੇ ਊਠ ਤੇ ਲਿਆਉਣ ਸਮੇਂ ਜ਼ਿਆਦਾ ਕੀਤੀ ਜਾਂਦੀ ਸੀ। ਪੱਠਿਆਂ ਨੂੰ ਤਿੰਗੜ ਵਿਚ ਬੰਨ੍ਹ ਕੇ ਊਠ ਦੀ ਪਿੱਠ ਦੇ ਦੋਵੇਂ ਪਾਸੇ

301 / 361
Previous
Next